Operation Sindoor: ਅੱਤਵਾਦ ਖਿਲਾਫ਼ ਸਾਰਥਿਕ ਪਹਿਲ ਤੇ ਸਖ਼ਤ ਸੰਦੇਸ਼

Operation Sindoor
Operation Sindoor: ਅੱਤਵਾਦ ਖਿਲਾਫ਼ ਸਾਰਥਿਕ ਪਹਿਲ ਤੇ ਸਖ਼ਤ ਸੰਦੇਸ਼

Operation Sindoor: ਭਾਰਤ ਨੇ ਅੱਤਵਾਦ ਖਿਲਾਫ਼ ਜੋ ਸਖ਼ਤ ਤੇ ਨਿਆਂਪੂਰਨ ਕਦਮ ਚੁੱਕਿਆ ਹੈ ਉਹ ਨਾ ਸਿਰਫ਼ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਮਹੱਤਵਪੂਰਨ ਹੈ ਸਗੋਂ ਰਾਸ਼ਟਰ ਦੇ ਆਤਮ-ਸਨਮਾਨ ਦੀ ਰੱਖਿਆ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਪਹਿਲ ਹੈ ਪਹਿਲਗਾਮ ’ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਜੋ ਦਰਦ ਅਤੇ ਗੁੱਸਾ ਸੀ ਉਹ ਇੱਕਜੁਟ ਹੋ ਕੇ ਕੇਂਦ੍ਰਿਤ ਹੋਇਆ ਤੇ ਉਸ ਦਾ ਨਤੀਜਾ ਨਿੱਕਲਿਆ ‘ਆਪ੍ਰੇਸ਼ਨ ਸੰਧੂਰ’ ਇਹ ਨਾਂਅ ਹੀ ਉਸ ਜ਼ਖ਼ਮ ਨੂੰ ਦਰਸਾਉਂਦਾ ਹੈ ਜੋ ਦੇਸ਼ ਦੀਆਂ ਭੈਣਾਂ ਤੇ ਸੁਹਾਗਣਾਂ ਨੇ ਆਪਣੇ ਜੀਵਨਸਾਥੀ ਦੀ ਹੱਤਿਆ ਦੇ ਰੂਪ ਵਿੱਚ ਝੱਲਿਆ ਭਾਰਤ ਨੇ ਇਸ ਵਾਰ ਨਾ ਸਿਰਫ ਸਟੀਕ ਜਵਾਬ ਦਿੱਤਾ ਸਗੋਂ ਅੱਤਵਾਦ ਦੇ ਗੜ੍ਹਾਂ ਨੂੰ ਬਿਨਾ ਸਰਹੱਦ ਪਾਰ ਕੀਤੇ ਹੀ ਤਬਾਹ ਕਰਕੇ ਹਿੰਮਤ ਅਤੇ ਤਕਨੀਕੀ ਮੁਹਾਰਤ ਦੀ ਵਿਲੱਖਣ ਉਦਾਹਰਨ ਪੇਸ਼ ਕੀਤੀ।

ਇਹ ਖਬਰ ਵੀ ਪੜ੍ਹੋ : Indian Railway News: ਕੇਂਦਰੀ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਦੋ ਰੇਲ ਗੱਡੀਆਂ ਚਲਾਉਣ ਦਿੱਤੀ ਪ੍ਰਵਾਨਗੀ

ਭਾਰਤੀ ਹਵਾਈ ਫੌਜ ਨੇ ਬਹੁਤ ਹੀ ਸੰਯਮ ਨਾਲ ਤੇ ਪੂਰੀ ਸਟੀਕਤਾ ਨਾਲ ਕਾਰਵਾਈ ਕੀਤੀ ਪਾਕਿਸਤਾਨ ਵੱਲੋਂ ਉਸ ਦੇ ਕਬਜ਼ੇ ਵਿੱਚ ਕਸ਼ਮੀਰ ’ਚ ਸਥਿਤ ਅੱਤਵਾਦੀ ਅੱਡਿਆਂ ਨੂੰ ਨਿਸ਼ਾਨਾ ਬਣਾਇਆ ਗਿਆ, ਜਿੱਥੇ ਜੈਸ਼-ਏ-ਮੁਹੰਮਦ, ਲਸ਼ਕਰ-ਏ-ਤੋਇਬਾ ਅਤੇ ਹਿੱਜ਼ਬੁਲ ਮੁਜ਼ਾਹਿਦੀਨ ਵਰਗੇ ਸੰਗਠਨ ਦੀਆਂ ਗਤੀਵਿਧੀਆਂ ਚੱਲਦੀਆਂ ਸਨ ਨੌਂ ਟਿਕਾਣਿਆਂ ਨੂੰ ਟਾਰਗੇਟ ਕਰਕੇ ਮਿਜ਼ਾਈਲ ਹਮਲੇ ਕੀਤੇ ਗਏ ਤੇ ਲਗਭਗ 90 ਅੱਤਵਾਦੀਆਂ ਨੂੰ ਮਾਰ ਸੁੱਟਿਆ ਇਹ ਹਮਲਾ ਸਿਰਫ਼ ਜਵਾਬੀ ਨਹੀਂ ਸੀ ਇਹ ਇੱਕ ਸਪੱਸ਼ਟ ਸੰਦੇਸ਼ ਸੀ ਕਿ ਹੁਣ ਭਾਰਤ ਦੀ ਸਹਿਣਸ਼ੀਲਤਾ ਦੀ ਹੱਦ ਹੋ ਚੁੱਕੀ ਹੈ ਭਾਰਤ ਦੀ ਇਹ ਕਾਰਵਾਈ ਅੰਤਰਰਾਸ਼ਟਰੀ ਪੱਧਰ ’ਤੇ ਵੀ ਇੱਕ ਮਿਸਾਲ ਬਣੀ ਹੈ, ਕਿਉਂਕਿ ਇਸ ਆਪ੍ਰੇਸ਼ਨ ਵਿੱਚ ਕਿਸੇ ਪਾਕਿਸਤਾਨੀ ਫੌਜੀ ਸੰਸਥਾਨ ਜਾਂ ਨਾਗਰਿਕ ਅਬਾਦੀ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ।

ਸਿਰਫ਼ ਉਨ੍ਹਾਂ ਥਾਵਾਂ ’ਤੇ ਹਮਲਾ ਕੀਤਾ ਗਿਆ ਜੱਥੇ ਅੱਤਵਾਦੀਆਂ ਦੀਆਂ ਗਤੀਵਿਧੀਆਂ ਪੁਖਤਾ ਸੂਚਨਾ ਦੇ ਆਧਾਰ ’ਤੇ ਮੌਜ਼ੂਦ ਸਨ ਇਸ ਸੰਜਮਪੂਰਨ ਪਰ ਮਜ਼ਬੂਤ ਪ੍ਰਤੀਕਿਰਿਆ ਨੇ ਇਹ ਦਿਖਾ ਦਿੱਤਾ ਕਿ ਭਾਰਤ ਨੇ ਨਾ ਸਿਰਫ਼ ਗੁੱਸੇ ਨਾਲ ਸਗੋਂ ਰਣਨੀਤੀ ਸੋਚ ਨਾਲ ਹੀ ਅੱਤਵਾਦ ਦਾ ਜਵਾਬ ਦਿੱਤਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨ ਨੇ ਆਪਣੀ ਧਰਤੀ ਤੋਂ ਭਾਰਤ ਵਿੱਚ ਮਾਸੂਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਹੈ ਪੁਲਵਾਮਾ, ਉੜੀ ਤੇ ਹੁਣ ਪਹਿਲਗਾਮ ਵਰਗੀਆਂ ਘਟਨਾਵਾਂ ਨੇ ਭਾਰਤ ਨੂੰ ਵਾਰ-ਵਾਰ ਝੰਜੋੜਿਆ ਹੈ, ਪਰ ਹਰ ਵਾਰ ਭਾਰਤ ਨੇ ਸੰਜਮ ਦਿਖਾਇਆ। ਕੂਟਨੀਤੀ ਅਤੇ ਅੰਤਰਰਾਸ਼ਟਰੀ ਦਬਾਅ ਦੇ ਜ਼ਰੀਏ ਹੱਲ ਕੱਢਣ ਦਾ ਯਤਨ ਕੀਤਾ ਪਰ ਇਸ ਵਾਰ ਪਹਿਲਗਾਮ ਵਿੱਚ ਨਿਰਦੋਸ਼ ਲੋਕਾਂ ਦੀ ਬੇਰਹਿਮੀ ਨਾਲ ਹੱਤਿਆ ਨੇ ਦੇਸ਼ ਦੀ ਆਤਮਾ ਨੂੰ ਝੰਜੋੜ ਦਿੱਤਾ। Operation Sindoor

ਇਸ ਦਾ ਜਵਾਬ ਜ਼ਰੂਰੀ ਹੋ ਗਿਆ ਸੀ ‘ਆਪ੍ਰੇਸ਼ਨ ਸੰਧੂਰ’ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਉਸ ਸਮੇਂ ਕੀਤਾ ਗਿਆ ਜਦੋਂ ਪੀੜਤ ਪਰਿਵਾਰ ਆਪਣੇ ਪਰਿਵਾਰਾਂ ਦੀ ਮੌਤ ਦੇ ਸੋਗ ਵਿੱਚ ਤੇਰ੍ਹਵੀਂ ਮਨਾ ਰਹੇ ਸਨ ਇਹ ਕਾਰਵਾਈ ਇਸ ਰੂਪ ਵਿੱਚ ਨਿਆਂ ਦੀ ਅਗਵਾਈ ਕਰਦੀ ਹੈ ਜੋ ਨਾ ਸਿਰਫ਼ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਲਈ ਇੱਕ ਸਕੂਨ ਦਾ ਪਲ ਹੈ ਸਗੋਂ ਸੰਪੂਰਨ ਰਾਸ਼ਟਰ ਲਈ ਵੀ ਮਾਣ ਦਾ ਵਿਸ਼ਾ ਹੈ ਬਹਾਵਲਪੁਰ ’ਚ ਸਥਿਤ ਜੈਸ਼ ਦਾ ਅੱਡਾ ਜੋ ਸਾਲਾਂ ਤੋਂ ਦਹਿਸ਼ਤ ਦੀ ਪ੍ਰਯੋਗਸ਼ਾਲਾ ਬਣਿਆ ਹੋਇਆ ਸੀ, ਹੁਣ ਮਲਬੇ ਵਿੱਚ ਬਦਲ ਗਿਆ ਹੈ, ਇਹ ਸਥਾਨ ਸਿਰਫ਼ ਅੱਤਵਾਦੀਆਂ ਯੋਜਨਾਵਾਂ ਦਾ ਕੇਂਦਰ ਨਹੀਂ ਸੀ ਸਗੋਂ ਨਵੀਂ ਪੀੜ੍ਹੀ ਨੂੰ ਕੱਟੜਪੰਥੀ ਤੇ ਹਿੰਸਾ ਵੱਲ ਧੱਕਣ ਵਾਲਾ ਅਦਾਰਾ ਸੀ। ਇਸ ਦੇ ਤਬਾਹ ਹੋਣ ਦਾ ਅਰਥ ਹੈ ਭਵਿੱਖ ਵਿੱਚ ਕਈ ਸੰਭਾਵਿਤ ਅੱਤਵਾਦੀ ਹਮਲਿਆਂ ਨੂੰ ਟਾਲਿਆ ਜਾ ਸਕਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿਸ ਰਾਜਨੀਤਿਕ ਇੱਛਾ-ਸ਼ਕਤੀ ਤੇ ਸਪੱਸ਼ਟ ਦ੍ਰਿਸ਼ਟੀਕੋਣ ਦਾ ਸਬੂਤ ਦਿੱਤਾ। Operation Sindoor

ਉਹ ਸ਼ਲਾਘਾਯੋਗ ਹੈ ਉਨ੍ਹਾਂ ਇਸ ਆਪ੍ਰੇਸ਼ਨ ਨੂੰ ਸਿਰਫ਼ ਇੱਕ ਫੌਜੀ ਕਾਰਵਾਈ ਨਹੀਂ ਰਹਿਣ ਦਿੱਤਾ ਸਗੋਂ ਇਸ ਨੂੰ ਰਾਸ਼ਟਰੀ ਸਵੈਮਾਣ ਅਤੇ ਸੁਰੱਖਿਆ ਦੀ ਰੱਖਿਆ ਦਾ ਪ੍ਰਤੀਕ ਬਣਾ ਦਿੱਤਾ ਆਪ੍ਰੇਸ਼ਨ ਦਾ ਨਾਂਅ ਵੀ ਇਹੀ ਦਰਸ਼ਾਉਂਦਾ ਹੈ ਕਿ ਇਹ ਕਾਰਵਾਈ ਸਿਰਫ਼ ਕੂਟਨੀਤਿਕ ਜਾਂ ਜੰਗੀ ਨਹੀਂ ਸਗੋਂ ਭਾਵਨਾਤਮਕ ਅਤੇ ਨੈਤਿਕ ਪੱਧਰ ’ਤੇ ਵੀ ਦੇਸ਼ ਦੇ ਮਨੋਬਲ ਨੂੰ ਮਜ਼ਬੂਤ ਕਰਨ ਵਾਲੀ ਹੈ ਪਾਕਿਸਤਾਨੀ ਫੌਜ ਤੇ ਉਨ੍ਹਾਂ ਦੀਆਂ ਖੂਫੀਆ ਏਜੰਸੀਆਂ ਸਾਲਾਂ ਤੋਂ ਅੱਤਵਾਦੀ ਸਗਠਨਾਂ ਨੂੰ ਪਨਾਹ ਤੇ ਸਮੱਰਥਨ ਦਿੰਦੀਆਂ ਰਹੀਆਂ ਹਨ ਉਹ ਇਸ ਝੂਠ ਦਾ ਸਹਾਰਾ ਲੈਂਦੇ ਰਹੇ ਹਨ ਕਿ ਪਾਕਿਸਤਾਨ ਖੁਦ ਵੀ ਅੱਤਵਾਦ ਦੇ ਖਿਲਾਫ਼ ਹੈ ਪਰ ਭਾਰਤ ਸਮੇਤ ਪੂਰੀ ਦੂਨੀਆਂ ਹੁਣ ਇਸ ਝੂਠ ਨੂੰ ਪਛਾਣ ਚੁੱਕੀ ਹੈ, ਇਸ ਵਾਰ ਭਾਰਤ ਨੇ ਸਿਰਫ਼ ਜਵਾਬ ਨਹੀਂ ਦਿੱਤਾ ਸਗੋਂ ਅੱਤਵਾਦ ਨੂੰ ਜੜ੍ਹੋਂ ਖ਼ਤਮ ਕਰਨ ਦੀ ਦਿਸ਼ਾ ਵਿੱਚ ਠੋਸ ਕਦਮ ਚੁੱਕਿਆ ਹੈ।

ਇਹ ਵੀ ਸ਼ਲਾਘਾਯੋਗ ਹੈ ਕਿ ਭਾਰਤ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਯੁੱਧ ਨਹੀਂ ਚਾਹੁੰਦਾ ਪਰ ਜੇਕਰ ਪਾਕਿਸਤਾਨ ਉਸ ਦੀ ਸ਼ਾਂਤੀ ਦਾ ਗਲਤ ਅਰਥ ਕੱਢਦਾ ਹੈ ਤਾਂ ਭਾਰਤ ਹਰ ਮੋਰਚੇ ’ਤੇ ਜਵਾਬ ਦੇਣ ਲਈ ਤਿਆਰ ਹੈ। ਭਾਰਤ ਕੋਲ ਜੰਗੀ ਬਲ ਵੀ ਹੈ ਤੇ ਰਣਨੀਤਿਕ ਪਰਿਪੱਕਤਾ ਵੀ ਨਾਲ ਹੀ ਹੁਣ ਦੇਸ਼ ਦੀ ਜਨਤਾ ਤੇ ਫੌਜ ਇੱਕ ਸੁਰ ਵਿੱਚ ਬੋਲ ਰਹੀਆਂ ਹਨ ਇਹੀ ਇੱਕਜੁਟਤਾ ਕਿਸੇ ਵੀ ਰਾਸ਼ਟਰ ਲਈ ਸਭ ਤੋਂ ਵੱਡੀ ਤਾਕਤ ਹੁੰਦੀ ਹੈ ਵਿਸ਼ਵ ਭਾਈਚਾਰੇ ਨੂੰ ਵੀ ਇਸ ਕਾਰਵਾਈ ਨਾਲ ਇਹ ਸੰਦੇਸ਼ ਗਿਆ ਹੈ ਕਿ ਭਾਰਤ ਹੁਣ ਚੁੱਪ ਰਹਿ ਕੇ ਨਹੀਂ ਸਗੋਂ ਹਥਿਆਰਾਂ ਨਾਲ ਅੱਤਵਾਦ ਦੇ ਵਿਰੁੱੱਧ ਲੜਾਈ ਲੜੇਗਾ ਹੁਣ ਸਮਾਂ ਆ ਗਿਆ ਹੈ ਜਦੋਂ ਹੋਰ ਦੇਸ਼ਾਂ ਨੂੰ ਵੀ ਭਾਰਤ ਦੀ ਇਸ ਨੀਤੀ ਤੋਂ ਪੇ੍ਰਰਨਾ ਲੈ ਕੇ ਅੱਤਵਾਦ ਖਿਲਾਫ਼ ਸਖ਼ਤ ਰੁਖ ਅਪਣਾਉਣਾ ਚਾਹੀਦਾ ਹੈ ਕਿਉਂਕਿ ਇਹ ਸਿਰਫ਼ ਭਾਰਤ ਦਾ ਨਹੀਂ ਸਮੁੱਚੀ ਮਨੁੱਖਤਾ ਦਾ ਸੰਕਟ ਹੈ ਪਾਕਿਸਤਾਨ ਨੂੰ ਇਹ ਸਮਝਣਾ ਹੋਵੇਗਾ ਕਿ ਹੁਣ ਭਾਰਤ ਉਸ ਪੁਰਾਣੀ ਨੀਤੀ ’ਤੇ ਨਹੀਂ ਚੱਲੇਗਾ। Operation Sindoor

ਜਿੱਥੇ ਹਰੇਕ ਹਮਲੇ ਤੋਂ ਬਾਅਦ ਨਿੰਦਾ ਤੇ ਚਿਤਾਵਨੀ ਦਿੱਤੀ ਜਾਂਦੀ ਸੀ ਹੁਣ ਜੇਕਰ ਪਾਕਿਸਤਾਨ ਨੇ ਆਪਣੀ ਜ਼ਮੀਨ ਤੋਂ ਅੱਤਵਾਦੀਆਂ ਦੀਆਂ ਗਤੀਵਿਧੀਆਂ ਨੂੰ ਨਾ ਰੋਕਿਆ ਤਾਂ ਉਸ ਦਾ ਨਤੀਜ਼ਾ ਉਸ ਦੀ ਆਰਥਿਕ, ਸਮਾਜਿਕ ਤੇ ਕੂਟਨੀਤਕ ਸਥਿਤੀ ’ਤੇ ਡੂੰਘਾ ਅਸਰ ਪਾਏਗਾ। ਇਸ ਸਮੇਂ ਭਾਰਤ ਦੀ ਫੌਜ ਨੂੰ ਹੋਰ ਜ਼ਿਆਦਾ ਚੌਕਸ ਤੇ ਤਿਆਰ ਰਹਿਣਾ ਹੋਵੇਗਾ ਕਿਉਂਕਿ ਜਵਾਬੀ ਕਾਰਵਾਈ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਵਾਰ ਦੇਸ਼ ਤਿਆਰ ਹੈ ਤੇ ਉਸ ਦੇ ਮਨੋਬਲ ਵਿੱਚ ਕੋਈ ਕਮੀ ਨਹੀਂ ਭਾਰਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਨਾ ਸਿਰਫ਼ ਅੱਤਵਾਦੀ ਹਮਲੇ ਨੂੰ ਰੋਕ ਸਕਦਾ ਹੈ ਸਗੋਂ ਉਸ ਦਾ ਮੂਲ ਸਰੋਤ ਵੀ ਖਤਮ ਕਰ ਸਕਦਾ ਹੈ ਆਪ੍ਰੇਸ਼ਨ ਸੰਧੂਰ ਇੱਕ ਪ੍ਰਤੀਕ ਹੈ ਉਸ ਨਵੇਂ ਭਾਰਤ ਦਾ ਜੋ ਆਪਣੀ ਰੱਖਿਆ ਤੇ ਸਵੈਮਾਣ ਲਈ ਹਰ ਸੰਭਵ ਕਦਮ ਚੁੱਕਣ ਲਈ ਤਿਆਰ ਹੈ ਇਹ ਇੱਕ ਨਵੀਂ ਸਵੇਰ ਦਾ ਸੰਕੇਤ ਹੈ ਜਿੱਥੇ ਅੱਤਵਾਦ ਦਾ ਪਰਛਾਵਾਂ ਧੁੰਦਲਾ ਹੋ ਰਿਹਾ ਹੈ ਤੇ ਇੱਕ ਸੁਰੱਖਿਅਤ ਭਵਿੱਖ ਦੀ ਉਮੀਦ ਮਜ਼ਬੂਤ ਹੋ ਰਹੀ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)