ਮੇਅਰ ਮੁਅੱਤਲੀ ਮਾਮਲਾ : ਸਰਕਾਰ ਨੇ ਕਿਹਾ ਅਜੇ ਨਹੀਂ ਲਿਆ ਕੋਈ ਫੈਸਲਾ, ਸੰਜੀਵ ਬਿੱਟੂ ਸਮੱਰਥਕਾਂ ਸਮੇਤ ਦਫ਼ਤਰ ਪੁੱਜੇ

Mayor Suspension Case Sachkahoon

ਸੰਜੀਵ ਬਿੱਟੂ ਵੱਲੋਂ ਪਾਏ ਕੇਸ ਦੀ ਅੱਜ ਸੀ ਸੁਣਵਾਈ, ਜਿਸ ਵਿੱਚ ਰੱਖਿਆ ਸਰਕਾਰ ਨੇ ਪੱਖ

ਬੀਬਾ ਜੈਇੰਦਰ ਕੌਰ ਸਮੇਤ ਭਾਰੀ ਗਿਣਤੀ ਵਿੱਚ ਮੋਤੀ ਮਹਿਲਾ ਦੇ ਸਮਰੱਥਕ ਮੌਜ਼ੂਦ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੇਅਰ ਮੁਅੱਤਲੀ ਦੇ ਮਾਮਲੇ ਨੂੰ ਲੈ ਕੇ ਹਾਈਕੋਰਟ ਪੁੱਜੇ ਸੰਜੀਵ ਸ਼ਰਮਾ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਅੱਜ ਪੰਜਾਬ ਸਰਕਾਰ ਵੱਲੋਂ ਆਪਣਾ ਪੱਖ ਰੱਖਦਿਆ ਆਦਲਤ ’ਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਇਸ ਸਬੰਧੀ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 6 ਦਸੰਬਰ ਦਿਨ ਸੋਮਵਾਰ ’ਤੇ ਪੈ ਗਈ ਹੈ। ਸੰਜੀਵ ਬਿੱਟੂ ਦੁਪਹਿਰ ਬਾਅਦ ਅੱਜ ਆਪਣੇ ਭਾਰੀ ਸਮੱਰਥਕਾ ਸਮੇਤ ਨਗਰ ਨਿਗਮ ਦਫ਼ਤਰ ਪੁੱਜੇ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬਾ ਜੈਇੰਦਰ ਕੌਰ ਵੀ ਵਿਸ਼ੇਸ ਤੌਰ ’ਤੇ ਮੌਜ਼ੂਦ ਸਨ।

ਇਸ ਦੌਰਾਨ ਮੇਅਰ ਦੇ ਸਮਰੱਥਕਾਂ ਕੈਪਟਨ ਅਮਰਿੰਦਰ ਸਿੰਘ, ਸਾਂਸਦ ਮੈਂਬਰ ਪਰਨੀਤ ਕੌਰ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇੱਥੋਂ ਤੱਕ ਕਿ ਬਿੱਟੂ ਨੂੰ ਵਧਾਈਆਂ ਦਾ ਸਿਲਲਿਸਾ ਵੀ ਬਾਦਸਤੂ ਜਾਰੀ ਰਿਹਾ। ਇਸ ਮੌਕੇ ਸੰਜੀਵ ਬਿੱਟੂ ਨੇ ਗੱਲ ਕਰਦਿਆਂ ਦੱਸਿਆ ਕਿ ਅੱਜ ਜੋਂ ਹਾਈਕੋਰਟ ’ਚ ਅਦਾਲਤੀ ਕਾਰਵਾਈ ਹੋਈ ਹੈ ਉਸ ਵਿੱਚ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਪੱਖ ਰੱਖਦਿਆਂ ਕਿਹਾ ਗਿਆ ਹੈ ਕਿ ਜੋਂ ਸਰਕਾਰ ਵੱਲੋਂ ਮੇਅਰ ਮੁਅੱਤਲੀ ਦੇ ਮਾਮਲੇ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਅਤੇ ਸੁਣਵਾਈ ਅੱਗੇ ਪੈ ਗਈ ਹੈ। ਉਨ੍ਹਾਂ ਕਿਹਾ ਕਿ ਉਹ ਕਾਨੂੰਨ ਦੇ ਮੁਤਾਬਿਕ ਪਹਿਲਾ ਵਾਂਗ ਆਪਣਾ ਕੰਮਕਾਜ ਕਰਦੇ ਰਹਿਣਗੇ।

ਉਨ੍ਹਾਂ ਕਿਹਾ ਕਿ ਨਿਗਮ ਅੰਦਰ 25 ਨਵੰਬਰ ਨੂੰ ਜੋਂ ਸੰਵਿਧਾਨ ਦੀਆਂ ਧੱਜੀਆਂ ਉਡਾਉਂਦਿਆ ਕਾਰਜਕਾਰੀ ਮੇਅਰ ਲਗਾਇਆ ਗਿਆ ਹੈ ਉਹ ਕਿਸੇ ਕਾਨੂੰਨ ਵਿੱਚ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਆਪੇ ਬਣੇ ਕਾਰਜਕਾਰੀ ਮੇਅਰ ਹਨ ਜਦਕਿ ਸਰਕਾਰ ਵੱਲੋਂ ਕਿਸੇ ਪ੍ਰਕਾਰ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਉਸ ਦਿਨ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਅਹੁਦੇ ਦੀ ਦੁਰਵਰਤੇ ਕਰਦਿਆਂ ਇਸ ਕਾਂਢ ਨੂੰ ਅੰਜਾਮ ਦਿੱਤਾ ਗਿਆ ਸੀ ਜੋਂ ਕਿ ਲੋਕਾਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵਿਕਾਸ ਲਾਈ ਜੋ ਲੋਕਾਂ ਵੱਲੋਂ ਉਨ੍ਹਾਂ ਦੀ ਜ਼ਿੰਮੇਵਾਰੀ ਲਾਈ ਗਈ ਹੈ, ਉਹ ਉਸੇ ਤਰ੍ਹਾਂ ਹੀ ਨਿਭਾਉਂਦੇ ਰਹਿਣਗੇ।

ਪਟਿਆਲਾ ਦਿਹਾਤੀ ਤੋਂ ਲੜਾਗਾਂ ਚੋਣ : ਸੰਜੀਵ ਬਿੱਟੂ

ਇਸ ਦੌਰਾਨ ਉਨ੍ਹਾਂ ਪਟਿਆਲਾ ਦਿਹਾਤੀ ਤੋਂ ਚੋਣ ਲੜ੍ਹਨ ਦਾ ਵੀ ਦਾਅਵਾ ਠੋਕਦਿਆ ਆਖਿਆ ਕਿ ਉਹ ਹਰ ਹਾਲਤ ਵਿੱਚ ਚੋਣ ਲੜਨਗੇ ਅਤੇ ਜਿੱਤਣਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਉਹ ਕਿਹੜੀ ਪਾਰਟੀ ਤੋਂ ਚੋਣ ਲੜ੍ਹਨਗੇ ਤਾ ਉਨ੍ਹਾਂ ਪਟਿਆਲਾ ਦੇ ਲੋਕਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਜਿੱਥੋਂ ਇਹ ਕਹਿਣਗੇ, ਉਸ ਪਾਰਟੀ ਤੋਂ ਹੀ ਲੜਾਗਾਂ। ਉਨ੍ਹਾਂ ਇਹ ਵੀ ਕਿਹਾ ਕਿ ਉਸ ਦਿਨ ਜਿਸ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਸਮੇਤ ਮੰਤਰੀ ਵੱਲੋਂ ਧੱਕਾ ਕੀਤਾ ਗਿਆ ਸੀ ਉਨ੍ਹਾਂ ਦਾ ਪਿੱਛਾ ਨਹੀਂ ਛੱਡਾਗਾ ਅਤੇ ਉਨ੍ਹਾਂ ਨੂੰ ਅੰਜਾਮ ਤੱਕ ਲੈ ਕੇ ਜਾਵਾਗਾਂ।
ਕੈਪਸਨ. ਸੰਜੀਵ ਬਿੱਟੂ ਗੱਲਬਾਤ ਕਰਦੇ ਹੋਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ