ਮਾਨਸੂਨ ਸੈਸ਼ਨ ਦਾ ਮੰਗਲਵਾਰ ਨੂੰ ਦੂਜਾ ਦਿਨ
ਨਵੀਂ ਦਿੱਲੀ: ਮਾਨਸੂਨ ਸੈਸ਼ਨ ਦਾ ਮੰਗਲਵਾਰ ਨੂੰ ਦੂਜਾ ਦਿਨ ਹੈ। ਰਾਜ ਸਭਾ ਵਿੱਚ ਹੰਗਾਮਾ ਹੋਇਆ। ਕਾਂਗਰਸ ਸਾਂਸਦਾਂ ਨੇ ਵਾਕਆਊਟ ਕੀਤਾ। ਮਾਇਆਵਤੀ ਨੇ ਕਿਹਾ ਕਿ ਸੱਤਾ ਧਿਰ ਨੇ ਮੈਨੂੰ ਬੋਲਣ ਨਹੀਂ ਦਿੱਤਾ। ਮੈਂ ਰਾਜ ਸਭਾ ਤੋਂ ਅਸਤੀਫ਼ਾ ਦੇ ਦਿਆਂਗੀ। ਮੋਦੀ ਸਰਕਾਰ ਨੂੰ ਘੇਰਨ ਲਈ ਵਿਰੋਧੀ ਧਿਰ ਨੇ ਸਟ੍ਰੈਟਜੀ ਤਿਆਰ ਕੀਤੀ ਹੈ।
ਇਸ ਨੂੰ ਲੈ ਕੇ ਮੰਗਲਵਾਰ ਨੂੰ ਵੀ ਵਿਰੋਧੀ ਧਿਰ ਦੇ ਆਗੂਆਂ ਦੀ ਸੰਸਦ ਵਿੱਚ ਮੀਟਿੰਗ ਹੋਈ। ਕਾਂਗਰਸ ਨੇਤਾ ਗੁਲਾਮ ਨਬੀ ਅਜ਼ਾਦ, ਮਲਿਕਾਰਜੁਨ ਖੜਗੇ, ਟੀਐੱਮਕੇ ਸਮੇਤ ਕਈ ਪਾਰਟੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ। ਉੱਥੇ, ਤਾਮਿਲਨਾਡੂ ਵਿੱਚ ਡੀਆਈਜੀ (ਜੇਲ੍ਹ) ਡੀ ਰੂਪਾ ਦੀ ਬਦਲੀ ਦੇ ਮੁੱਦੇ ‘ਤੇ ਕਰਨਾਟਕ ਦੇ ਭਾਜਪਾ ਸਾਂਸਦਾਂ ਨੇ ਪ੍ਰਦਰਸ਼ਨ ਕੀਤਾ। ਰੂਪਾ ਨੇ ਜੇਲ੍ਹ ਵਿੱਚ ਸ਼ਸ਼ੀਕਲਾ ਨੂੰ ਵੀਆਈਪੀ ਇਲਾਜ ਦੇਣ ਦੀ ਗੱਲ ਆਖੀ ਸੀ।
ਜਾਣਕਾਰੀ ਮੁਤਾਬਕ, 5 ਅਹਿਮ ਮੁੱਦਿਆਂ ‘ਤੇ ਸਰਕਾਰ ਨੂੰ ਸੰਸਦ ਵਿੱਚ ਘੇਰਿਆ ਜਾਵੇਗਾ। ਇਸ ਲਈ18 ਵਿਰੋਧੀ ਪਾਰਟੀਆਂ ਨੇ ਬਕਾਇਦਾ ਰਣਨੀਤੀ ਤਿਆਰ ਕੀਤੀ ਹੈ। ਵਿਰੋਧੀਆਂ ਨੇ ਜਿਨ੍ਹਾਂ 5 ਮੁੱਦਿਆਂ ‘ਤੇ ਸਰਕਾਰ ‘ਤੇ ਸਵਾਲ ਖੜ੍ਹੇ ਕਰਨ ਦੀ ਤਿਆਰੀ ਕੀਤੀ ਹੈ, ਉਨ੍ਹਾਂ ਵਿੱਚ,
ਨੋਟਬੰਦੀ ਦਾ ਲੋਕਾਂ ‘ਤੇ ਬੁਰਾ ਅਸਰ, ਜੀਐੱਸਟੀ ਲਾਗੂ ਕਰਨ ਵਿੱਚ ਜਲਬਾਜ਼ੀ, ਕਿਸਾਨਾਂ ਦੀਆਂ ਖੁਦਕੁਸ਼ੀਆਂ, ਸਿਆਸੀ ਸਾਜਿਸ਼, ਦੇਸ਼ ਦੇ ਸੰਘੀ ਢਾਂਚੇ ਨੂੰ ਬਚਾਉਣਾ ਅਤੇ ਝੂਠੀਆਂ ਖ਼ਬਰਾਂ ਫੈਲਾ ਕੇ ਲੋਕਾਂ ਨੂੰ ਭੜਕਾਉਣਾ ਸ਼ਾਮਲ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।