ਮੌਤਾਂ ਦਾ ਕਾਰਨ ਬਣ ਰਹੀ ਸੈਲਫ਼ੀ ਸਨਕ

Cause, Death, Making, Selfie, Culture, Article

ਸਮਾਰਟ ਫੋਨ ਨਾਲ ਸੈਲਫ਼ੀ ਇੱਕ ਜਾਨਲੇਵਾ ਸ਼ੌਂਕ ਬਣਦਾ ਜਾ ਰਿਹਾ ਹੈ ਸੈਲਫੀ ਲੈਣ ਦੇ ਚੱਕਰ ‘ਚ ਰੋਜ਼ ਬਹੁਤ ਸਾਰੇ ਲੋਕ ਜਾਨ ਤੋਂ ਹੱਥ ਧੋ ਰਹੇ ਹਨ ਇੱਕ ਕੌਮੀ ਹਿੰਦੀ ਚੈਨਲ ਦੀ ਰਿਪੋਰਟ ਮੁਤਾਬਕ ਇਸ ਕਿਸਮ ਦਾ ਇੱਕ ਤਾਜਾ ਹਾਦਸਾ ਗੁਰਦਾਸਪੁਰ ਜ਼ਿਲ੍ਹੇ ਦੇ ਕਾਹਨੂਵਾਨ ਦੀ ਸਥਿਆਲੀ ਵਿਖੇ ਵਾਪਰਿਆ ਹੈ ਪੁਲਿਸ ਦੇ ਮੁਤਾਬਕ ਦੋਵੇਂ ਲੜਕੀਆਂ ਨਿਸ਼ਾ (18) ਤੇ ਲਵਪ੍ਰੀਤ (17) ਸਥਿਆਲੀ ਨਹਿਰ ਦੇ ਕਿਨਾਰੇ ਸੈਲਫੀ ਲੈ ਰਹੀਆਂ ਸਨ ਕਿ ਫੋਨ ਨਹਿਰ ‘ਚ ਡਿੱਗ ਪਿਆ ਫੋਨ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਇੱਕ ਲੜਕੀ ਪਾਣੀ ਦੀ ਤੇਜ਼ ਧਾਰ ‘ਚ ਰੁੜ ਗਈ ਤੇ ਦੂਜੀ ਉਸਨੂੰ ਬਚਾਉਣ ਦਾ ਯਤਨ ਕਰਦੀ ਹੋਈ ਰੁੜ੍ਹ ਗਈ

ਸੈਲਫੀ ਲੈਣ ਦਾ ਇਹ ਰੁਝਾਨ ਸਾਰੀ ਦੁਨੀਆਂ ਵਿੱਚ ਇੱਕ ਸਨਕ ਤੇ ਇੱਕ ਜਨੂੰਨ ਬਣਦਾ ਜਾ ਰਿਹਾ ਹੈ ਸੈਲਫੀ ਮੌਤਾਂ ਬਾਰੇ ਗੰਭੀਰ ਅਧਿਐਨ ਤੋਂ ਬਾਦ ਇਹ ਗੱਲ ਸਾਹਮਣੇ ਆਈ ਕਿ ਚੱਲਦੀ ਟਜੇਨ ਦੇ ਸਾਹਮਣੇ ਖੜ੍ਹ ਕੇ ਸੈਲਫੀ ਲੈਣ ਦੀ ਪ੍ਰਵਿਰਤੀ, ਨਦੀਆਂ, ਦਰਿਆਵਾਂ ਅਤੇ ਕਿਸ਼ਤੀਆਂ ‘ਤੇ ਸੈਲਫੀ ਲੈਣ ਦੀ ਸਨਕ ਉੱਚੀਆ ਇਮਾਰਤਾਂ ਦੀਆਂ ਛੱਤਾਂ ‘ਤੇ ਖੜ੍ਹ ਕੇ ਸੈਲਫੀ ਖਿੱਚਣ ਦਾ ਜਨੂੰਨ ਅਤੇ ਹੋਰ ਖਤਰਾ  ਮੁੱਲ ਲੈਣ ਵਾਲੀਆਂ ਚੀਜਾਂ ਨੌਜਵਾਨਾਂ ਨੂੰ ਸੈਲਫੀ ਲੈਣ ਲਈ ਪ੍ਰੇਰਤ ਕਰਦੀਆਂ ਹਨ

ਰੋਮ ਦੀ 18 ਸਾਲਾ ਲੜਕੀ ਅੰਨਾ ਉਰਸ ਵੀ ਟਰੇਨ ‘ਤੇ ਸੈਲਫੀ ਲੈਂਦੀ ਹੋਈ ਬਿਜਲੀ ਦੇ ਕਰੰਟ ਨਾਲ ਮੌਤ ਦਾ ਸ਼ਿਕਾਰ ਹੋਈ ਰੂਸ ਦੇ ਰਾਏਜਨ ਰੀਜਨ ਦੇ ਰੇਲਵੇ ਬ੍ਰਿਜ ‘ਤੇ ਬਿਜਲੀ ਦੀ ਤਾਰ ਨਾਲ ਟਕਰਾ ਕੇ ਤਿੰਨ ਬੰਦੇ ਮਰੇ ਇੰਡੋਨੇਸ਼ੀਆ ਵਿੱਚ ਸਿੰਗਾਪੁਰ ਦਾ ਇੱਕ ਨਾਗਰਿਕ ਸੈਲਫੀ ਲੈਣ ਸਮੇਂ ਨਦੀ ‘ਚ ਡੁੱਬ ਕੇ ਮਰ ਗਿਆ ਸਤੰਬਰ 2015 ‘ਚ ਤਾਜ ਮਹਿਲ ਦੀਆਂ ਪੌੜੀਆਂ ਤੋਂ ਤਿਲ੍ਹਕ ਕੇ ਇੱਕ ਸੈਲਾਨੀ ਦੀ ਮੌਤ ਦੀ ਹੋਈ ਸੀ ਉਸ ਸਮੇਂ ਉਹ ਸੈਲਫੀ ਲੈਣ ਦੇ ਜਨੂੰਨ ‘ਚ ਸਭ ਕੁਝ ਭੁੱਲ ਚੁੱਕਿਆ ਸੀ

ਇਸੇ ਮਹੀਨੇ ਤਾਮਿਲਨਾਡੂ ਦੇ ਕੌਲੀ ਹਿਲਜ਼ ਤੋਂ ਇੱਕ ਸੈਲਾਨੀ ਸੈਲਫੀ ਦੇ ਚੱਕਰ ‘ਚ 60 ਫੁੱਟ ਥੱਲੇ ਡਿੱਗ ਪਿਆ ਨਵੰਬਰ 15 ‘ਚ ਗੁਜਰਾਤ ਵਿਖੇ ਨਰਮਦਾ ਨਦੀ ‘ਚ ਦੋ ਇੰਜੀਨੀਅਰਿੰਗ ਦੇ ਵਿਦਿਆਰਥੀ ਵੀ ਸੈਲਫੀ ਦੀ ਚਾਹਤ ‘ਚ ਡੁੱਬੇ ਸਨ ਸੋ, ਸੈਲਫੀ ਦੇ ਜਨੂੰਨ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ

ਸੈਲਫੀ ਦਾ ਰੁਝਾਨ ਕੋਈ ਨਵਾਂ ਨਹੀਂ ਹੈ, ਜੇ ਇਸ ਦੇ ਪਿਛੋਕੜ ‘ਤੇ ਨਿਗ੍ਹਾ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਦੁਨੀਆਂ ਦੀ ਪਹਿਲੀ ਸੈਲਫੀ 1939 ‘ਚ ਰੋਬਰਟ ਕਾਰਨਸਿਬਸ ਵੱਲੋਂ ਲਈ ਗਈ ਸੀ ਸੰਨ 2000 ‘ਚ ਫੇਸਬੁੱਕ ਹੋਂਦ ‘ਚ ਆਉਣ ਤੋਂ ਪਹਿਲਾਂ ਸੋਸ਼ਲ ਨੈਟਵਰਕਿੰਗ ਮਾਯਾਂ ਸਪੇਸ ‘ਤੇ ਫੋਟੋਆਂ ਪਾਉਣਾ ਆਮ ਗੱਲ ਹੋ ਗਈ ਸੀ 2005 ‘ਚ ਫੋਟੋਗਰਾਫਰ ਜਿਮ ਕ੍ਰਾਸ ਨੇ ਸੈਲਫੀ ਨੂੰ ਚਰਚਾ ਦਾ ਵਿਸ਼ਾ ਬਣਾਉਣਾ ਸ਼ੁਰੂ ਕੀਤਾ

2006 ਤੋਂ ਬਾਦ ਜਿਉਂ-ਜਿਉਂ ਫੇਸਬੁੱਕ ਹਰਮਨਪਿਆਰੀ ਹੁੰਦੀ ਗਈ ਓਵੇਂ-ਓਵੇਂ ਸੈਲਫੀ ਦਾ ਰੁਝਾਨ ਵੀ ਵਧਦਾ ਗਿਆ ਇਹ ਰੁਝਾਨ ਹੌਲੀ-ਹੌਲੀ ਜਨੂੰਨ ਅਤੇ ਸਨਕ ਦਾ ਰੂਪ ਧਾਰਨ ਕਰਨ ਲੱਗਾ ਹੈ ਇੱਕ ਰਿਪੋਰਟ ਅਨੁਸਾਰ 2015 ਵਿੱਚ 2400 ਕਰੋੜ ਸੈਲਫੀ ਫੋਟੋਆਂ ਗੂਗਲ ‘ਤੇ ਅਪਲੋਡ ਹੋਈਆਂ ਇਹ ਸੈਲਫੀ ਖਿੱਚਣ ਦਾ ਰੁਝਾਨ 25 ਵਰ੍ਹਿਆਂ ਤੱਕ ਦੇ ਨੌਜਵਾਨਾਂ ਅਤੇ ਕਿਸ਼ੋਰਾਂ ‘ਚ ਜ਼ਿਆਦਾ ਹੈ ਦਿਲਚਸਪ ਤੱਥ ਹੈ ਕਿ ਸੈਲਫੀ ਲੈਣ ਪੱਖੋਂ ਔਰਤਾਂ ਦੀ ਦਿਲਚਸਪੀ ਮਰਦਾਂ ਤੋਂ ਜ਼ਿਆਦਾ ਹੈ

ਗੁੜਗਾਉਂ ਦੇ ਕੰਲੋਬੀਆ ਏਸ਼ੀਆ ਹਸਪਤਾਲ ਦੇ ਮਨੋਰੋਗਾਂ ਦੇ ਮਾਹਿਰ ਡਾ.ਆਸ਼ੀਸ਼ ਮਿੱਤਲ ਮੁਤਾਬਕ ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਕਿ ਚੰਗੀ ਤਸਵੀਰ ਲੈਣ ਦੀ ਚਾਹਤ ‘ਚ ਨੌਜਵਾਨ ਆਪਣੀ ਜਾਨ ਨੂੰ ਜੋਖਮ ‘ਚ ਪਾ ਦਿੰਦੇ ਹਨ ਜਨੂੰਨ ਤੇ ਆਦਤ ‘ਚ ਫਰਕ ਕਰਨਾ ਜ਼ਰੂਰੀ ਹੈ ਨੌਜਵਾਨਾਂ ਚਾਹੀਦਾ ਹੈ ਕਿ ਖ਼ਤਰਨਾਕ ਸਥਾਨਾਂ ‘ਤੇ ਸੈਲਫੀ ਲੈਣ ਦਾ ਜੋਖਮ ਨਾ ਉਠਾਇਆ ਜਾਵੇ ਆਪਣੇ ਆਪ ਨੂੰ ਸਰਵੋਤਮ ਵਿਖਾਉਣ ਵਾਲੀ ਪ੍ਰਵਿਰਤੀ ਤੋਂ ਬਚਣਾ ਚਾਹੀਦਾ ਹੈ ਝੀਲਾਂ, ਨਦੀਆਂ, ਨਹਿਰਾਂ, ਰੇਲ ਗੱਡੀਆਂ, ਚੱਲਦੀਆਂ ਬੱਸਾਂ, ਕਾਰਾਂ, ਜਹਾਜਾਂ, ਉੱਚੀਆਂ ਥਾਵਾਂ ‘ਤੇ ਸੈਲਫੀਆਂ ਖਿੱਚਣ ਤੋਂ ਬਚਣਾ ਚਾਹੀਦਾ ਹੈ

ਸੈਲਫੀ ਨੂੰ ਸਨਕ ਨਹੀਂ ਬਣਨ ਦੇਣਾ ਚਾਹੀਦਾ ਇਹ ਹਲਕਾ ਫੁਲਕਾ ਸ਼ੌਕ ਹੀ ਠੀਕ ਹੈ ਇਹ ਮੁਕਾਬਲਾ ਨਹੀਂ ਬਣਨਾ ਚਾਹੀਦਾ ਹੈ ਸਮੇਂ ਦੀ ਮੰਗ ਹੈ ਕਿ ਇਸ ਪੱਖੋਂ ਬੱਚਿਆਂ ਨੂੰ ਸਮਝਾਇਆ ਜਾਵੇ

ਡਾ. ਹਰਜਿੰਦਰ ਵਾਲੀਆ
ਮੋ: 98723-14380
ਮੁਖੀ, ਪੱਤਰਕਾਰੀ ਵਿਭਾਗ 
ਪੰਜਾਬੀ ਯੂਨੀਵਰਸਿਟੀ ਪਟਿਆਲਾ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।