ਮਾਇਆਵਤੀ ਦਾ ਪ੍ਰਿਯੰਕਾ ਗਾਂਧੀ ‘ਤੇ ਟਵੀਟ ਰਾਹੀਂ ਹਮਲਾ

Mayawati, Attacks, Priyanka Gandhi, Tweet

ਪ੍ਰਿਯੰਕਾ ਯੂਪੀ ‘ਚ ਘੜਿਆਲੀ ਹੰਝੂ ਵਹਾਉਣ ਆਉਂਦੀ ਐ : ਮਾਇਆਵਤੀ

ਲਖਨਊ (ਏਜੰਸੀ)। ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ Mayawati ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ‘ਤੇ ਸ਼ਨਿੱਚਰਵਾਰ ਨੂੰ ਸਿੱਧਾ ਹਮਲਾ ਬੋਲਿਆ ਅਤੇ ਆਪਣੀ ਪਾਰਟੀ ਨੂੰ ਦੇਸ਼ ਦੀਆਂ ਹੋਰ ਪਾਰਟੀਆਂ ਤੋਂ ਬਿਹਤਰ ਦੱਸਦੇ ਹੋਏ ਕਿਹਾ ਕਿ ਉਹ ਹੋਰਾਂ ਵਾਂਗ ਦੂਹਰਾ ਮਾਪਦੰਡ ਨਹੀਂ ਅਪਨਾਉਂਦੀ। ਕੁਮਾਰੀ ਮਾਇਆਵਤੀ ਨੇ ਸ਼ਨਿੱਚਰਵਾਰ ਨੂੰ ਕੀਤੇ ਗਏ ਟਵੀਟ ‘ਚ ਕਿਹਾ ਕਿ ਕਾਂਗਰਸ ਜਨਰਲ ਸਕੱਤਰ ਆਪਣੇ ਨਿੱਜੀ ਪਵ੍ਰੋਗਰਾਮ ‘ਚ ਕੱਲ੍ਹ ਰਾਜਸਥਾਨ ਤਾਂ ਆਉਂਦੀ ਹੈ ਪਰ ਕੋਟਾ ਜਾਣਾ ਜ਼ਰੂਰੀ ਨਹੀਂ ਸਮਝਦੀ ਜਿੱਥੇ ਇੱਕ ਹਸਪਤਾਲ ‘ਚ 100 ਤੋਂ ਜ਼ਿਆਦਾ ਬੱਚਿਆਂ ਦੀ ਮੌਤ ਸਰਕਾਰ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਪ੍ਰਿਯੰਕਾ ਖੁਦ ਇੱਕ ਮਾਂ ਹੈ। ਕੁਮਾਰੀ ਮਾਇਆਵਤੀ ਨੇ ਟਵੀਟ ‘ਚ ਕਿਹਾ ਕਿ ਬੀਐੱਸਪੀ ਕਿਸੇ ਵੀ ਮਾਮਲੇ ‘ਚ ਕਾਂਗਰਸ, ਬੀਜੇਪੀ ਅਤੇ ਹੋਰ ਪਾਰਟੀਆਂ ਵਾਂਗ ਦੂਹਰਾ ਮਾਪਦੰਡ ਅਪਣਾ ਕੇ ਘਟੀਆ ਰਾਜਨੀਤੀ ਨਹੀਂ ਕਰਦੀ। ਬੀਐੱਸਪੀ ਦੀ ਨੀਤੀ ਪੂਰੀ ਤਰ੍ਹਾਂ ਸਾਫ਼ ਹੈ।

  • ਉਨ੍ਹਾਂ ਕਿਹਾ ਕਿ ਬਿਹਤਰ ਹੁੰਦਾ ਕਿ ਉਹ ਕੋਟਾ ਵੀ ਜਾਂਦੀ ਅਤੇ ਆਪਣੇ ਬੱਚਿਆਂ ਨੂੰ ਗੁਆ ਚੁੱਕੇ ਮਾਪਿਆਂ ਦੇ ਹੰਝੂ ਪੂੰਝਦੀ।
  • ਪ੍ਰਿੰਯਕੀ ਚੰਗੀ ਰਾਜਨੀਤੀ ਦੇ ਤਹਿਤ ਉੱਤਰ ਪ੍ਰਦੇਸ਼ ਵਾਰ-ਵਾਰ ਘੜਿਆਲੀ ਹੰਝੂ ਵਹਾਉਣ ਆਉਂਦੀ ਹੈ।

ਕੁਮਾਰੀ ਮਾਇਆਵਤੀ ਨੇ ਟਵੀਟ ‘ਚ ਕਿਹਾ ਕਿ ਬੀਐੱਸਪੀ ਕਿਸੇ ਵੀ ਮਾਮਲੇ ‘ਚ ਕਾਂਗਰਸ, ਬੀਜੇਪੀ ਅਤੇ ਹੋਰ ਪਾਰਟੀਆਂ ਵਾਂਗ ਦੂਹਰਾ ਮਾਪਦੰਡ ਅਪਣਾ ਕੇ ਘਟੀਆ ਰਾਜਨੀਤੀ ਨਹੀਂ ਕਰਦੀ। ਬੀਐੱਸਪੀ ਦੀ ਨੀਤੀ ਪੂਰੀ ਤਰ੍ਹਾਂ ਸਾਫ਼ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।