Welfare Work: ਮਾਤਾ ਤੇਜ ਕੌਰ ਇੰਸਾਂ ਬਣੇ 14 ਵੇਂ ਸਰੀਰਦਾਨੀ

Welfare Work
ਚੀਮਾ ਮੰਡੀ:  ਮਾਤਾ ਤੇਜ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਸਮੇਂ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਸਰਪੰਚ ਰਾਜਿੰਦਰ ਕੁਮਾਰ ਅਤੇ ਹੋਰ। ਫੋਟੋ : ਹਰਪਾਲ।

ਪਿੰਡ ਝਾੜੋਂ ਵਿਖੇ ਪਿਛਲੇ ਪੰਜ ਮਹੀਨਿਆਂ ’ਚ ਹੋਏ ਤਿੰਨ ਸਰੀਰਦਾਨ | Welfare Work

Welfare Work: ਚੀਮਾ ਮੰਡੀ, (ਹਰਪਾਲ)। ਬਲਾਕ ਲੌਂਗੋਵਾਲ ਅਧੀਨ ਪੈਂਦੇ ਪਿੰਡ ਝਾੜੋਂ ਤੋਂ ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਮਾਤਾ ਤੇਜ ਕੌਰ ਇੰਸਾਂ (76) ਦੇ ਦੇਹਾਂਤ ਉਪਰੰਤ ਉਨ੍ਹਾਂ ਦੇ ਪਰਿਵਾਰ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਮਾਤਾ ਤੇਜ ਕੌਰ ਇੰਸਾਂ ਪਿੰਡ ਝਾੜੋਂ ਦੇ ਪੰਜਵੇਂ ਅਤੇ ਬਲਾਕ ਲੌਂਗੋਵਾਲ ਦੇ 14ਵੇ ਸਰੀਰਦਾਨੀ ਬਣੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੈਬ ਸਿੰਘ ਇੰਸਾਂ, ਪੂਰਨ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਤੇਜ ਕੌਰ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਹਨ। ਮਾਤਾ ਤੇਜ ਕੌਰ ਇੰਸਾਂ ਨੇ ਪੂਜਨੀਕ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਉਹ ਡੇਰਾ ਸੱਚਾ ਸੌਦਾ ਸਰਸਾ ਵਿਖੇ ਸੇਵਾ ਕਰਦੇ ਸਨ। ਮਾਤਾ ਤੇਜ ਕੌਰ ਇੰਸਾਂ ਨੇ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਪ੍ਰਣ ਲਿਆ ਸੀ, ਜਿਸ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਪੂਰਾ ਕਰਦਿਆਂ ਬਲਾਕ ਦੇ ਜ਼ਿੰਮੇਵਾਰ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਕਾਲਜ ਅੰਮ੍ਰਿਤਾ ਸਕੂਲ ਆਫ ਮੈਡੀਸਨ, ਸੈਕਟਰ 88, ਫਰੀਦਾਬਾਦ (ਹਰਿਆਣ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ।

ਇਹ ਵੀ ਪੜ੍ਹੋ: Welfare: ਡੇਰਾ ਸ਼ਰਧਾਲੂ ਨਵੀਨ ਕੁਮਾਰ ਇੰਸਾਂ ਨੇ ਜਨਮਦਿਨ ਮੌਕੇ ਮਰੀਜ਼ ਲਈ ਕੀਤਾ ਖੂਨਦਾਨ

ਮਾਤਾ ਤੇਜ ਕੌਰ ਇੰਸਾਂ ਦੀ ਮ੍ਰਿਤਕ ਦੇਹ ਵਾਲੀ ਐਬੂਲੈਂਸ ਦੇ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਤੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਾ ਕੇ ਫੁੱਲਾਂ ਦੀ ਵਰਖਾ ਕੀਤੀ ਅਤੇ ’ਸਰੀਰਦਾਨੀ ਮਾਤਾ ਤੇਜ਼ ਕੌਰ ਇੰਸਾਂ ਅਮਰ ਰਹੇ’ ਦੇ ਨਾਅਰੇ ਲਾਏ ਗਏ। ਸਰਪੰਚ ਰਜਿੰਦਰ ਕੁਮਾਰ ਅਤੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਐਬੂਲੈਂਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ।

ਇਸ ਮੌਕੇ 85 ਮੈਂਬਰ ਤਰਸੇਮ ਕੁਮਾਰ ਇੰਸਾਂ, ਨਿਰਭੈ ਸਿੰਘ, ਬਲਕਾਰ ਸਿੰਘ ਇੰਸਾਂ, ਬਲਾਕ ਜਿੰਮੇਵਾਰ ਮਾਸਟਰ ਹਰਮਨ ਇੰਸਾਂ ਆਈ ਟੀ ਵਿੰਗ, ਹਰਦੀਪ ਸਿੰਘ ਇੰਸਾਂ, ਮਾਸਟਰ ਰਾਮ ਕ੍ਰਿਸ਼ਨ ਲੌਂਗੋਵਾਲ, ਦਾਤਾ ਰਾਮ ਲੌਂਗੋਵਾਲ, ਸਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਮੂਹ ਬਲਾਕ ਦੀ ਸਾਧ ਸੰਗਤ ਅਤੇ ਰਿਸ਼ਤੇਦਾਰਾਂ ਵੱਲੋਂ ਸਚਖੰਡ ਵਾਸੀ ਮਾਤਾ ਤੇਜ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਸਲੂਟ ਦੇ ਕੇ ਰਵਾਨਾ ਕੀਤਾ ਗਿਆ। ਵਰਨਣਯੋਗ ਹੈ ਕਿ ਪਿੰਡ ਝਾੜੋਂ ਬਲਾਕ ਲੌਂਗੋਵਾਲ ਵਿਖੇ ਜੁਲਾਈ ਮਹੀਨੇ ਦੇ ਦੂਜੇ ਹਫਤੇ ਤੇਜ ਕੌਰ ਇੰਸਾ ਦੇ ਪਤੀ ਜਰਨੈਲ ਸਿੰਘ ਇੰਸਾਂ ਦਾ ਵੀ ਸਰੀਰਦਾਨ ਪਰਿਵਾਰ ਵੱਲੋਂ ਕੀਤਾ ਗਿਆ ਸੀ।  Welfare Work

Welfare Work
ਚੀਮਾ ਮੰਡੀ:  ਮਾਤਾ ਤੇਜ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਸਮੇਂ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਸਰਪੰਚ ਰਾਜਿੰਦਰ ਕੁਮਾਰ ਅਤੇ ਹੋਰ। ਫੋਟੋ : ਹਰਪਾਲ।

ਕੀ ਕਹਿੰਦੇ ਹਨ ਸਰਪੰਚ ਰਾਜਿੰਦਰ ਕੁਮਾਰ | Welfare Work

ਇਸ ਮੌਕੇ ਪਿੰਡ ਝਾੜੋਂ ਦੇ ਸਰਪੰਚ ਰਾਜਿੰਦਰ ਕੁਮਾਰ ਨੇ ਕਿਹਾ ਕਿ ਦੇਹਾਂਤ ਤੋਂ ਬਾਅਦ ਮਾਤਾ ਤੇਜ ਕੌਰ ਇੰਸਾਂ ਦੇ ਪਰਿਵਾਰ ਵੱਲੋਂ ਜਿਹੜਾ ਕੰਮ ਕੀਤਾ ਗਿਆ ਹੈ, ਉਹ ਆਪਣੇ ਆਪ ਵਿੱਚ ਲਾਮਿਸਾਲ ਹੈ ਜਿਹੜਾ ਸਾਡੇ ਸਮਾਜ ਲਈ ਇੱਕ ਚਾਨਣ ਮੁਨਾਰਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਸਰੀਰਦਾਨ ਕਰਨ ਲਈ ਫਾਰਮ ਭਰਦੇ ਹਨ ਇਸੇ ਕੜੀ ਤਹਿਤ ਮਾਤਾ ਤੇਜ ਕੌਰ ਇੰਸਾਂ ਨੇ ਵੀ ਆਪਣੇ ਜਿਉਂਦੇ ਜੀਅ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਅਤੇ ਉਸੇ ਕੜੀ ਤਹਿਤ ਮਾਤਾ ਤੇਜ ਕੌਰ ਇੰਸਾਂ ਦੇ ਪਰਿਵਾਰ ਵੱਲੋਂ ਸਰੀਰ ਦਾਨ ਕੀਤਾ ਗਿਆ ਹੈ। ਜਿਸ ਤਰ੍ਹਾਂ ਡੇਰਾ ਸੱਚਾ ਦੇ ਸ਼ਰਧਾਲੂ ਦੇ ਸਰੀਰਦਾਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਸਦਕਾ ਅਥਾਹ ਵਾਧਾ ਹੋਇਆ ਹੈ, ਤਾਂ ਆਉਣ ਵਾਲੇ ਸਮੇਂ ਦੌਰਾਨ ਬਹੁਤ ਛੇਤੀ ਹੀ ਮੈਡੀਕਲ ਖੇਤਰ ਵਿੱਚ ਚਮਤਕਾਰੀ ਸਿੱਟੇ ਵੇਖਣ ਨੂੰ ਮਿਲਣਗੇ ਅਤੇ ਲਾਇਲਾਜ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਸਕੇਗਾ।