Body Donation: ਬਲਾਕ ਬਠਿੰਡਾ ਦੇ ਬਣੇ 117ਵੇਂ ਸਰੀਰਦਾਨੀ | Body Donation
(ਸੱਚ ਕਹੂੰ ਨਿਊਜ਼) ਬਠਿੰਡਾ। ਆਪਣੀ ਸੁਆਸਾਂ ਰੂਪੀ ਪੂੰਜੀ ਪੂਰੀ ਕਰਕੇ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਬਲਾਕ ਬਠਿੰਡਾ ਦੇ ਏਰੀਆ ਪਰਸ ਰਾਮ ਨਗਰ-ਬੀ ਦੇ ਮਾਤਾ ਮੁਖਤਿਆਰੋ ਇੰਸਾਂ (83) ਪਤਨੀ ਬੰਸੀ ਲਾਲ ਇੰਸਾਂ ਨੇ ਬਲਾਕ ਬਠਿੰਡਾ ਦੇ 117ਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਿਲ ਕੀਤਾ ਹੈ। ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ।
ਇਹ ਵੀ ਪੜ੍ਹੋ: Kisan News: ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਗੁਰੂਹਰਸਹਾਏ ਦਾ ਰੇਲਵੇ ਟਰੈਕ ਜਾਮ
ਇਸ ਮੌਕੇ ਜਾਣਕਾਰੀ ਦਿੰਦਿਆਂ ਬਲਾਕ ਪ੍ਰੇਮੀ ਸੇਵਕ ਇੰਜੀ. ਗੁਰਤੇਜ ਸਿੰਘ ਇੰਸਾਂ ਨੇ ਦੱਸਿਆ ਕਿ ਮਾਤਾ ਮੁਖਤਿਆਰੋ ਇੰਸਾਂ ਲੰਮੇ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ। ਉਹਨਾਂ ਆਪਣੇ ਪਰਿਵਾਰਿਕ ਮੈਂਬਰਾਂ ਨੂੰ ਵੀ ਡੇਰਾ ਸੱਚਾ ਸੌਦਾ ਨਾਲ ਜੋੜਿਆ ਅਤੇ ਹਮੇਸ਼ਾ ਮਾਨਵਤਾ ਭਲਾਈ ਕਾਰਜਾਂ ’ਚ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਹਨਾਂ ਦੱਸਿਆ ਕਿ ਮਾਤਾ ਮੁਖਤਿਆਰੋ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਸਰੀਰਦਾਨ ਕਰਨ ਦਾ ਪ੍ਰਣ ਲਿਆ ਹੋਇਆ ਸੀ।
ਉਹਨਾਂ ਦੇ ਇਸ ਪ੍ਰਣ ਨੂੰ ਪੂਰਾ ਕਰਦਿਆਂ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਕਰਨ ਦੀ ਬਜਾਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ ਜਿੱਥੇ ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਮਨੁੱਖੀ ਸਰੀਰ ’ਤੇ ਮੈਡੀਕਲ ਖੋਜਾਂ ਕਰਨਗੇ। ਉਹਨਾਂ ਦੇ ਪੁੱਤਰਾਂ ਨਰੇਸ਼ ਕੁਮਾਰ ਇੰਸਾਂ, ਨੰਦ ਕਿਸ਼ੋਰ ਇੰਸਾਂ, ਨੂੰਹਾਂ ਸਰੋਜ ਰਾਣੀ, ਕੋਮਲ ਇੰਸਾਂ, ਪੁੱਤਰੀਆਂ ਕਮਲੇਸ਼ ਰਾਣੀ ਇੰਸਾਂ, ਪੁਸ਼ਪਾ ਰਾਣੀ ਇੰਸਾਂ ਅਤੇ ਹੋਰ ਪਰਿਵਾਰਿਕ ਮੈਂਬਰਾਂ ਵੱਲੋਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਕੇਐੱਨਐੱਸ ਮੈਮੋਰੀਅਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਲਖਨਾਊ ਅਯੁੱਧਿਆ ਰੋਡ, ਗਾਡੀਆ, ਨੇੜੇ ਸਫੀਦਾਬਾਦ ਰੇਲਵੇ ਕਰਾਸਿੰਗ, ਬਾਰਾਂਬੰਕੀ, ਲਖਨਊ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। Body Donation
ਮ੍ਰਿਤਕ ਦੇ ਨਿਵਾਸ ਸਥਾਨ ਤੋਂ ਵੱਡੀ ਗਿਣਤੀ ਰਿਸ਼ਤੇਦਾਰਾਂ, ਸਾਧ-ਸੰਗਤ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰਾਂ ਵੱਲੋਂ ‘ਮਾਤਾ ਮੁਖਤਿਆਰੋ ਅਮਰ ਰਹੇ’ ਅਤੇ ਸਰੀਰਦਾਨ ਮਹਾਂਦਾਨ ਦੇ ਆਕਾਸ਼ ਗੁੰਜਾਊਂ ਨਾਅਰਿਆਂ ਨੇ ਨਾਲ ਫੁੱਲਾਂ ਨਾਲ ਸਜੀ ਐਂਬੂਲੈਸ ਰਾਹੀਂ ਕਾਫਲੇ ਦੇ ਰੂਪ ਵਿੱਚ ਉਹਨਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪ੍ਰੇਮੀ ਸੇਵਕ ਹਰੀ ਕ੍ਰਿਸ਼ਨ ਇੰਸਾਂ, ਪ੍ਰੇਮੀ ਸੇਵਕ ਭੈਣ ਕਰਮਜੀਤ ਕੌਰ ਇੰਸਾਂ, ਪ੍ਰੇਮੀ ਸੰਮਤੀ ਸੇਵਾਦਾਰ ਬਲਵਿੰਦਰ ਸਿੰਘ ਇੰਸਾਂ, ਭੈਣ ਰਜਨੀ ਇੰਸਾਂ, ਵੱਖ-ਵੱਖ ਏਰੀਆ ਦੇ ਪ੍ਰੇਮੀ ਸੰਮਤੀ ਸੇਵਾਦਾਰ ਅਤੇ ਵੱਡੀ ਗਿਣਤੀ ਸਾਧ ਸੰਗਤ ਹਾਜ਼ਰ ਸੀ। Body Donation