ਮਾਤਾ ਕਰਤਾਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ ਵਿਖੇ ਭੇਜਿਆ | Body Donation
ਮਵੀਕਲਾ, (ਮਨੋਜ ਗੋਇਲ) । ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਕੁੱਲ ਮਾਲਕ ਦੇ ਚਰਨਾਂ ਵਿੱਚ ਜਾਂ ਬਿਰਾਜੇ ਮਾਤਾ ਕਰਤਾਰ ਕੌਰ ਇੰਸਾਂ (98) ਜਿਨ੍ਹਾਂ ਨੇ ਸਰੀਰਦਾਨੀ ਹੋਣ ਦਾ ਵੀ ਮਾਣ ਖੱਟਿਆ। ਜਾਣਕਾਰੀ ਅਨੁਸਾਰ ਸੱਚਖੰਡ ਵਾਸੀ ਸਰੀਰਦਾਨੀ ਮਾਤਾ ਕਰਤਾਰ ਕੌਰ ਇੰਸਾਂ (98) ਪਤਨੀ ਸੱਚਖੰਡ ਵਾਸੀ ਤ੍ਰਲੋਕ ਸਿੰਘ ਇੰਸਾਂ ਵਾਸੀ ਸਹਿਜਪੁਰਾ ਖੁਰਦ ਬਲਾਕ ਮਵੀਕਲਾਂ ਜੋ ਕਿ ਅੱਜ ਸਵੇਰੇ ਤੜਕਸਾਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। Body Donation
ਮਾਤਾ ਕਰਤਾਰ ਕੌਰ ਇੰਸਾਂ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਡੇਰਾ ਸੱਚਾ ਸੌਦਾ ਨਾਲ ਜੁੜੇ ਹੋਏ ਸਨ ਅਤੇ ਉਹ ਕਾਫੀ ਜਿਆਦਾ ਧਾਰਮਿਕ ਖਿਆਲਾਂ ਵਾਲੇ ਸਨ ਅਤੇ ਉਨਾ ਨੇ ਦੇਹਾਂਤ ਉਪਰਾਂਤ ਸਰੀਰਦਾਨ ਦਾ ਫਾਰਮ ਭਰਿਆ ਹੋਇਆ ਸੀ। ਜਿਸ ਦੀ ਇੱਛਾ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕਰਦਿਆਂ ਮਾਤਾ ਕਰਤਾਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਜਲੰਧਰ ਵਿਖੇ ਭੇਜਿਆ ਗਿਆ l
ਇਹ ਵੀ ਪੜ੍ਹੋ : ਚੰਡੀਗੜ੍ਹ ਗ੍ਰੇਨੇਡ ਧਮਾਕਾ ਮਾਮਲੇ ’ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ!
ਜਿਸ ਤੋਂ ਪਹਿਲਾਂ ਮਾਤਾ ਜੀ ਦੀ ਮ੍ਰਿਤਕ ਦੇਹ ਨੂੰ ਸਲਾਮੀ ਦੇਣ ਲਈ ਵੱਡੀ ਗਿਣਤੀ ਵਿੱਚ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ ਦੇ ਮੈਂਬਰ ਵੱਡੀ ਗਿਣਤੀ ਵਿੱਚ ਪਹੁੰਚੇ ਅਤੇ 85 ਮੈਂਬਰ ਧੰਨ ਸਿੰਘ ਇੰਸਾਂ, 85 ਮੈਂਬਰ ਅਮਰੀਕ ਸਿੰਘ ਇੰਸਾਂ ਅਤੇ 85 ਮੈਂਬਰ ਗੁਰਚਰਨ ਸਿੰਘ ਸਮਾਣਾ ਵੱਲੋਂ ਮ੍ਰਿਤਕ ਦੇਹ ਨੂੰ ਹਰੀ ਝੰਡੀ ਵਿਖਾਈ ਅਤੇ ਸੇਵਾਦਾਰਾਂ ਵੱਲੋਂ ਸਲਾਮੀ ਦਿੰਦਿਆਂ ਉੱਚੀ-ਉੱਚੀ ਆਵਾਜ਼ ਵਿੱਚ ਨਾਅਰੇ ਲਗਾਏ ‘ਜਬ ਤੱਕ ਸੂਰਜ ਚਾਂਦ ਰਹੇਗਾ ਮਾਤਾ ਕਰਤਾਰ ਕੌਰ ਇੰਸਾਂ ਤੇਰਾ ਨਾਮ ਰਹੇਗਾ’, ਮਾਤਾ ਕਰਤਾਰ ਕੌਰ ਇੰਸਾ ਅਮਰ ਰਹੇ ਅਮਰ ਰਹੇ l’ ਜਿਸ ਤੋਂ ਬਾਅਦ ਮ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਗਿਆ। Body Donation
ਇਸ ਮੌਕੇ ਪਰਿਵਾਰਿਕ ਮੈਂਬਰ ਕਰਨੈਲ ਸਿੰਘ ਸੁਖਵਿੰਦਰ ਸਿੰਘ ਹਰਭਜਨ ਕੌਰ ਸਿੰਦਰ ਕੌਰ ਸੁਖਵਿੰਦਰ ਕੌਰ 15 ਮੈਂਬਰ ਮਨਦੀਪ ਸਿੰਘ ,ਕੁਲਜੀਤ ਸਿੰਘ, 85 ਮੈਂਬਰ ਹਰਜੀਤ ਕੌਰ, ਗੀਤਾ ਰਾਣੀ, ਨੀਲਮ ਇੰਸਾਂ, ਪੂਜਾ ਇੰਸਾਂ, ਬਲਾਕ ਪ੍ਰੇਮੀ ਸੇਵਕ ਬਲਵੀਰ ਸਿੰਘ ਇੰਸਾਂ,15 ਮੈਂਬਰ ਅਮਿਤ ਸਮਾਣਾ ਅਤੇ ਵੱਖ-ਵੱਖ ਪਿੰਡਾਂ ਦੇ 15 ਮੈਂਬਰ ਸਾਧ-ਸੰਗਤ ਰਿਸ਼ਤੇਦਾਰ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ।