ਧਾਰਮਿਕ ਖਿਆਲਾਂ ਤੇ ਨਿੱਘੇ ਸੁਭਾਅ ਦੇ ਮਾਲਕ ਸਨ ਮਾਤਾ ਕਾਂਤ ਰਾਣੀ ਇੰਸਾਂ

ਨਾਮ ਚਰਚਾ ‘ਤੇ ਵਿਸ਼ੇਸ਼

ਪਾਤੜਾਂ (ਸੱਚ ਕਹੂੰ ਨਿਊਜ਼) ਮਾਤਾ ਕਾਂਤਾ ਰਾਣੀ ਇੰਸਾਂ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਤਲਵਾੜਾ ਵਿਖੇ ਨਰਾਤਾ ਰਾਮ ਦੇ ਘਰ ਬੰਤੀ ਦੇਵੀ ਦੀ ਕੁੱਖੋਂ ਹੋਇਆ ਮਾਤਾ ਜੀ ਬਚਪਨ ਤੋਂ ਹੀ ਧਾਰਮਿਕ ਖਿਆਲਾਂ ਦੇ ਅਤੇ ਨਿੱਘੇ ਸੁਭਾਅ ਦੇ ਮਾਲਿਕ ਸਨ ਉਨ੍ਹਾਂ ਦਾ ਵਿਆਹ ਸੀ੍ਰ ਰਾਜ ਕੁਮਾਰ ਵਾਸੀ ਭੁਟਾਲ ਖੁਰਦ (ਸੰਗਰੂਰ) ਨਾਲ ਹੋਇਆ ਉਨ੍ਹਾਂ ਦੇ ਘਰ ਤਿੰਨ ਪੁੱਤਰ ਅਤੇ ਦੋ ਪੁੱਤਰੀਆਂ ਨੇ ਜਨਮ ਲਿਆ ਉਹ ਬਹੁਤ ਹੀ ਮਿਲਣਸਾਰ ਸੁਭਾਅ ਦੇ ਮਾਲਿਕ ਸਨ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਧਾਰਮਿਕ ਖਿਆਲਾਂ ਦੇ ਧਨੀ ਬਣਾਇਆ ਅਤੇ ਸਮਾਜ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ ਉਨ੍ਹਾਂ ਨੇ ਆਪਣੇ ਸਾਰੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਨਾਲ ਜੋੜਿਆ ਮਾਤਾ ਜੀ ਦੀ ਸਿੱਖਿਆ ਕਰਕੇ ਹੀ ਉਨ੍ਹਾਂ ਦੇ ਪੁੱਤਰ ਬਿੰਦਰ ਇੰਸਾਂ ਅਤੇ ਨਰਿੰਦਰ ਕੁਮਾਰ ਮਾਨਵਤਾ ਦੀ ਸੇਵਾ ਵਿੱਚ ਹਰ ਸਮੇਂ ਤਿਆਰ ਰਹਿੰਦੇ ਹਨ ਅਤੇ ਭੂਸ਼ਨ ਇੰਸਾਂ ਪੱਤਰਕਾਰੀ ਦੇ ਨਾਲ-ਨਾਲ ਬਲਾਕ ਪਾਤੜਾਂ ਅੰਦਰ 15ਮੈਂਬਰ ਕਮੇਟੀ ਦੇ ਜ਼ਿੰਮੇਵਾਰ ਦੀ ਸੇਵਾ ਬਾਖੂਬੀ ਨਿਭਾ ਰਹੇ ਹਨ

ਮਾਤਾ ਜੀ ਦੀਆਂ ਦੋਵੇਂ ਬੇਟੀਆਂ ਸਰੋਜ ਰਾਣੀ ਇੰਸਾਂ ਤੇ ਸੁਨੀਤਾ ਰਾਣੀ ਮਾਤਾ ਜੀ ਦੀਆਂ ਸਿੱਖਿਆਵਾਂ ‘ਤੇ ਚੱਲਦੇ ਹੋਏ ਸਮਾਜ ਸੇਵਾ ‘ਚ ਲੱਗੇ ਹੋਏ ਹਨ ਮਾਤਾ ਜੀ ਆਪਣਾ ਜੀਵਨ ਬਹੁਤ ਹੀ ਸਾਦੇ ਢੰਗ ਨਾਲ ਬਤੀਤ ਕਰਦੇ ਹੋਏ ਬੀਤੀ 24 ਸਤੰਬਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਕੇ ਕੁੱਲ ਮਾਲਿਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ ਉਨਾਂ ਨਮਿੱਤ ਰੱਖੀ ਨਾਮ ਚਰਚਾ ਅੱਜ ਪਾਤੜਾਂ ਵਿਖੇ ਸ਼ਿਵ ਮੰਦਿਰ ਦੇ ਸਿਉਵੰਤੀ ਹਾਲ ਵਿੱਚ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.