ਮਾਤਾ ਜੁਗਿੰਦਰ ਕੌਰ ਇੰਸਾਂ ਬਣੇ ਬਲਾਕ ਫਰੀਦਕੋਟ ਦੇ 19 ਵੇਂ ਸਰੀਰਦਾਨੀ

ਪਰਿਵਾਰ ਵੱਲੋਂ ਮ੍ਰਿਤਕ ਦੇਹ ਯੂਪੀ ਦੇ ਮੈਡੀਕਲ ਖੋਜਾਂ ਲਈ ਕੀਤੀ ਦਾਨ (Body Donation)

ਫ਼ਰੀਦਕੋਟ, (ਗੁਰਪ੍ਰੀਤ ਪੱਕਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 164 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ‘ਅਮਰ ਸੇਵਾ ਮੁਹਿੰਮ’ ਤਹਿਤ ਅੱਜ ਬਲਾਕ ਫਰੀਦਕੋਟ ’ਚ 19ਵਾਂ ਸਰੀਰਦਾਨ ਹੋਇਆ ਹੈ। Body Donation

ਇਸ ਮੌਕੇ ਗੁਰਪ੍ਰੀਤ ਸਿੰਘ ਰੂਪਰਾਂ ਅਤੇ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਸਮਤੀ ਦੇ ਸੇਵਾਦਾਰ ਰੋਬਿਨ ਇੰਸਾਂ ਆਪਣੀ ਮਾਤਾ ਜੁਗਿੰਦਰ ਕੌਰ ਇੰਸਾਂ (74) ਦੇ ਦੇਹਾਂਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਸਰੀਰਦਾਨ ਦੇ ਪ੍ਰਣ ਨੂੰ ਪੂਰਾ ਕਰਦੇ ਹੋਏ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਵੈਂਕਟੇਸ਼ਵਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਨ ਐਚ -24, ਵੈਂਕਟੇਸ਼ਵਰ ਨਗਰ ਨੇੜੇ ਰਜਬਪੁਰ, ਗਜਰੌਲਾ,ਜ਼ਿਲ੍ਹਾ ਅਮਰੋਹਾ (ਯੂ.ਪੀ.) ਦਾਨ ਕਰ ਦਿੱਤਾ।

ਇਹ ਵੀ ਪੜ੍ਹੋ: ਮੀਂਹ ਕਾਰਨ ਗਰੀਬ ਪਰਿਵਾਰ ਦੀ ਡਿੱਗੀ ਛੱਤ, ਜਾਨੀ ਨੁਕਸਾਨ ਤੋਂ ਬਚਾਅ

ਪ੍ਰਾਪਤ ਜਾਣਕਾਰੀ ਅਨੁਸਾਰ ਮਾਤਾ ਜੁਗਿੰਦਰ ਕੌਰ ਇੰਸਾਂ ਨੇ 1998 ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਅਤੇ ਮਾਤਾ ਜੁਗਿੰਦਰ ਕੌਰ ਇੰਸਾਂ ਜੀ ਲੰਗਰ ਸੰਮਤੀ ਵਿੱਚ ਸੇਵਾ ਕਰਦੇ ਸਨ। ਮਾਤਾ ਜੁਗਿੰਦਰ ਕੌਰ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੇ ਬੇਟੇ ਗੁਰਪ੍ਰੀਤ ਸਿੰਘ ਰੂਪਰਾਂ, ਸਤਨਾਮ ਸਿੰਘ ਅਤੇ ਰੋਬਿਨ ਇੰਸਾਂ ਅਤੇ ਬੇਟੀਆਂ ਲਖਵੀਰ ਕੌਰ, ਰੁਪਿੰਦਰ ਕੌਰ, ਕੁਲਵਿੰਦਰ ਕੌਰ ਤੇ ਮਾਤਾ ਜੁਗਿੰਦਰ ਕੌਰ ਦੇ ਨੂੰਹ ਵਰਸ਼ਾ ਅਤੇ ਹਰਮੀਤ ਕੌਰ ਅਤੇ 85 ਮੈਂਬਰ ਅਮਨਦੀਪ ਸਿੰਘ ਇੰਸਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਤਾ ਜੀ ਦੀ ਅੰਤਿਮ ਇੱਛਾ ਅਨੁਸਾਰ ਵੈਂਕਟੇਸ਼ਵਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਨ ਐਚ -24, ਵੈਂਕਟੇਸ਼ਵਰ ਨਗਰ ਨੇੜੇ ਰਜਬਪੁਰ, ਗਜਰੌਲਾ,ਜ਼ਿਲ੍ਹਾ ਅਮਰੋਹਾ (ਯੂ.ਪੀ.) ਸਰੀਰਦਾਨ ਕੀਤਾ ਗਿਆ ਹੈ।

Body Donation

ਇਸ ਮੌਕੇ ਫਰੀਦਕੋਟ ਦੇ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਨਿੰਦਾ ਨੇ ਵੈਨ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਹਾਂਤ ਤੋਂ ਬਾਅਦ ਸਰੀਰ ਮਿੱਟੀ ਹੋ ਜਾਂਦਾ ਹੈ। ਇਸ ਲਈ ਮਾਤਾ ਜੀ ਦੇ ਪਰਿਵਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ, ਜੋ ਉਨ੍ਹਾਂ ਦਾ ਸਰੀਰਦਾਨ ਕੀਤਾ। ਸਰੀਰਦਾਨ ਮਹਾਂਦਾਨ ਹੈ।  ਇਸ ਮੌਕੇ ’ਤੇ  ਸ਼ਾਹ ਸਤਿਨਾਮ ਜੀ ਗਰੀਨ ਐਸ ਵਿੰਗ ਦੇ ਸੇਵਾਦਾਰ ਅਤੇ ਪਿੰਡਾਂ ਸ਼ਹਿਰਾਂ ਦੇ ਪ੍ਰੇਮੀ ਸੇਵਕ ਅਤੇ ਵੱਖ-ਵੱਖ ਸੰਮਤੀਆਂ ਦੇ ਜਿੰਮੇਵਾਰ ਰਿਸ਼ਤੇਦਾਰ ਅਤੇ ਹੋਰ ਸਾਧਸੰਗਤ ਆਦਿ ਹਾਜ਼ਰ ਸੀ।