ਕਿਸ਼ਾਨਾਂ ਵਿਰੋਧੀ ਕਾਨੂੰਨ ਤੇ ਬਿਜਲੀ ਬਿਲ 2020 ਰੱਦ ਕਰਨ ਦੀ ਮੰਗ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਦੇ ਮੁੱਖ ਦਫ਼ਤਰ ਅੱਗੇ ਅੱਜ ਹਜ਼ਾਰਾਂ ਬਿਜਲੀ ਕਾਮਿਆਂ ਵੱਲੋਂ ਰੋਸ ਪ੍ਰਰਦਸ਼ਨ ਕਰਕੇ ਸਰਕਾਰ ਅਤੇ ਮੈਨੇਜਮੈਂਟ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਪਾਵਰਕੌਮ ਦੇ ਤਿੰਨੇ ਗੇਟ ਬੰਦ ਰੱਖੇ ਗਏ। ਇਸ ਦੌਰਾਨ ਬਿਜਲੀ ਮੁਲਾਜ਼ਮਾ ਵੱਲੋਂ ਰੋਸ ਮੁਜ਼ਾਹਰਾ ਕਰਨ ਦੌਰਾਨ ਪੁਲਿਸ ਨਾਲ ਹਲਕੀ ਝੜਪ ਵੀ ਹੋਈ ਅਤੇ ਪੁਲਿਸ ਰੋਕਾਂ ਨੂੰ ਤੋੜ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਅੱਜ ਬਿਜਲੀ ਮੁਲਾਜ਼ਮਾਂ ਦੀਆਂ ਪ੍ਰਮੱਖ ਜਥੇਬੰਦੀਆਂ ਇੰਪਲਾਈਜ਼ ਫੈਡਰੇਸ਼ਨ ਏਟਕ ,ਇੰਪਲਾਈਜ਼ ਫੈਡਰੇਸ਼ਨ ਚਾਹਲ,ਆਈ.ਟੀ.ਆਈ.ਇੰਪਲਾਈਜ਼ ਐਸੋਸੀਏਸ਼ਨ,ਇੰਪਲਾਈਜ਼ ਫੈਡਰੇਸ਼ਨ ਪਾਵਰਕੌਮ ਤੇ ਟਰਾਸਕੋ ਦੇ ਮੁਲਾਜ਼ਮਾਂ ਨੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ‘ਤੇ ਮੁਲਾਜਮਾਂ ਨੇ ਆਪਣੀਆਂ ਮੰਗਾਂ ਲਾਗੂ ਕਰਵਾਉਣ ਲਈ ਵੱਡਾ ਧਰਨਾ ਦਿਤਾ ਗਿਆ।
ਇਸ ਧਰਨੇ ਵਿੱਚ ਗੁਰਦਾਸਪੁਰ, ਤਰਨਤਾਰਨ, ਅਮ੍ਰਿੰਤਸਰ ਦਿਹਾਤੀ ਤੇ ਸ਼ਹਿਰੀ, ਜਲੰਧਰ, ਹੁਸਿਆਰਪੁਰ, ਨਵਾਂ ਸ਼ਹਿਰ, ਲੁਧਿਆਣਾ ਦੇ ਤਿੰਨੇ ਸਰਕਲ, ਖੰਨਾ, ਰੋਪੜ, ਮੁਹਾਲੀ, ਸੰਗਰੂਰ, ਬਰਨਾਲਾ, ਬਠਿਡਾ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ, ਪਟਿਆਲਾ ਵੰਡ ਸਰਕਲਾਂ ਦੇ ਮੁਲਾਜਮਾਂ ਤੋ ਇਲਾਵਾ ਥਰਮਲ ਪ੍ਰੋਜੈਕਟਾਂ ਦੇ ਮੁਲਾਜ਼ਮਾਂ ਨੇ ਪ੍ਰਦਰਸ਼ਨ ਦੌਰਾਨ ਪਾਵਰਕੌਮ ਦੇ ਚਾਰ ਘੰਟੇ ਤਿੰਨੇ ਗੇਟ ਬੰਦ ਰੱਖੇ ਗਏ। ਇਸ ਮੌਕੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਕਨਵੀਨਰ ਹਰਭਜਨ ਸਿੰਘ ਪਿਲਖਣੀ, ਜਨਰਲ ਸਕੱਤਰ ਗੁਰਵੇਲ ਸਿੰਘ ਬੱਲਪੁਰੀਆਂ, ਬੁਲਾਰੇ ਮਨਜੀਤ ਸਿੰਘ ਚਾਹਲ ਨੇ ਕਿਹਾ ਕਿ ਬਿਜਲੀ ਮੁਲਾਜਮਾਂ ਏਕਤਾ ਮੰਚ ਪੰਜਾਬ ਨਾਲ ਪਾਵਰਕੌਮ ਦੀ ਮੇਂਨਜਮੈਂਟ ਨਾਲ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਲਾਰੇਬਾਜ਼ੀ ਤੋ ਇਲਾਵਾ ਮੁਲਾਜ਼ਮਾਂ ਦੇ ਪੱਲੇ ਕੁਝ ਨਹੀ ਪਿਆ।
ਉਨ੍ਹਾਂ ਮੰਗਾਂ ਦਾ ਜਿਕਰ ਕਰਦਿਆਂ ਕਿਹਾ ਕਿ ਬਿਜਲੀ ਮੁਲਾਜਮਾਂ ਦਾ 1 ਦਸੰਬਰ 2011 ਤੋ ਪੇਂ ਬੈਡ ਲਾਗੂ ਕਰਵਾÀਣ, 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ,23 ਸਾਲਾ ਸਕੇਲ ਤੀਜੀ ਤਰੱਕੀ ਤੱਕ ਜਾਰੀ ਕਰਨ,ਨਵੀਂ ਭਰਤੀ ਪੂਰੀ ਤਨਖਾਹ ਭੱਤਿਆਂ ਨਾਲ ਕਰਨ,ਹਰ ਮੁਲਾਜ਼ਮ ਦੀ ਤਰੱਕੀ ਜਲਦੀ ਕਰਨ,ਹਰ ਤਰਾਂ੍ਹ ਦੇ ਕੰਨਟੈਕਟ ਤੇ ਭਰਤੀ ਨੂੰ ਰੈਗੁਲਰ ਕਰਨ, 2004 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ, 2011 ਤੋ ਭਰਤੀ ਹੋਏ ਮੁਲਾਜਮਾਂ ਅਤੇ ਪੈਨਸ਼ਨਰ ਮੁਲਾਜਮਾਂ ਲਈ ਬਿਜਲੀ ਕੁਨਕੈਸ਼ਨ ਦੀ ਰਿਆਇਤ ਦੀ ਵੀ ਮੰਗ ਕੀਤੀ।
ਜਥੇਬੰਦੀਆਂ ਦੇ ਆਗੂਆਂ ਗੁਰਪ੍ਰੀਤ ਸਿੰਘ ਗੰਡੀਵਿੰਡ,ਨਰਿੰਦਰ ਬੱਲ, ਪੁਰਨ ਸਿੰਘ ਖਾਈ,ਦਵਿੰਦਰ ਸਿੰਘ ,ਕਮਲ ਕੁਮਾਰ ਪਟਿਆਲਾ,ਮਹਿੰਦਰ ਸਿੰਘ ਰੂੜੇਕੇ,ਦਰਸ਼ਨ ਸਿੰਘ ਰਾਜੀਆਂ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਰਾਧੇ ਸਿਆਮ ਨੇ ਨੇ ਕਿਹਾ ਕਿ ਕੇਂਦਰ ਸਰਕਾਰ ਅਡਾਨੀਆਂ,ਅਬਾਨੀਆਂ,ਟਾਟਾ,ਬਿਰਲਾਂ ਲਈ ਕੰਮ ਕਰਕੇ ਦੇਸ਼ ਵਿੱਚ ਕਿਸ਼ਾਨ, ਮਜਦੂਰ, ਮੁਲਾਜਮ ਅਤੇ ਆਮ ਲੋਕਾਂ ਦੇ ਵਿਰੋਧੀ ਕਾਨੂੰਨ ਲਾਗੂ ਕਰ ਰਹੀ ਹੈ। ਬਿਜਲੀ ਬਿਲ 2020 ਲਿਆਂ ਕੇ ਬਿਜਲੀ ਖੇਤਰ ਦੇ ਵੰਡ ਸਿਸਟਮ ਨੂੰ ਪ੍ਰਾਈਵੇਟ ਅਦਾਰਿਆਂ ਨੂੰ ਵੇਚਣਾ ਚਾਹੁੰਦੀ ਹੈ ਜਿਸ ਨਾਲ ਆਮ ਲੋਕਾਂ ਨੂੰ ਹੋਰ ਮਹਿੰਗੇ ਭਾਅ ਬਿਜਲੀ ਮਿਲੇਗੀ ਅਤੇ ਰੁਜ਼ਗਾਰ ਦੇ ਮੋਕੇ ਖਤਮ ਹੋਣਗੇ।
ਉਹਨਾਂ ਕਿਹਾਂ ਕਿ ਜੇਕਰ ਸਰਕਾਰ ਅਤੇ ਮੇਂਨਜ਼ਮੈਟ ਨੇ ਮੁਲਾਜਮਾਂ ਦੇ ਮਸਲੇ ਹੱਲ ਨਾ ਕੀਤੇ ਤਾਂ 20 ਜਨਵਰੀ ਤੋ 31 ਜਨਵਰੀ ਤੱਕ ਡਵੀਜ਼ਨ ਪੱਧਰ ਤੇ ਅਰਥੀ ਫੂਕ ਮੁਜ਼ਾਹਰੇ ਅਤੇ ਫਰਵਰੀ ਦੇ ਪਹਿਲੇ ਹਫਤੇ ਮੁੜ ਪੰਜਾਬ ਪੱਧਰੀ ਪ੍ਰਦਰਸ਼ਨ ਕੀਤਾ ਜਾਵੇਗਾ। ਉਹਨਾਂ ਦੱਸਿਆਂ ਕਿ ਕਿਸਾਨ ਸੰਘਰਸ਼ ਦੀ ਹਿਮਾਇਤ ਵਿੱਚ 8 ਜਨਵਰੀ ਨੂੰ ਇਕ ਦਿਨ ਭੁੱਖ ਹੜਤਾਲ ਕੀਤੀ ਜਾਵੇਗੀ।ਜਿਸ ਵਿੱਚ ਜਥੇਬੰਦੀਆਂ ਦੇ ਪ੍ਰਤੀਨਿਧ ਆਗੂ ਹੀ ਸਾਮਲ ਹੋਣਗੇ। ਇਸ ਦੌਰਾਨ ਜਥੇਬੰਦੀਆਂ ਵੱਲੋਂ ਪੁਲਿਸ ਵੱਲੋਂ ਫੁਹਾਰਾ ਚੌਂਕ ਨੇੜੇ ਲਾਈਆਂ ਰੋਕਾਂ ਨੂੰ ਤੋੜ ਦਿੱਤਾ, ਜਿਸ ਦੌਰਾਨ ਪੁਲਿਸ ਨਾਲ ਹਲਕੀ ਝੜਪ ਵੀ ਹੋਈ। ਜਥੇਬੰਦੀਆਂ ਵੱਲੋਂ ਸੇਵਾ ਸਿੰਘ ਠੀਕਰੀਵਾਲਾ ਚੋਕ ਤੱਕ ਰੋਸ਼ ਮਾਰਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਆਗੂ ਅਤੇ ਬਿਜਲੀ ਕਾਮੇ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.