ਮੁਜੱਫਰਨਗਰ ’ਚ ਕਿਸਾਨਾਂ ਦਾ ਭਾਰੀ ਇਕੱਠ

ਜਦੋਂ ਤੱਕ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨੇਗੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ: ਟਿਕੈਤ

  • ਸਰਕਾਰ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕਰੇ: ਕਿਸਾਨ ਆਗੂ

(ਏਜੰਸੀ) ਮੁਜੱਫਰਨਗਰ। ਅੱਜ ਪੱਛਮੀ ਯੂਪੀ ਦੇ ਮੁਜੱਫਰਨਗਰ ’ਚ ਮਹਾਂ ਪੰਚਾਇਤ ਜੀਆਈਸੀ ਗਰਾਊਂਡ ’ਚ ਹੋਈ, ਜਿਸ ’ਚ ਸ਼ਾਮਲ ਹੋਣ ਲਈ ਪੰਜਾਬ, ਹਰਿਆਣਾ, ਮਹਾਰਾਸ਼ਟਰ, ਕਰਨਾਟਕ ਜਿਹੇ 15 ਸੂਬਿਆਂ ਤੋਂ ਕਿਸਾਨ ਜੁਟੇ ਸੰਯੁਕਤ ਕਿਸਾਨ ਮੋਰਚਾ ਦਾ ਦਾਅਵਾ ਹੈ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਮਹਾਂ ਪੰਚਾਇਤ ਹੈ ਉੱਥੇ ਇਸ ਨੂੰ ਵੇਖਦੇ ਹੋਏ ਸੁਰੱਖਿਆ ਵੀ ਸਖ਼ਤ ਕਰ ਦਿੱਤੀ ਗਈ ਹੈ।

ਉੱਥੇ ਭਾਰਤੀ ਕਿਸਾਨ ਯੂਨੀਅਨ (ਭਾਕਿਊ) ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਕਿਸਾਨ ਮਹਾਂ ਪੰਚਾਇਤ ’ਚ ਹੰੁਕਾਰ ਭਰਦਿਆਂ ਕਿਹਾ ਕਿ ਸਿਰਫ ਮਿਸ਼ਨ ਯੂਪੀ ਹੀ ਨਹੀਂ ਸਗੋਂ ਅਸੀਂ ਪੂਰੇ ਦੇਸ਼ ਨੂੰ ਬਚਾਉਣਾ ਹੈ ਅਤੇ ਕਿਸਾਨਾਂ ਦੀ ਹੀ ਨਹੀਂ ਹੁਣ ਹੋਰ ਮੁੱਦਿਆਂ ਨੂੰ ਵੀ ਚੁੱਕਣਾ ਹੈ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਅੱਜ ਇੱਥੇ ਜੀਆਈਸੀ ਮੈਦਾਨ ’ਤੇ ਹੋਈ ਵਿਸ਼ਾਲ ਕਿਸਾਨ ਮਹਾਂ ਪੰਚਾਇਤ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ ਕਿਸਾਨ ਅੰਦੋਲਨ ਜਾਰੀ ਰਹੇਗਾ ਅਸੀਂ ਉਦੋਂ ਤੱਕ ਘਰ ਨਹੀਂ ਜਾਵਾਂਗੇ ਅਤੇ ਉੱਥੇ ਜ਼ਮੀਨ ’ਤੇ ਪੈਰ ਵੀ ਨਹੀਂ ਰੱਖਾਂਗੇ ਸਾਡਾ ਅੰਦੋਲਨ ਫਤਹਿ ਹੋਵੇਗਾ ਅਤੇ ਇਹ ਦੇਸ਼ ਦੇ ਜਵਾਨ ਅਤੇ ਕਿਸਾਨ ਦੀ ਜਿੱਤ ਹੋਵੇਗੀ, ਉਦੋਂ ਘਰ ਵਾਪਸ ਆਵਾਂਗੇ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਕਿਸਾਨਾਂ ਨਾਲ ਗੱਲ ਹੀ ਨਹੀਂ ਕਰਨਾ ਚਾਹੁੰਦੀ ਹੈ ਜਦੋਂ ਤੱਕ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨੇਗੀ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ ਉੱਥੇ ਕਿਸਾਨ ਆਗੂਆਂ ਨੇ ਅੱਜ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਮੁੜ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕਰਦਿਆਂ ਇੱਕ ਵਾਰ ਫਿਰ ਚਿਤਾਵਨੀ ਦਿੱਤੀ ਕਿ ਉਹ 2024 ਤੱਕ ਅੰਦੋਲਨ ਲਈ ਤਿਆਰ ਹਨ।

ਹੁਣ 27 ਸਤੰਬਰ ਨੂੰ ਹੋਵੇਗਾ ਭਾਰਤ ਬੰਦ

ਕਿਸਾਨਾਂ ਦਾ ਭਾਰਤ ਬੰਦ ਹੁਣ 25 ਸਤੰਬਰ ਦੀ ਬਜਾਇ 27 ਸਤੰਬਰ ਨੂੰ ਹੋਵੇਗਾ ਮਹਾਂ ਪੰਚਾਇਤ ਦੌਰਾਨ ਕਿਸਾਨ ਮੋਰਚਾ ਨੇ ਇਸ ਗੱਲ ਦਾ ਐਲਾਨ ਕੀਤਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ