ਨਾਈਜੀਰੀਆ ‘ਚ ਕਤਲੇਆਮ, 110 ਵਿਅਕਤੀਆਂ ਦੀ ਮੌਤ

Nigeria

ਬੰਦੂਕਧਾਰੀਆਂ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਅਬੁਜਾ। ਨਾਈਜੀਰੀਆ ਦੇ ਪੂਰਬ-ਉੱਤਰ ਇਲਾਕੇ ‘ਚ ਹੋਏ ਇੱਕ ਕਤਲੇਆਮ  ‘ਚ ਘੱਟ ਤੋਂ ਘੱਟ 110 ਵਿਅਕਤੀਆਂ ਦੀ ਮੌਤ ਹੋ ਗਈ। ਮਾਰੇ ਗਏ ਲੋਕਾਂ ‘ਚ ਜ਼ਿਆਦਾਤਰ ਕਿਸਾਨ ਸ਼ਾਮਲ ਹਨ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਕਤਲ ਸ਼ਨਿੱਚਰਵਾਰ ਨੂੰ ਦੁਪਹਿਰ ਤੋਂ ਪਹਿਲਾਂ ਹਿੰਸਾਗ੍ਰਸਤ ਬੋਰਨੋ ਪ੍ਰਾਂਤ ਦੇ ਮੈਦੁਗੁਰੀ ਇਲਾਕੇ ਦੇ ਨੇੜੇ ਕੋਸ਼ੇਬੇ ਨਾਂਅ ਦੇ ਇੱਕ ਪਿੰਡ ‘ਚ ਵਾਪਰੀ। ਇਸ ‘ਚ ਮੁੱਖ ਤੌਰ ‘ਤੇ ਪਿੰ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।

Nigeria

ਮੌਕੇ ‘ਤੇ ਮੌਜ਼ੂਦ ਲੋਕਾਂ ਅਨੁਸਾਰ ਮੋਟਰਸਾਈਕਲਾਂ ‘ਤੇ ਸਵਾਰ ਕੁਝ ਬੰਦੂਕਧਾਰੀਆਂ ਨੇ ਖੇਤਾਂ ‘ਚ ਕੰਮ ਕਰ ਰਹੇ ਪੁਰਸ਼ ਤੇ ਔਰਤ ਕਿਸਾਨਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਕਈ ਔਰਤਾਂ ਨੂੰ ਅਗਵਾ ਵੀ ਕਰ ਲਿਆ ਗਿਆ। ਹੁਣ ਤੱਕ ਕਿਸੇ ਵੀ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਨਾਈਜ਼ੀਰੀਆ ‘ਚ ਆਮ ਤੌਰ ‘ਤੇ ਬੋਕੋ ਹਰਾਮ ਤੇ ਇਸਲਾਮਿਕ ਸਟੇਟ ਇਨ ਵੇਸਟ ਅਫ਼ਰੀਕਾ (ਆਈਐਸਡਬਲਯੂਏਪੀ) ਨਾਂਅ ਦ ਸੰਗਠਨ ਹਾਲ ਦੇ ਸਾਲਾਂ ‘ਚ ਇਸ ਤਰ੍ਹਾਂ ਦੇ ਹਮਲੇ ਕਰਦਾ ਹੈ। ਇਸ ਅਫ਼ਰੀਕੀ ਖੇਤਰ ‘ਚ ਦੋਵੇਂ ਅੱਤਵਾਦੀ ਸਮੂਹ ਕਾਫ਼ੀ ਸਰਗਰਮ ਮੰਨੇ ਜਾਂਦੇ ਹਨ ਤੇ ਪਿਛਲੇ ਇੱਕ ਦਹਾਕੇ ‘ਚ ਕਰੀਬ 30 ਹਜ਼ਾਰ ਤੋਂ ਵੱਧ ਲੋਕਾਂ ਦਾ ਕਤਲ ਕਰ ਚੁੱਕੇ ਹਨ ਜਦੋਂਕਿ 20 ਲੱਖ ਤੋਂ ਵੱਣਧ ਲੋਕਾਂ ਨੂੰ ਨਾਈਜ਼ੀਰੀਆ, ਚਾਡ ਤੇ ਕੈਮਰੂਨ ਸਮੇਤ ਹੋਰ ਅਫਰੀਕੀ ਦੇਸ਼ਾਂ ‘ਚ ਸ਼ਰਨ ਲੈਣ ਲਈ ਮਜ਼ਬੂਰ ਕਰ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.