Beauty Tips: ਆਮ ਤੌਰ ’ਤੇ ਸਾਡੇ ਘਰ ’ਚ ਰੱਖੀ ਮਸਰਾਂ ਦੀ ਦਾਲ ਸਿਰਫ ਖਾਣ ’ਚ ਹੀ ਸੁਆਦ ਨਹੀਂ ਹੈ, ਸਗੋਂ ਤੁਹਾਡੀ ਚਮੜੀ ਨੂੰ ਨਿਖਾਰਨ ’ਚ ਵੀ ਮੱਦਦਗਾਰ ਹੈ। ਇਸ ਦੀ ਮੱਦਦ ਨਾਲ ਤੁਸੀਂ ਅਸਾਨੀ ਨਾਲ ਆਪਣੀ ਸਿਹਤ ਅਤੇ ਖੂਬਸੁੂਰਤੀ ਦੋਵਾਂ ਦਾ ਖਿਆਲ ਰੱਖ ਸਕਦੇ ਹੋ। ਇਸ ਲਈ ਜਾਣੋ ਮਸਰਾਂ ਦੀ ਦਾਲ ਦੀ ਵਰਤੋਂ ਕਰਕੇ ਕਿਵੇਂ ਤੁਸੀਂ ਆਸਾਨੀ ਨਾਲ ਆਪਣੀ ਚਮੜੀ ਨੂੰ ਹੋਰ ਵੀ ਸੁੰਦਰ ਬਣਾ ਸਕਦੇ ਹੋ।
Read Also : Dussehra ’ਤੇ ਵਿਸ਼ੇਸ਼ : ਰਾਵਣ ਦੇ ਨਾਲ ਆਪਣੇ ਅੰਦਰ ਦੀਆਂ ਬੁਰਾਈਆਂ ਦੇ ਪੁਤਲੇ ਵੀ ਫੂਕੀਏ
ਸਿੰਪਲ ਫੇਸ ਪੈਕ | Beauty Tips
ਰਾਤ ਨੂੰ ਮਸਰਾਂ ਦੀ ਦਾਲ ਨੂੰ ਭਿਉਂ ਕੇ ਸਵੇਰੇ ਪੀਹ ਲਓ ਅਤੇ ਚਿਹਰੇ ’ਤੇ ਲਾਓ। 15-20 ਮਿੰਟ ਬਾਅਦ ਠੰਢੇ ਪਾਣੀ ਨਾਲ ਧੋ ਲਓ।
ਦੁੱਧ ਅਤੇ ਹਲਦੀ ਵਾਲਾ ਫੇਸ ਪੈਕ | Beauty Tips
ਮਸਰਾਂ ਦੀ ਦਾਲ ਦਾ ਪੇਸਟ ਬਣਾ ਕੇ ਉਸ ’ਚ ਦੁੱਧ ਅਤੇ ਹਲਦੀ ਮਿਲਾਓ ਅਤੇ ਚਿਹਰੇ ’ਤੇ ਲਾਓ। ਇਹ ਮੁਹਾਂਸੇ ਅਤੇ ਦਾਗ-ਧੱਬਿਆਂ ਨੂੰ ਘੱਟ ਕਰਦਾ ਹੈ।
ਸ਼ਹਿਦ ਅਤੇ ਨਿੰਬੂ ਵਾਲਾ ਫੇਸ ਪੈਕ
ਮਸਰਾਂ ਦੀ ਦਾਲ ਦੇ ਪੇਸਟ ’ਚ ਸ਼ਹਿਦ ਅਤੇ ਨਿੰਬੂ ਮਿਲਾ ਕੇ ਲਾਓ। ਇਹ ਚਮੜੀ ਨੂੰ ਨਿਖਾਰਦਾ ਹੈ ਅਤੇ ਟੈਨ ਹਟਾਉਣ ’ਚ ਮੱਦਦ ਕਰਦਾ ਹੈ।
ਬਿਊਟੀ ਟਿਪਸ | Beauty Tips
ਹਫਤੇ ’ਚ 2-3 ਵਾਰ ਫੇਸ ਪੈਕ ਲਾਓ ਤਾਂ ਕਿ ਬਿਹਤਰ ਰਿਜ਼ਲਟ ਮਿਲੇ। ਕੋਈ ਵੀ ਨਵਾਂ ਫੇਸ ਪੈਕ ਲਾਉਣ ਤੋਂ ਪਹਿਲਾਂ ਪੈਚ ਟੈਸਟ ਜ਼ਰੂਰ ਕਰੋ। ਹੈਲਦੀ ਅਤੇ ਚਮਕਦਾਰ ਚਮੜੀ ਲਈ ਸਹੀ ਡਾਇਟ ਅਤੇ ਖੂਬ ਸਾਰਾ ਪਾਣੀ ਪੀਓ।
ਪ੍ਰੋਟੀਨ ਨਾਲ ਭਰਪੂਰ
ਪ੍ਰੋਟੀਨ ਨਾਲ ਭਰਪੂਰ ਮਸਰਾਂ ਦੀ ਦਾਲ ’ਚ ਪ੍ਰੋਟੀਨ ਕਾਫੀ ਹੁੰਦਾ ਹੈ, ਜੋ ਸਰੀਰ ਨੂੰ ਤਾਕਤ ਦਿੰਦਾ ਹੈ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਖਾਸ ਕਰਕੇ ਸ਼ਾਕਾਹਾਰੀਆਂ ਲਈ ਇਹ ਬਹੁਤ ਫਾਇਦੇਮੰਦ ਹੈ।
ਪਾਚਨ ਲਈ ਫਾਇਦੇਮੰਦ
ਇਸ ’ਚ ਫਾਈਬਰ ਹੁੰਦਾ ਹੈ, ਜੋ ਤੁਹਾਡੇ ਪੇਟ ਨੂੰ ਸਾਫ ਰੱਖਦਾ ਹੈ ਅਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਬਲੱਡ ਪ੍ਰੈਸ਼ਰ ਕੰਟਰੋਲ ਕਰਦੀ
ਮਸਰਾਂ ਦੀ ਦਾਲ ’ਚ ਪੋਟਾਸ਼ੀਅਮ ਭਰਪੂਰ ਹੁੰਦਾ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ’ਚ ਰੱਖਦਾ ਹੈ ਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚਾਉਂਦੈ।
ਦਿਲ ਲਈ ਚੰਗੀ
ਇਸ ’ਚ ਫੋਲੇਟ ਹੁੰਦਾ ਹੈ, ਜੋ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਕਰਦਾ ਹੈ।
ਚਮੜੀ ਲਈ ਫਾਇਦੇਮੰਦ
ਮਸਰਾਂ ਦੀ ਦਾਲ ਇੱਕ ਨੈਚੁਰਲ ਸਕ੍ਰਬ ਵਾਂਗ ਕੰਮ ਕਰਦੀ ਹੈ, ਜੋ ਚਿਹਰੇ ਤੋਂ ਮੁਹਾਂਸੇ ਅਤੇ ਬਲੈਕਹੈਡਸ ਹਟਾਉਂਦੀ ਹੈ।
ਨਿਖ਼ਾਰ ਲਿਆਉਣ ’ਚ ਮੱਦਦਗਾਰ
ਮਸਰਾਂ ਦੀ ਦਾਲ ’ਚ ਐਂਟੀ ਆਕਸੀਡੈਂਟਸ ਹੁੰਦੇ ਹਨ, ਜੋ ਚਮੜੀ ਨੂੰ ਨਿਖਾਰਦੇ ਹਨ ਤੇ ਦਾਗ-ਧੱਬਿਆਂ ਨੂੰ ਘੱਟ ਕਰਦੇ ਹਨ।
ਚਮੜੀ ਨੂੰ ਪੋਸ਼ਣ ਦਿੰਦੀ
ਇਹ ਤੁਹਾਡੀ ਚਮੜੀ ਨੂੰ ਉਹ ਸਾਰੇ ਪੋਸ਼ਣ ਦਿੰਦਾ ਹੈ ਜਿਸ ਨਾਲ ਤੁਹਾਡੀ ਚਮੜੀ ਮੁਲਾਇਮ ਤੇ ਚਮਕਦਾਰ ਬਣਦੀ ਹੈ।
ਮਸਰਾਂ ਦੀ ਦਾਲ ਦੇ ਕੀ ਫਾਇਦੇ ਹਨ?
ਮਸਰਾਂ ਦੀ ਦਾਲ ਪ੍ਰੋਟੀਨ ਨਾਲ ਭਰਪੂਰ ਹੁੰਦੀ ਹੈ, ਜੋ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦੀ ਹੈ। ਇਹ ਪਾਚਨ ਨੂੰ ਬਿਹਤਰ ਬਣਾਉਂਦੀ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ। ਇਸ ਤੋਂ ਇਲਾਵਾ, ਇਹ ਚਮੜੀ ਨੂੰ ਨਿਖਾਰਨ ਤੇ ਦਾਗ-ਧੱਬਿਆਂ ਨੂੰ ਘੱਟ ਕਰਨ ’ਚ ਵੀ ਮੱਦਦ ਕਰਦੀ ਹੈ।