ਮਾਰੂਤੀ ਨੇ ਕਾਰਾਂ ਦੇ 10 ਮਾਡਲਾਂ ਦੀਆਂ ਕੀਮਤਾਂ 5000 ਰੁਪਏ ਘਟਾਈਆਂ

Maruti,Reduced, Prices,  10 Cars Models

ਕਾਰਪੋਰੇਟ ਟੈਕਸ ‘ਚ ਕਮੀ ਦਾ ਫਾਇਦਾ ਗ੍ਰਾਹਕਾਂ ਨਾਲ ਸ਼ੇਅਰ ਕਰਨ ਲਈ ਕੀਮਤਾਂ ਘਟਾਈਆਂ: ਮਾਰੂਤੀ

ਏਜੰਸੀ/ਨਵੀਂ ਦਿੱਲੀ।ਮਾਰੂਤੀ ਨੇ ਕਾਰਾਂ ਦੇ 10 ਮਾਡਲਾਂ ਦੀਆਂ ਐਕਸ-ਸ਼ੋਰੂਮ ਕੀਮਤਾਂ ‘ਚ 5,000 ਰੁਪਏ ਦੀ ਕਟੌਤੀ ਦਾ ਬੁੱਧਵਾਰ ਨੂੰ ਐਲਾਨ ਕੀਤਾ ਕੰਪਨੀ ਨੇ ਅਲਟੋ 800, ਅਲਟੋ ਕੇ10, ਸਵਿਫ਼ਟ ਡੀਜ਼ਲ, ਸਲੇਰੀਓ, ਬਲੈਨੋ ਡੀਜ਼ਲ, ਇਗਲਿਸ, ਡਿਜ਼ਾਇਰ ਡੀਜ਼ਲ, ਟੂਰ ਐਸ ਡੀਜ਼ਲ, ਵਿਟਾਰਾ ਬ੍ਰੇਜਾ ਅਤੇ ਐਸ ਕ੍ਰਾਸ ਦੇ ਸਾਰੇ ਵੈਰੀਏਂਟ ਦੇ ਰੇਟ ਘੱਟ ਕੀਤੇ ਹਨ ਨਵੀਂਆਂ ਕੀਮਤਾਂ ਲਾਗੂ ਵੀ ਹੋ ਗਈਆਂ ਹਨ।

ਮਾਰੂਤੀ ਨੇ ਦੱਸਿਆ ਕਿ ਕੀਮਤਾਂ ‘ਚ ਕਮੀ ਮੌਜੂਦਾ ਆਫਰਜ਼ ਤੋਂ ਇਲਾਵਾ ਹੈ ਕੰਪਨੀ ਦਾ ਕਹਿਣਾ ਹੈ ਕਿ ਕਾਰਪੋਰੇਟ ਟੈਕਸ ‘ਚ ਕਟੌਤੀ ਦਾ ਫਾਇਦਾ ਗ੍ਰਾਹਕਾਂ ਨਾਲ ਸ਼ੇਅਰ ਕਰਨ ਲਈ ਕੀਮਤਾਂ ਘਟਾਉਣ ਦਾ ਫੈਸਲਾ ਲਿਆ ਹੈਇਸ ਨਾਲ ਐਂਟਰੀ-ਲੇਵਲ ਦੇ ਗ੍ਰਾਹਕਾਂ ਲਈ ਕਾਰ ਖਰੀਦਣਾ ਸੌਖਾ ਹੋਵੇਗਾ।

ਇਸ ਨਾਲ ਫੈਸਟੀਵ ਸੀਜਨ ‘ਚ ਸੈਂਟੀਮੈਂਟ ਸੁਧਰਨਗੇ ਅਤੇ ਮੰਗ ‘ਚ ਤੇਜ਼ੀ ਆਵੇਗੀ ਸਰਕਾਰ ਨੇ ਪਿਛਲੇ ਹਫਤੇ ਘਰੇਲੂ ਕੰਪਨੀਆਂ ਲਈ ਕਾਰਪੋਰੇਟ ਟੈਕਸ 30 ਫੀਸਦੀ ਤੋਂ ਘਟਾ ਕੇ 22 ਫੀਸਦੀ ਕਰਨ ਦਾ ਐਲਾਨ ਕੀਤਾ ਸੀ ਇਸ ਨਾਲ ਕੰਪਨੀਆਂ ਦਾ ਮੁਨਾਫ਼ਾ ਵਧੇਗਾ ਮਾਰੂਤੀ ਦੇ ਫੈਸਲੇ ਤੋਂ ਇਹ ਉਮੀਦ ਵਧ ਗਈ ਹੈ ਕਿ ਆਟੋ ਅਤੇ ਹੋਰ ਸੈਕਟਰ ਦੀਆਂ ਕੰਪਨੀਆਂ ਵੀ ਕਾਰਪੋਰੇਟ ਟੈਕਸ ‘ਚ ਕਟੌਤੀ ਦਾ ਫਾਇਦਾ ਗ੍ਰਾਹਕਾਂ ਨਾਲ ਸ਼ੇਅਰ ਕਰ ਸਕਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।