ਕਰਫਿਊ ਦੌਰਾਨ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕਰਵਾਇਆ ਵਿਆਹ

ਕਰਫਿਊ ਦੌਰਾਨ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਕਰਵਾਇਆ ਵਿਆਹ

ਲੁਧਿਆਣਾ, (ਵਨਰਿੰਦਰ ਮਣਕੂ) | ਲੁਧਿਆਣਾ ਦੇ ਜਨਤਾ ਨਗਰ ‘ਚ ਰਹਿੰਦੇ ਡੇਰਾ ਸੱਚਾ ਸੌਦਾ ਸ਼ਰਧਾਲੂ ਸੂਰਜ ਪ੍ਰਕਾਸ਼ ਇੰਸਾਂ ਨੇ ਆਪਣੇ ਬੇਟੇ ਆਸ਼ੂ ਇੰਸਾਂ ਦਾ ਵਿਆਹ 26 ਅਪਰੈਲ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿਕੇ ਕੀਤਾ ‘ਤੇ ਸਭ ਲਈ ਇੱਕ ਮਿਸਾਲ ਪੇਸ਼ ਕੀਤੀ। ਇਸ ਕੋਰੋਨਾ ਵਾਇਰਸ (ਕੋਵਿਡ-19) ਵਰਗੀ ਮਹਾਮਾਰੀ ਦੇ ਚੱਲਦਿਆਂ ਬਹੁਤ ਸਾਰੇ ਲੋਕ ਜਦ ਕਿ ਵਿਆਹ ਦੀਆਂ ਤਰੀਕਾਂ ਬਦਲ ਰਹੇ ਨੇ ਜਾਂ ਚੋਰੀ ਛੁਪੇ ਵਧ ਇਕੱਠ ਕਰਨ ਦੀ ਸੋਚਦੇ ਹਨ।

ਕਾਨੂੰਨ ਦੀ ਪਾਲਣਾ ਕਰਦੇ ਹੋਏ ਲੜਕੀ ਪਰਿਵਾਰ ਦੇ ਘਰ ਲੜਕੇ ਦੇ ਪਰਿਵਾਰ ਦੇ ਕੇਵਲ 5 ਮੈਂਬਰ ਹੀ ਪਹੁੰਚੇ ‘ਤੇ ਉਨ੍ਹਾਂ ਆਪਣੇ ਸਤਿਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਵਰੂਪ ਦੇ ਸਾਹਮਣੇ ਦਿਲ ਜੌੜ ਮਾਲਾ ਪਾਕੇ ਵਿਆਹ ਦੀ ਰਸਮ ਪੂਰੀ ਕਰ ਲਈ। ਉਨ੍ਹਾਂ ਦੱਸਿਆ ਕਿ ਇਸ ਰਸਮ ਤੋਂ ਪਹਿਲਾਂ ਪ੍ਰੇਮੀ ਸੁੱਖਾ ਇੰਸਾਂ ਵੱਲੋ ਪੂਜਨੀਕ ਗੁਰੂ ਜੀ ਦੇ ਸਵਰੂਪ ਅੱਗੇ ਖੜਾ ਹੋ ਕੇ ਅਰਦਾਸ ਵੀ ਕੀਤੀ ਗਈ ‘ਤੇ ਉਨ੍ਹਾਂ ਪੂਜਨੀਕ ਗੁਰੂ ਜੀ ਦੇ ਬਚਨਾਂ ‘ਤੇ ਚੱਲਦਿਆ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਜਰੂਰਤ, ਲੋੜਵੰਦ 5 ਪਰਿਵਾਰਾਂ ਨੂੰ ਰਾਸ਼ਨ ਦੇਕੇ ਇਨਸਾਨੀਅਤ ਦਾ ਬਹੁਤ ਵੱਡਾ ਫਰਜ ਅਦਾ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।