ਦੂਜਾ ਐੱਮਐੱਸਜੀ ਅੰਡਰ-14 ਆਲ ਇੰਡੀਆ ਕ੍ਰਿਕਟ ਟੂਰਨਾਮੈਂਟ, ਚੌਥਾ ਦਿਨ
5ਵੇਂ ਦਿਨ ਸੰਸਕਾਰਮ ਕ੍ਰਿਕਟ ਅਕੈਡਮੀ ਝੱਜਰ ਤੇ ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ ਦਰਮਿਆਨ ਮੁਕਾਬਲਾ ਅੱਜ
ਸੱਚ ਕਹੂੰ ਨਿਊਜ਼/ਸੁਨੀਲ ਵਰਮਾ(ਸਰਸਾ) ਅੱਜ ਦੂਜਾ ਐੱਮਐੱਸਜੀ ਅੰਡਰ-14 ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ਦੇ ਚੌਥੇ ਦਿਨ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ ਤੇ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿੱਚ ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ ਦੀ ਟੀਮ ਨੇ ਇਹ ਮੈਚ 27 ਦੌੜਾਂ ਨਾਲ ਜਿੱਤ ਲਿਆ ਚੌਥੇ ਦਿਨ ਵਿਸ਼ੇਸ਼ ਮਹਿਮਾਨ ਦੇ ਰੂਪ ‘ਚ ਪਹੁੰਚੇ ਸੇਂਟ ਐੱਮਐੱਸਜੀ ਗਲੋਰੀਅਸ ਇੰਟਰਨੈਸ਼ਨਲ ਸਕੂਲ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਦੁਆਰਾ ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ ਦੇ ਕਪਤਾਨ ਹਰੀਸ਼ ਕੁਮਾਰ ਨੂੰ ਮੈਨ ਆਫ ਦ ਮੈਚ ਦਾ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ
ਜਿਸ ਨੇ ਆਲਰਾਊਂਡਰ ਪ੍ਰਦਰਸ਼ਨ ਕਰਦੇ ਹੋਏ 42 ਦੌੜਾਂ ਬਣਾਈਆਂ ਤੇ 3 ਵਿਕਟਾਂ ਹਾਸਲ ਕੀਤੀਆਂ ਇਸ ਮੌਕੇ ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ ਦੇ ਕੋਚ ਵਿਵੇਕ ਕੁਮਾਰ, ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦੇ ਕੋਚ ਪ੍ਰਵੀਨ ਦੁਬੇ, ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕੋਚ ਰਾਹੁਲ ਸ਼ਰਮਾ ਮੌਜੂਦ ਰਹੇ ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ ਦੇ ਕਪਤਾਨ ਹਰੀਸ਼ ਕੁਮਾਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਟੀਮ 34.5 ਓਵਰ ‘ਚ 150 ਦੌੜਾਂ ਬਣਾ ਕੇ ਆਲਆਊਟ ਹੋ ਗਈ ਟੀਮ ਵੱਲੋਂ ਕਪਤਾਨ ਹਰੀਸ਼ ਕੁਮਾਰ ਨੇ 46 ਗੇਂਦ ‘ਚ 7 ਚੌਂਕਿਆਂ ਦੀ ਮੱਦਦ ਨਾਲ 42 ਤੇ ਨਿਖਲ ਨੇ 64 ਗੇਂਦਾਂ ‘ਚ 4 ਚੌਕਿਆਂ ਦੀ ਮੱਦਦ ਨਾਲ 25 ਦੌੜਾਂ ਦਾ ਯੋਗਦਾਨ ਦਿੱਤਾ ਜਦੋਂ ਕਿ ਗੇਂਦਬਾਜ਼ੀ ‘ਚ ਚੇਤਨ ਦੌਹਾਨ ਕ੍ਰਿਕਟ ਅਕੈਡਮੀ ਦਿੱਲੀ ਦੇ ਬਾਲਰ ਧਨਰਾਜ ਨੇ 6.1 ਓਵਰ ‘ਚ 21 ਦੌੜਾਂ ਕੇ 6 ਖਿਡਾਰੀਆਂ ਨੂੰ ਆਊਟ ਕੀਤਾ
ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਨੌਇਡਾ ਦੇ ਕਪਤਾਨ ਹਰੀਸ਼ ਬਣੇ ਮੈਨ ਆਫ ਦ ਮੈਚ
ਉੱਥੇ ਹੀ ਕਪਤਾਨ ਵੰਸ਼ ਯਾਦਵ ਤੇ ਅਰੁਸ਼ ਗੁਪਤਾ ਨੇ ਇੱਕ-ਇੱਕ ਵਿਕਟਾਂ ਝਟਕਾਈ ਟੀਚੇ ਦਾ ਪਿੱਛਾ ਕਰਨ ਉੱਤਰੀ ਚੇਤਨ ਚੌਹਾਨ ਕ੍ਰਿਕਟ ਅਕੈਡਮੀ ਦਿੱਲੀ ਦੀ ਪੂਰੀ ਟੀਮ 24.4 ਓਵਰਾਂ ‘ਚ 123 ਦੌੜਾਂ ‘ਤੇ ਸਿਮਟ ਗਈ ਕਪਤਾਨ ਵੰਸ਼ ਯਾਦਵ ਨੇ ਸਭ ਤੋਂ ਜ਼ਿਆਦਾ 33 ਗੇਂਦਾਂ ‘ਚ 10 ਚੌਕਿਆਂ ਦੀ ਮੱਦਦ ਨਾਲ 49 ਦੌੜਾਂ ਤੇ ਬਲਰਾਜ ਸਿੰਘ ਨੇ 43 ਗੇਂਦਾਂ ‘ਚ 23 ਦੌੜਾਂ ਦਾ ਯੋਗਦਾਨ ਦਿੱਤਾ ਮੈਰੀਗੋਲਡ ਕ੍ਰਿਕਟ ਅਕੈਡਮੀ ਨੋਇਡਾ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕਪਤਾਨ ਹਰੀਸ਼ ਕੁਮਾਰ ਨੇ 5.4 ਓਵਰ ‘ਚ 14 ਦੌੜਾਂ ਦੇ ਕੇ 3 ਵਿਕਟਾਂ ਝਟਕਾਈਆਂ ਜਦੋਂ ਵਿਵੇਕ ਨੇ 5 ਓਵਰਾਂ ‘ਚ 21 ਦੌੜਾਂ ਕੇ 2 ਖਿਡਾਰੀਆਂ ਨੂੰ ਆਊਟ ਕੀਤਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।