ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ ਇੱਕ ਕਰੋੜ ਮਕਾਨ ਬਣਾਉਣ ਨੂੰ ਮਨਜ਼ੂਰੀ

 PM, Building , Crore Houses, Housing scheme

30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ

ਏਜੰਸੀ/ਨਵੀਂ ਦਿੱਲੀ। ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਕਾਰਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਚ ਇੱਕ ਕਰੋੜ ਮਕਾਨਾਂ ਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ, ਜਿਨ੍ਹਾਂ ‘ਚੋਂ ਲਗਭਗ 30 ਲੱਖ ਮਕਾਨ ਬਣ ਚੁੱਕੇ ਹਨ ਤੇ 57 ਲੱਖ ਮਕਾਨ ਨਿਰਮਾਣ ਅਧੀਨ ਹਨ ਪੁਰੀ ਨੇ ਇੱਥੇ ਆਪਣੇ ਦਫ਼ਤਰ ‘ਚ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਦੇ ਸ਼ਹਿਰੀ ਇਲਾਕਿਆਂ ‘ਚ ਅਨੁਮਾਨਿਤ ਇੱਕ ਕਰੋੜ 12 ਲੱਖ ਮਕਾਨਾਂ ਦੀ ਮੰਗ ਹੈ। ਜਿਸ ‘ਚ ਇੱਕ ਕਰੋੜ ਸਸਤੇ ਮਕਾਨ ਬਣਾਉਣ ਦੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਗਈ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ(PM) ਆਵਾਸ ਯੋਜਨਾ-ਸ਼ਹਿਰੀ ਦੁਨੀਆ ‘ਚ ਸਭ ਤੋਂ ਵੱਡੀ ਆਵਾਸ ਯੋਜਨਾ ਹੈ, ਜਿਸ ‘ਚ ਗਰੀਬ ਲੋਕਾਂ ਨੂੰ ਮਕਾਨ ਬਣਾਉਣ ਲਈ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ।

ਇਸ ਮੌਕੇ ਮੰਤਰਾਲੇ ‘ਚ ਸਕੱਤਰ ਦੁਰਗਾ ਸ਼ੰਕਰ ਮਿਸ਼ਰ ਵੀ ਮੌਜ਼ੂਦ ਸਨ ਉੁਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ‘ਚ ਸਮਾਜ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ ਗਿਆ ਹੈ ਉਨ੍ਹਾਂ ਅੰਕੜਿਆਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਯੋਜਨਾ ਤਹਿਤ 5.8 ਲੱਖ ਸੀਨੀਅਰ ਨਾਗਰਿਕ, ਦੋ ਲੱਖ ਨਿਰਮਾਣ ਮਜ਼ਦੂਰ, 1.5 ਲੱਖ ਘਰੇਲੂ ਕਾਮਗਾਰ, 1.5 ਲੱਖ ਸਿਲਪਕਾਰ, 0.63 ਦਿਵਯਾਂਗਜਨ, 770 ਕਿੰਨਰ ਤੇ 500 ਕੁਸ਼ਟ ਰੋਗੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਉਨ੍ਹਾਂ ਕਿਹਾ ਕਿ ਮਹਿਲਾ ਸ਼ਕਤੀਕਰਨ ਤੇ ਇਸ ਯੋਜਨਾ ਦਾ ਮੁੱਖ ਅੰਗ ਹੈ ਤੇ ਮਕਾਨ ਦਾ ਮਾਲਕਾਨਾ ਪਰਿਵਾਰ ਦੀ ਮਹਿਲਾ ਮੈਂਬਰ ਜਾਂ ਸਾਂਝੇ ਤੌਰ ‘ਤੇ ਹੀ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।