ਇਨਸਾਫ ਲਈ ਸੜਕਾਂ ’ਤੇ ਉੱਤਰੇ ਮੂਸੇਵਾਲਾ ਦੇ ਮਾਪੇ
- ਪੁੱਤਰ ਦੀ ਹੱਤਿਆ ਲਈ ਇਨਸਾਫ ਦੀ ਮੰਗ ਕਰ ਰਹੇ ਹਨ ਮਾਤਾ-ਪਿਤਾ
- ਵੱਡੀ ਗਿਣਤੀ ’ਚ ਮਾਰਚ ’ਚ ਸ਼ਾਮਲ ਹੋਏ ਲੋਕ
- ਮਾਨਸਾ ਤੋਂ ਲੈ ਕੇ ਪਿੰਡ ਜਵਾਹਰਕੇ ਤੱਕ ਕੱਢਿਆ ਜਾਵੇਗਾ ਕੈਂਡਲ ਮਾਰਚ
- ਕਈ ਗਾਇਕ ਵੀ ਹੋਏ ਸ਼ਾਮਲ
ਮਾਨਸਾ (ਸੁਖਜੀਤ ਮਾਨ)। ਸਿੱਧੂ ਮੂਸੇਵਾਲੇ (Sidhu Moose Wala) ਲਈ ਇਨਸਾਫ ਲੈਣ ਵਾਸਤੇ ਪਿੰਡ ਮੂਸੇ ਵਿੱਚ ਲੋਕਾਂ ਵੱਲੋਂ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਜਿਸ ’ਚ ਵੱਡੀ ਗਿਣਤੀ ’ਚ ਲੋਕ ਪਹੁੰਚੇ ਹਨ। ਇਹ ਕੈਂਡਲ ਮਾਰਚ ਮਾਨਸਾ ਤੋਂ ਲੈ ਕੇ ਪਿੰਡ ਜਵਾਹਰਕੇ ਤੱਕ ਕੱਢਿਆ ਜਾ ਰਿਹਾ ਹੈ। ਮਾਰਚ ’ਚ ਵੱਡੀ ਗਿਣਤੀ ’ਚ ਆਮ ਲੋਕਾਂ ਤੋਂ ਇਲਾਵਾ ਮੂਸੇਵਾਲੇ ਨੂੰ ਚਾਹੁਣ ਵਾਲੇ, ਰਾਜਨੀਤਕ ਪਾਰਟੀਆਂ, ਜੱਥੇਬੰਦੀਆਂ ਅਤੇ ਦੁਨੀਆਂ ਦੇ ਇਨਸਾਫ ਪਸੰਦ ਲੋਕ ਮਾਰਚ ਵਿਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਸੁਰੱਖਿਆ ਪ੍ਰਬੰਧ ਵੀ ਸਖਤ ਕੀਤੇ ਗਏ ਹਨ ਤੇ ਵੱਡੀ ਗਿਣਤੀ ’ਚ ਪੁਲਿਸ ਤਾਇਨਾਤ ਹੈ ਤਾਂ ਜੋ ਕਿਸੇ ਤਰ੍ਹਾਂ ਸ਼ਾਂਤੀ ਭੰਗ ਨਾ ਹੋਵੇ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਇਨਸਾਫ਼ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਣ ਦੀ ਕੀਤੀ ਸੀ ਅਪੀਲ
ਵੇਰਵਿਆਂ ਮੁਤਾਬਿਕ ਕਤਲ ਕੀਤੇ ਗਏ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦੇ ਮਾਮਲੇ ’ਚ ਪੁਲਿਸ ਵੱਲੋਂ ਭਾਵੇਂ ਹੀ ਚਲਾਨ ਪੇਸ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਸਿੱਧੂ ਦੇ ਮਾਪੇ ਇਨਸਾਫ਼ ’ਚ ਹੋ ਰਹੀ ਦੇਰੀ ਕਾਰਨ ਖਫ਼ਾ ਹਨ ਲੰਘੇ ਐਤਵਾਰ ਜਦੋਂ ਸਿੱਧੂ ਦੇ ਪ੍ਰਸੰਸਕ ਉਨ੍ਹਾਂ ਦੇ ਘਰ ਪੁੱਜੇ ਸੀ ਤਾਂ ਉਨ੍ਹਾਂ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਸਰਕਾਰ ਨੂੰ ਹਫ਼ਤੇ ਦੀ ਮੋਹਲਤ ਦਿੱਤੀ ਸੀ ਉਨ੍ਹਾਂ ਪਿੰਡਾਂ ’ਚ ਇਨਸਾਫ਼ ਦੀ ਮੰਗ ਲਈ ਮੋਮਬੱਤੀ ਮਾਰਚ ਕੱਢਣ ਦੀ ਅਪੀਲ ਵੀ ਕੀਤੀ ਸਿੱਧੂ ਦੇ ਕਤਲ ਵਾਲੇ ਦਿਨ ਤੋਂ ਹੀ ਸੋਸ਼ਲ ਮੀਡੀਆ ’ਤੇ ਲੋਕਾਂ ਵੱਲੋਂ ਲਗਾਤਾਰ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ ਤੇ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਵੀ ਸੋਸ਼ਲ ਮੀਡੀਆ ਜਰੀਏ ਇਨਸਾਫ਼ ਦੀ ਮੰਗ ਤੇਜ਼ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ