ਪੋਸਟਮਾਰਟਮ ਰਿਪੋਰਟ ’ਚ ਖੁਲਾਸਾ : ਸੋਨਾਲੀ ਫੋਗਾਟ ਦੇ ਸਰੀਰ ’ਤੇ ਸੱਟ ਦੇ ਕਈ ਨਿਸ਼ਾਨ

Sonali Phogat

ਸੁਧੀਰ ਸਾਂਗਵਾਨ ਤੇ ਸੁਖਵਿੰਦਰ ਵਾਸੀ ਮੁਲਜ਼ਮ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਭਾਜਪਾ ਆਗੂ ਸੋਨਾਲੀ ਫੋਗਾਟ (Sonali Phogat) ਦੇ ਪੋਸਟਮਾਰਟਮ ਦੀ ਰਿਪੋਰਟ ’ਚ ਹੈਰਾਨ ਕਰਨ ਵਾਲੇ ਵੱਡੇ ਖੁਲਾਸੇ ਹੋਏ ਹਨ। ਮੀਡੀਆ ਰਿਪੋਰਟਾਂ ਅਨੁਸਾਰ ਪੋਸਟਮਾਰਟਮ ਰਿਪੋਰਟ ’ਚ ਫੋਗਾਟ ਦੇ ਸਰੀਰ ’ਤੇ ਸੱਟ ਕਈ ਨਿਸ਼ਾਨ ਹਨ। ਗੋਆ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 42 ਸਾਲਾਂ ਫੋਗਾਟ ਦੀ ਮੌਤ ਨਾਲ ਜੁੜੇ ਕੇਸ ’ਚ ਭਾਰਤੀ ਦੰਡ ਸੰਹਿਤਾ ਦੀ ਧਾਰਾ 302 ਨੂੰ ਜੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ’ਚ ਸੁਧੀਰ ਸਾਂਗਵਾਨ ਤੇ ਸੁਖਵਿੰਦਰ ਵਾਸੀ ਨੂੰ ਮੁਲਜ਼ਮ ਬਣਾਇਆ ਗਿਆ ਹੈ।

ਪੀਏ ਸੁਧੀਰ ’ਤੇ ਦੁਰਾਚਾਰ ਤੇ ਕਤਲ ਦਾ ਦੋਸ਼

ਸੋਨਾਲੀ ਫੌਗਾਟ (Sonali Phogat) ਦੀ ਮੌਤ ’ਤੇ ਭਾਈ ਰਿੰਕੂ ਨੇ ਗੋਆ ਪੁਲਿਸ ਨੂੰ ਸਿਕਾਇਤ ਦਿੱਤੀ ਸੀ ਜਿਸ ’ਤੇ ਪੀਏ ਸੁਧੀਰ ਸਾਂਗਵਾਨ ’ਤੇ ਦੁਰਾਚਾਰ ਤੇ ਬਲੈਕਮੇਲ ਕਰਨ ਦਾ ਦੋਸ਼ ਲਾਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪੀਏ 3 ਸਾਲਾਂ ਤੋਂ ਸੋਨਾਲੀ ਨਾਲ ਦੁਰਾਚਾਰ ਕਰਦਾ ਆ ਰਿਹਾ ਸੀ ਤੇ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦਾ ਸੀ।

ਬੇਟੀ ਨਾਲ ਹੋਈ ਗੱਲ ਸੁਫਨਾ ਲੱਗ ਰਹੀ ਹੈ : ਸੰਤੋਸ਼

ਪਿੰਡ ਭੂਥਨਕਲਾ ਨਿਵਾਸੀ ਤੇ ਸੋਨਾਲੀ ਫੋਗਾਟ ਦੀ ਮਾਂ ਸੰਤੇਸ਼ ਢਾਕਾ ਨੇ ਦੱਸਿਆ ਕਿ ਉਸਦੀ ਬੇਟੀ ਦਾ ਪੇਕੇ ’ਚ ਨਾਂਅ ਸੰਦੇਸ਼ ਸੀ ਜੋ ਸ਼ਾਦੀ ਤੋਂ ਬਾਅਦ ਸੋਨਾਲੀ ਰੱਖਿਆ ਗਿਆ। ਇਸ ਲਈ ਅਸੀਂ ਆਪਣੀ ਬੇਟੀ ਨੂੰ ਸੁਦੇਸ਼ ਦੇ ਨਾਂਅ ਤੋਂ ਪੁਕਾਰਦੇ ਸੀ। ਸੋਮਵਾਰ ਦੀ ਸ਼ਾਮ ਨੂੰ ਸਵਾ ਸੱਤ ਵਜੇ ਦੇ ਕਰੀਬ ਉਸਦੇ ਪੋਤੇ ਰੂਦਰੁ ਨੂੰ ਕਹਿ ਕੇ ਆਪਣੀ ਭੂਆ ਸੁਦੇਸ਼ (ਸੋਨਾਲੀ ਫੋਗਾਟ) ਨਾਲ ਗੱਲ ਕਰਨ ਲਈ ਫੋਨ ਮਿਲਵਾਇਆ ਸੀ। ਸੁਦੇਸ਼ ਨੇ ਫੋਨ ’ਤੇ ਦੱਸਿਆ ਸੀ ਕਿ ਮਾਂ ਮੈਂ 25 ਅਗਸਤ ਨੂੰ ਗੋਆ ’ਚ ਫਿਲਮ ਰੋਲ ਕਰਨ ਆਈ ਹੋਈ ਹਾਂ। ਉਨ੍ਹਾਂ ਨੇ ਆਪਣੀ ਮਾਂ ਨੂੰ ਦੱਸਿਆ ਕਿ ਮੈਂ ਹੋਟਲ ’ਚ ਰੁਕੀ ਹੋਈ ਹਾਂ ਤੇ ਖਾਣਾ ਵੀ ਖਾ ਲਿਆ ਹੈ। ਪਰ ਮੇਰੇ ਹੱਥ ਤੇ ਪੈਰਾਂ ’ਚ ਸੁੰਨਾਪਨ ਹੋ ਰਿਹਾ ਹੈ।

ਸੰਤੋਸ਼ ਨੇ ਆਪਣੀ ਬੇਟੀ ਨੂੰ ਕਿਹਾ ਕਿ ਵਧੀਆ ਦਵਾਈ ਆਦਿ ਲੈ ਕੇ ਆਰਾਮ ਨਾਲ ਸੌਂ ਜਾਣਾ। ਪਰੰਤੂ ਇਸ ਦੌਰਾਨ ਸੋਨਾਲੀ ਨੇ ਆਪਣੀ ਮਾਂ ਤੋਂ ਪੁੱਛਿਆ ਕਿ ਫੋਨ ਕਿਵੇਂ ਕੀਤਾ ਸੀ ਤੁਸੀਂ ਦੱਸੋ। ਮਾਂ ਨੇ ਕਿਹਾ ਕਿ ਬੇਟੀ ਪੁਰਾਣੇ ਘਰ ਨੂੰ ਭੰਨ ਕੇ ਨਵਾਂ ਬਣਾਉਣਾ ਹੈ। ਇਸ ਲਈ ਤੇਰੇ ਛੋਟੋ ਭਰਾ ਵਤਨ ਨੇ ਨਕਸ਼ਾ ਤਿਆਰ ਕਰਵਾਇਆ ਹੈ। ਜਿਸ ਦੇ ਬਾਰੇ ’ਚ ਦੱਸਣਾ ਸੀ। ਸੋਨਾਲੀ ਫੋਗਾਟ ਨੇ ਆਪਣੀ ਮਾਂ ਨੂੰ ਜਵਾਬ ਦਿੱਤਾ ਕਿ ਇੱਕ ਹਫਤਾ ਰੁਕ ਜਾਓ, ਮੈਂ ਆ ਕੇ ਆਧੁਨਿਕ ਮਾਡਲ ਦਾ ਨਕਸ਼ਾ ਬਣਵਾ ਦਿਆਂਗੀ, ਉਦੋਂ ਹੀ ਪੁਰਾਣਾ ਘਰ ਤੋੜਨ ਦੀ ਕਾਰਵਾਈ ਸ਼ੁਰੂ ਕਰਨਾ। ਉਨ੍ਹਾਂ ਦੀ ਮਾਂ ਨੇ ਸੁਦੇਸ਼ ਨੂੰ ਕਿਹਾ ਕਿ ਬੇਟੀ ਹੁਣ ਆਰਾਮ ਨਾਲ ਸੌਂ ਜਾਓ ਸਵੇਰੇ ਫੋਨ ਕਰਾਂਗੀ। ਪਰ ਸਵੇਰੇ ਸੋਨਾਲੀ ਫੋਗਾਟ ਦੇ ਹਾਰਟ ਅਟੈਕ ਨਾਲ ਮੌਤ ਹੋ ਜਾਣ ਦੀ ਸੂਚਨਾ ਨੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ।

ਸੋਨਾਲੀ (Sonali Phogat) ਦੀ ਮੌਤ ਹਾਰਟ ਅਟੈਕ ਨਾਲ ਹੋਈ, ਨਹੀਂ ਹੋ ਰਿਹਾ ਵਿਸ਼ਵਾਸ : ਪਰਿਵਾਰਕ ਮੈਂਬਰ

ਟਿਕਟਾਕ ਸਟਾਰ ਸੋਨਾਲੀ ਫੋਗਾਟ ਦੇ ਪਿਤਾ ਮਹਾਂਵੀਰ ਸਿੰਘ ਢਾਕਾ ਤੇ ਮਾਤਾ ਸੰਤੋਸ਼ ਢਾਕਾ ਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸੋਨਾਲੀ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋਈ ਹੈ। ਸੋਨਾਲੀ ਦੀ ਹਾਰਟ ਅਂਟੈਕ ਨਾਲ ਮੌਤ ਹੋ ਜਾਣ ਦੀ ਖਬਰ ਮੀਡੀਆ ਰਾਹੀਂ ਉਨ੍ਹਾਂ ਨੂੰ ਮਿਲ ਰਹੀ ਹੈ। ਪਰ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਹਾਰਟ ਅਟੈਕ ਆਇਆ ਹੈ ਜਾਂ ਉਸ ਨੂੰ ਕਿਸੇ ਨੇ ਹੋਟਲ ’ਚ ਖਾਣੇ ਕੋਈ ਜਾਨਲੇਵਾ ਚੀਜ਼ ਖੁਆ ਦਿੱਤੀ। ਜਦੋਂਕਿ ਪੋਸਟਮਾਰਟਮ ਰਿਪੋਟਰ ਆਉਣ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਚੱਲੇਗਾ।

ਸੋਨਾਲੀ ਫੋਗਾਟ ਦੇ ਦੋ ਭਰਾ ਤੇ ਇੱਕ ਭੈਣ

ਪਿੰਡ ਭੂਥਨ ਕਲਾਂ ’ਚ ਸਾਧਾਰਨ ਕਿਸਾਨ ਪਰਿਵਾਰ ਮਹਾਂਵੀਰ ਢਾਕਾ ਤੇ ਸੰਤੋਸ਼ ਢਾਕਾ ਦੀ 41 ਸਾਲਾ ਬੇਟੀ ਸੋਨਾਲੀ ਫੋਗਾਟ ਦੀ ਮੰਗਲਵਾਰ ਨੂੰ ਸਵੇਰੇ ਸ਼ੱਕੀ ਹਾਲਾਤਾਂ ’ਚ ਮੌਤ ਹੋਈ ਗਈ ਹੈ। ਮਹਾਂਵੀਰ ਢਾਕਾ ਤੇ ਸੰਤੋਸ਼ ਢਾਕਾ ਦੇ ਚਾਰ ਬੱਚੇ ਹਨ। ਇਨ੍ਹਾਂ ’ਚੋਂ ਸਭ ਤੋਂ ਵੱਡੀ ਰੇਮਨ, ਦੂਜੇ ਨੰਬਰ ’ਤੇ ਸੰਦੇਸ਼ (ਸੋਨਾਲੀ ਫੋਗਾਟ) ਤੇ ਤੀਜੇ ਨੰਬਰ ’ਤੇ ਰਿੰਕੂ ਤੇ ਛੌਥੇ ਨੰਬਰ ’ਤੇ ਵਤਨ ਢਾਕਾ ਸ਼ਾਮਲ ਹਨ। ਸਾਰੇ ਸ਼ਾਦੀਸ਼ੁਦਾ ਹਨ। ਇਨ੍ਹਾਂ ’ਚੋਂ ਸੋਨਾਲੀ ਫੋਗਾਟ ਤੇ ਰੇਮਨ ਦਾ ਇੱਕ ਹੀ ਪਰਿਵਾਰ ’ਚ ਵਿਆਹ ਹੋਇਆ ਸੀ। ਪਰ 2016 ’ਚ ਸੋਨਾਲੀ ਫੋਗਾਟ ਦੇ ਪਤੀ ਸੰਜੈ ਫੋਗਾਟ ਵੀ ਫਾਰਮ ਹਾਊਸ ’ਚ ਮ੍ਰਿਤਕ ਮਿਲੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ