(ਮਨੋਜ) ਮਲੋਟ। ਲੋਕਾ ਸਭਾ ਚੋਣਾਂ 2024 ਲਈ ਸੂਬੇ ’ਚ ਚੋਣ ਪ੍ਰਚਾਰ ਸਿਖਰਾਂ ’ਤੇ ਹੈ। ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr Baljit Kaur) ਪਿੰਡਾਂ ਵਿੱਚ ਜਾ ਕੇ ਚੌਣ ਪ੍ਰਚਾਰ ਕਰ ਰਹੇ ਹਨ ਅਤੇ ਵਰਕਰਾਂ ਅਤੇ ਲੋਕਾਂ ਨੂੰ ਮਿਲ ਰਹੇ ਹਨ। ਇਸ ਦੌਰਾਨ ਲੋਕ ਪੰਜਾਬ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਰਹੇ ਹਨ। ਆਮ ਆਦਮੀ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਪਿੰਡ ਕਿੰਗਰਾ, ਦਬੜਾ ਅਤੇ ਮਲੋਟ ਦੇ ਸਰਾਭਾ ਨਗਰ ਦੇ ਕਈ ਪਰਿਵਾਰ ਹੋਰਨਾਂ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਮਲ ਹੋ ਗਏ ਹਨ।
ਇਹ ਵੀ ਪੜ੍ਹੋ: ਸਕੂਲ ਦੇ 50 ਸਾਲ ਪੂਰੇ ਹੋਣ ’ਤੇ ਕੁਝ ਇਸ ਤਰ੍ਹਾਂ ਮਨਾਈ ਖੁਸ਼ੀ…
ਪਿੰਡ ਕਿੰਗਰਾ ਵਿੱਚ ਲੋਕਾਂ ਵਿੱਚ ਸ਼ਾਮਲ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਦੀ ਪ੍ਰੰਸ਼ਸਾ ਕਰਦਿਆਂ ਕਿਹਾ ਕਿ ਉਹਨਾਂ ਦੀ ਲੜਕੀ ਬਿਨ੍ਹਾਂ ਸਿਫਾਰਸ਼ ਨਰਸ ਭਰਤੀ ਹੋਈ ਹੈ, ਇਸੇ ਤਰ੍ਹਾਂ ਇੱਕ ਆਮ ਨਾਗਰਿਕ ਨੇ ਕਿਹਾ ਕਿ ਉਸ ਦੀ ਲੜਕੀ ਬਿਨ੍ਹਾਂ ਸਿਫਾਰਸ਼ ਦੇ ਪਟਵਾਰੀ ਭਰਤੀ ਹੋਈ ਹੈ। ਇਸ ਦੌਰਾਨ ਪਿੰਡ ਕਿੰਗਰਾਂ ਦੇ ਕਈ ਪਰਿਵਾਰ ਹੋਰਨਾਂ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।
ਪਾਰਟੀ ’ਚ ਸ਼ਾਮਲ ਹੋਣ ’ਤੇ ਕੈਬਨਿਟ ਮੰਤਰੀ ਡਾ.ਬਲਜੀਤ ਕੌਰ (Dr Baljit Kaur) ਨੇ ਸਭ ਦਾ ਸਵਾਗਤ ਕੀਤਾ।