ਸਾਡੇ ਨਾਲ ਸ਼ਾਮਲ

Follow us

7.8 C
Chandigarh
Saturday, January 24, 2026
More
    Home Breaking News Welfare Work:...

    Welfare Work: ਬੇਸਹਾਰਾ ਗਾਂ ਲਈ ਮਸੀਹਾ ਬਣ ਬਹੁੜੇ ਡੇਰਾ ਸ਼ਰਧਾਲੂ

    Welfare Work
    Welfare Work: ਬੇਸਹਾਰਾ ਗਾਂ ਲਈ ਮਸੀਹਾ ਬਣ ਬਹੁੜੇ ਡੇਰਾ ਸ਼ਰਧਾਲੂ

    Welfare Work: ਜੋਨ 4 ਦੇ ਸੇਵਾਦਾਰਾਂ ਨੇ ਇੱਕ ਬੇਸਹਾਰਾ ਗਾਂ ਦਾ ਇਲਾਜ ਕਰਵਾ ਕੇ ਉਸਨੂੰ ਸੁਰੱਖਿਅਤ ਗਊਸ਼ਾਲਾ ਪਹੁੰਚਾਇਆ

    Welfare Work: ਮਲੋਟ (ਮਨੋਜ)। ਡੇਰਾ ਸੱਚਾ ਸੌਦਾ ਦੇ ਸੇਵਾਦਾਰ ਪੂਜਨੀਕ ਗੁਰੂ ਜੀ ਦੁਆਰਾ ਚਲਾਏ 168 ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਜਿੱਥੇ ਮਾਨਵਤਾ ਦੀ ਸੇਵਾ ਵਿੱਚ ਰੁੱਝੇ ਹੋਏ ਹਨ ਉਥੇ ਮਾਨਵਤਾ ਦੀ ਸੇਵਾ ਦੇ ਨਾਲ-ਨਾਲ ਬੇਜ਼ੁਬਾਨ ਬੇਸਹਾਰਾ ਪੂਸ਼ਆਂ ਦੀ ਵੀ ਦੇਖਭਾਲ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਜੋਨ ਨੰਬਰ 4 ਦੇ ਸੇਵਾਦਾਰਾਂ ਵੱਲੋਂ ਇੱਕ ਬੇਸਹਾਰਾ ਗਾਂ ਦਾ ਇਲਾਜ ਕਰਵਾ ਕੇ ਉਸ ਨੂੰ ਗਊਸ਼ਾਲਾ ਪਹੁੰਚਾਇਆ ਗਿਆ।

    Welfare Work

    ਜਾਣਕਾਰੀ ਦਿੰਦਿਆਂ ਜੋਨ ਨੰਬਰ 4 ਮਲੋਟ ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ ਨੇ ਦੱਸਿਆ ਕਿ ਜਦੋਂ ਬੀਤੀ ਦੇਰ ਸ਼ਾਮ ਗੁਰਪ੍ਰੀਤ ਸਿੰਘ ਇੰਸਾਂ ਸੱਚ ਕਹੂੰ ਸਟਾਫ਼ (ਕਲਿਆਣ ਨਗਰ ਸਰਸਾ) ਨੇ ਜੋਨ ਨੰਬਰ 4 ਦੇ ਸੇਵਾਦਾਰਾਂ ਨਾਲ ਸੰਪਰਕ ਕਰਕੇ ਮਲੋਟ-ਸ੍ਰੀ ਮੁਕਤਸਰ ਸਾਹਿਬ ਰੋਡ ਸਥਿਤ ਸੇਤੀਆ ਹੋਟਲ ਦੇ ਪਿੱਛੇ ਕਲੋਨੀ ਵਿੱਚ ਇੱਕ ਬੇਸਹਾਰਾ ਪਸ਼ੂ ਦੇ ਪਿਛਲੇ ਤਿੰਨ ਦਿਨਾਂ ਤੋਂ ਜਖ਼ਮੀ ਹਾਲਤ ਵਿੱਚ ਪਏ ਹੋਰ ਬਾਰੇ ਦੱਸਿਆ ਤਾਂ ਜੋਨ ਨੰਬਰ 4 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਦੀਪਕ ਮੱਕੜ ਇੰਸਾਂ, ਸੰਜੀਵ ਭਠੇਜਾ ਇੰਸਾਂ, ਸੇਵਾਦਾਰ ਮਹਾਂਵੀਰ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਰਾਜ ਕੁਮਾਰ ਇੰਸਾਂ, ਦੀਪਕ ਛਾਬੜਾ ਇੰਸਾਂ, ਕਬੀਰ ਇੰਸਾਂ ਨੇ ਬੀਤੀ ਰਾਤ ਡਾ. ਗੁਰਪ੍ਰੀਤ ਸਿੰਘ ਇੰਸਾਂ ਪਿੰਡ ਮਲੋਟ ਦੀ ਮੱਦਦ ਨਾਲ ਜਖ਼ਮੀ ਗਾਂ ਦਾ ਇਲਾਜ ਕਰਵਾਇਆ ਅਤੇ ਜਦੋਂ ਸ਼ੁੱਕਰਵਾਰ ਸਵੇਰੇ ਜਦੋਂ ਦੁਬਾਰਾ ਡਾ.ਗੁਰਪ੍ਰੀਤ ਸਿੰਘ ਇੰਸਾਂ ਤੋਂ ਇਲਾਜ ਕਰਵਾਉਣ ਉਪਰੰਤ ਉਕਤ ਸੇਵਾਦਾਰਾਂ ਨੇ ਜਖ਼ਮੀ ਗਾਂ ਨੂੰ ਸ੍ਰੀ ਮਹਾਂਵੀਰ ਗਊਸ਼ਾਲਾ ਵਿਖੇ ਸੁਰੱਖਿਅਤ ਪਹੁੰਚਾਇਆ ਗਿਆ। ਇਸ ਮੌਕੇ ਹਰਪ੍ਰੀਤ ਇੰਸਾਂ ਅਤੇ ਸੁਨੀਲ ਇੰਸਾਂ ਪਿੰਡ ਝੌਰੜ ਵੀ ਮੌਜ਼ੂਦ ਸਨ। Welfare Work

    Read Also : Heavy Rainfall Punjab: ਪੰਜਾਬ ਤੇ ਹਰਿਆਣਾ ਵਾਸੀ ਖਿੱਚ ਲੈਣ ਤਿਆਰੀ

    Welfare Work

    ਪ੍ਰੇਮੀ ਸੇਵਕ ਡਾ. ਇਕਬਾਲ ਨੇ ਦੱਸਿਆ ਕਿ ਜੋਨ ਨੰਬਰ 4 ਦੇ ਸੇਵਾਦਾਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੁਆਰਾ ਦਿੱਤੀਆਂ ਮਾਨਵਤਾ ਭਲਾਈ ਦੀਆਂ ਸਿੱਖਿਆਵਾਂ ਤਹਿਤ ਜਿੱਥੇ ਲੋੜਵੰਦ ਮਰੀਜ਼ਾਂ ਲਈ ਖੂਨਦਾਨ, ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਵਿੱਚ ਸਹਿਯੋਗ, ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡ ਰਹੇ ਹਨ ਉਥੇ ਬੇਜ਼ੁਬਾਨ ਬੇਸਹਾਰਾ ਪਸ਼ੂਆਂ ਦਾ ਵੀ ਸਹਾਰਾ ਬਣੇ ਹੋਏ ਹਨ।

    Welfare Work