ਮਨੂ ਭਾਕਰ ਅਤੇ ਸੌਰਭ ਚੌਧਰੀ ਟਾੱਪਸ ‘ਚ ਸ਼ਾਮਲ,ਮਿਲੇਗਾ 50 ਹਜ਼ਾਰ ਮਹੀਨੇਵਾਰ

16 ਨਿਸ਼ਾਨੇਬਾਜ਼ਾਂ ਤੋਂ ਇਲਾਵਾ ਟੈਨਿਸ ਅਤੇ ਟੇਬਲ ਟੈਨਿਸ ਦੇ ਖਿਡਾਰੀ ਵੀ ਸ਼ਾਮਲ

ਸ਼ੂਟਰ ਹੀਨਾ ਸਿੱਧੂ ਅਤੇ ਜੀਤੂ ਰਾਏ ਨਹੀਂ ਬਣਾ ਸਕੇ ਜਗ੍ਹਾ

ਨਵੀਂ ਦਿੱਲੀ, 14 ਦਸੰਬਰ

ਇਸ ਸਾਲ ਨਿਸ਼ਾਨੇਬਾਜ਼ੀ ‘ਚ ਸ਼ਾਨਦਾਰ ਕਾਮਯਾਬੀ ਹਾਸਲ ਕਰਨ ਵਾਲੇ ਭਾਰਤ ਦੇ ਦੋ ਨੌਜਵਾਨ ਸ਼ੂਟਰ ਮਨੁ ਭਾਕਰ ਅਤੇ ਸੌਰਭ ਚੌਧਰੀ ਨੂੰ ਉਹਨਾਂ ਦੇ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ ਇਹਨਾਂ ਦੋਵਾਂ ਨੂੰ ਖੇਡ ਮੰਤਰਾਲੇ ਦੀ ਯੋਜਨਾ ਟਾੱਪਸ ‘ਚ ਸ਼ਾਮਲ ਕਰ ਲਿਆ ਗਿਆ ਹੈ ਇਸ ਯੋਜਨਾ ‘ਚ ਉਹਨਾਂ ਅਥਲੀਟਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜਿੰਨ੍ਹਾਂ ਤੋਂ ਸਰਕਾਰ ਨੂੰ ਓਲੰਪਿਕ ‘ਚ ਤਮਗਾ ਜਿੱਤਣ ਦੀ ਆਸ ਹੁੰਦੀ ਹੈ
2020 ਦੀਆਂ ਟੋਕੀਓ ਓਲੰਪਿਕ ਦੇ ਮੱਦੇਨਜ਼ਰ ਕੁੱਲ 16 ਨਿਸ਼ਾਨੇਬਾਜ਼ਾਂ ਸਮੇਤ ਤਿੰਨ ਟੇਬਲ ਟੈਨਿਸ ਖਿਡਾਰੀਆਂ ਨੂੰ ਵੀ ਜਗ੍ਹਾ ਦਿੱਤੀ ਗਈ ਹੈ ਟਾੱਪਸ ‘ਚ ਚੁਣੇ ਖਿਡਾਰੀਆਂ ਨੂੰ ਟਰੇਨਿੰਗ ਦੇ ਖ਼ਰਚੇ ਤੋਂ ਇਲਾਵਾ ਮਹੀਨੇਵਾਰ 50 ਹਜ਼ਾਰ ਰੁਪਏ ਦਾ ਜੇਬ ਖ਼ਰਚ ਵੀ ਦਿੱਤਾ ਜਾਂਦਾ ਹੈ
ਭਾਰਤੀ ਖੇਡ ਅਥਾਰਟੀ (ਸਾਈ) ਦੀ ਪ੍ਰੈਸ ਰਿਲੀਜ਼ ਅਨੁਸਾਰ ‘ਟੋਕੀਓ 2020 ਓਲੰਪਿਕ ਨੂੰ ਦੇਖਦਿਆਂ ਸੰਭਾਵਿਤ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ 2024 ਓਲੰਪਿਕ ਲਈ ਇੱਕ ਖਾਸ ਡਵੈਲਪਮੈਂਟ ਗਰੁੱਪ ਨੂੰ ਵੀ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ
ਇਸ ਸੂਚੀ ‘ਚ ਮੇਹੁਲੀ ਘੋਸ਼, ਅਨੀਸ਼ ਭਾਨਵਾਲਾ, ਇਲਾਵੇਨਿਲ ਵਾਲਾਰਿਵਾਨ, ਲਕਸ਼ੇ ਅਤੇ ਤਜ਼ਰਬੇਕਾਰ ਸੰਜੀਵ ਰਾਜਪੂਤ ਸ਼ਾਮਲ ਹਨ ਰਵੀ ਕੁਮਾਰ, ਦੀਪਕ ਕੁਮਾਰ, ਅਪੂਰਵੀ ਚੰਦੇਲਾ, ਅੰਜੁਮ ਮੋਦਗਿਲ, ਅਭਿਸ਼ੇਕ ਵਰਮਾ, ਓਮ ਪ੍ਰਕਾਸ਼, ਰਾਹੀ ਸਰਨੋਬਤ, ਕੇਨਾਨ ਚੇਨਾਈ ਅਤੇ ਅੰਗਦਵੀਰ ਸਿੰਘ ਬਾਜਵਾ ਹੋਰ ਨਿਸ਼ਾਨੇਬਾਜ਼ ਹਨ
ਹੀਨਾ ਸਿੱਧੂ ਅਤੇ ਜੀਤੂ ਰਾਏ ਸਮੇਤ ਕੁਝ ਹੋਰ ਅਥਲੀਟਾਂ ਦੇ ਪ੍ਰਦਰਸ਼ਨ ‘ਤੇ ਨਜ਼ਰ ਰੱਖੀ ਜਾਵੇਗੀ ਅਤੇ ਦਿੱਲੀ ‘ਚ ਫਰਵਰੀ 2019 ‘ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਇਹਨਾਂ ਦੇ ਸ਼ਾਮਲ ਹੋਣ ‘ਤੇ ਫੈਸਲ ਾ ਕੀਤਾ ਜਾਵੇਗਾ

 
ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਦਿਵਿਜ ਸ਼ਰਣ ਅਤੇ ਰੋਹਨ ਬੋਪੰਨਾ ਨੂੰ ਟਾੱਪਸ ਸੂਚੀ ‘ਚ ਜੋੜਿਆ ਗਿਆ ਹੈ ਜਦੋਂਕਿ ਸਾਨੀਆ ਮਿਰਜ਼ਾ ਬਾਰੇ ਕਮੇਟੀ ਉਸਦੇ ਦੁਬਾਰਾ ਟਰੇਨਿੰਗ ਸ਼ੁਰੂ ਕਰਨ ਤੋਂ ਬਾਅਦ ਫੈਸਲਾ ਲਵੇਗੀ ਟੇਬਲ ਟੈਨਿਸ ਖਿਡਾਰੀ ਮਣਿਕਾ ਬੱਤਰਾ ਦੇ ਨਾਲ ਅਚੰਤ ਸ਼ਰਤ ਕਮਲ ਅਤੇ ਜੀ ਸਾਥੀਆਨ ਨੂੰ ਵੀ ਸੂਚੀ ‘ਚ ਜਗ੍ਹਾ ਦਿੱਤੀ ਗਈ ਹੈ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।