ਖ਼ਾਲੀ ਖਜਾਨੇ ਦੇ ਦੌਰ ‘ਚ Manpreet Badal ਦੇ ਸ਼ਾਹੀ ਠਾਠ

Manpreet Badal
ਵਿਜੀਲੈਂਸ ਕੋਲ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਵਕੀਲ ਨੇ ਜਮ੍ਹਾਂ ਕਰਵਾਇਆ ਪਾਸਪੋਰਟ

Manpreet Badal | ਹਰ ਸਾਲ ਕਰੀਬ 7 ਲੱਖ ਰੁਪਏ ਆਉਂਦੈ ਬਿਜਲੀ ਦਾ ਬਿੱਲ ਸਰਕਾਰੀ ਖ਼ਜਾਨੇ ਤੋਂ ਜਾ ਰਿਹਾ ਐ ਪੈਸਾ

ਕੋਠੀ ਵਿੱਚ ਗਰਮ ਪਾਣੀ ਲਈ ਲਾਏ ਹੋਏ ਹਨ 14 ਗੀਜ਼ਰ

ਚੰਡੀਗੜ (ਅਸ਼ਵਨੀ ਚਾਵਲਾ)। ਖ਼ਾਲੀ ਖਜਾਨੇ ਦੇ ਦੌਰ ਵਿੱਚ ਵੀ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਸ਼ਾਹੀ ਠਾਠ ਹਨ ਉਨ੍ਹਾਂ ਦੀ ਸਰਕਾਰੀ 5-6 ਕਮਰਿਆਂ ਦੀ ਸਰਕਾਰੀ ਕੋਠੀ ਵਿੱਚ 27 ਏ.ਸੀ. ਲਾਏ ਹੋਏ ਹਨ ਜਿਨਾਂ ਹਰ ਸਾਲ 7 ਲੱਖ ਦੇ ਕਰੀਬ ਬਿਜਲੀ ਦਾ ਖਰਚਾ ਆ ਰਿਹਾ ਹੈ। ਇਥੇ ਹੀ ਬਸ ਨਹੀਂ ਹੈ ਸਰਦੀਆਂ ਵਿੱਚ ਗਰਮ ਪਾਣੀ ਲਈ 2 ਜਾਂ ਫਿਰ 4 ਨਹੀਂ ਸਗੋਂ 14 ਗੀਜ਼ਰ ਲਾਏ ਹੋਏ ਹਨ।

 ਖ਼ੁਦ ਅਧਿਕਾਰੀ ਵੀ ਇਸ ਗੱਲ ਤੋਂ ਪਰੇਸ਼ਾਨ ਹਨ ਕਿ ਕੁਝ ਕਮਰਿਆਂ ਦੀ ਕੋਠੀ ਵਿੱਚ ਇੰਨ੍ਹੇ ਏ.ਸੀ. ਕਿਥੇ ਲਾਏ ਹੋਣਗੇ ਅਤੇ 14 ਗੀਜ਼ਰਾਂ ਦੀ ਖ਼ਪਤ ਕਿਥੇ ਕੀਤੀ ਹੋਏਗੀ, ਕਿਉਂਕਿ ਮਨਪ੍ਰੀਤ ਬਾਦਲ ਦੀ ਕੋਠੀ ਵਿੱਚ 6-7 ਤੋਂ ਜ਼ਿਆਦਾ ਬਾਥਰੂਮ ਵੀ ਨਹੀਂ ਹਨ। ਇਸ ਸਰਕਾਰੀ ਕੋਠੀ ਵਿੱਚ ਏ.ਸੀ. ਤੋਂ ਲੈ ਕੇ ਗੀਜ਼ਰ ਲਗਾਉਣ ਤੱਕ ਜਿਥੇ ਪੰਜਾਬ ਸਰਕਾਰ ਨੇ 12 ਲੱਖ 1 ਹਜ਼ਾਰ ਰੁਪਏ ਖ਼ਰਚੇ ਹੋਏ ਹਨ, ਉੁਥੇ ਹਰ ਸਾਲ ਬਿਜਲੀ ਦਾ ਬਿਲ ਵੀ ਸਰਕਾਰੀ ਖਜਾਨੇ ‘ਤੇ ਭਾਰੀ ਬੋਝ ਹੈ ਜਾਣਕਾਰੀ ਅਨੁਸਾਰ ਮਨਪ੍ਰੀਤ ਬਾਦਲ ਵੱਲੋਂ ਖ਼ਜਾਨਾ ਵਿਭਾਗ ਸੰਭਾਲਣ ਤੋਂ ਲੈਕੇ ਲਗਾਤਾਰ ਸਰਕਾਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਸਲਾਹ ਦਿੱਤੀ ਜਾ ਰਹੀਂ ਹੈ ਕਿ ਸਰਕਾਰੀ ਖ਼ਜ਼ਾਨੇ ਦਾ ਬੁਰਾ ਹਾਲ ਹੈ ਅਤੇ ਇਸ ਦੌਰ ਮਾੜੇ ਵਿੱਤੀ ਦੌਰ ‘ਚ ਸਰਕਾਰ ‘ਤੇ ਘੱਟ ਤੋਂ ਘੱਟ ਵਿੱਤੀ ਬੋਝ ਪਾਇਆ ਜਾਵੇ।

ਏਸੀ ਤੇ ਗੀਜਰਾਂ ਕਾਰਨ ਇੱਕ ਸਾਲ ਵਿੱਚ ਬਿਜਲੀ-ਪਾਣੀ ਦੇ ਬਿਲ ਦੇ ਤੌਰ ‘ਤੇ ਹੀ 6 ਲੱਖ 78 ਹਜ਼ਾਰ 610 ਰੁਪਏ ਖ਼ਰਚ ਕੀਤੇ

ਉਨ੍ਹਾਂ ਵੱਲੋਂ ਵਾਰ-ਵਾਰ ਕੀਤੀ ਜਾ ਰਹੀਂ ਇਸ ਤਰਾਂ ਦੀ ਬਿਆਨਬਾਜ਼ੀ ਤੋਂ ਬਾਅਦ ਹਰ ਵਿਭਾਗ ਆਪਣੇ ਵਿਭਾਗੀ ਖ਼ਰਚੇ ਘਟਾਉਣ ਨੂੰ ਤਾਂ ਜੋਰ ਦੇ ਰਿਹਾ ਹੈ ਪਰ ਖ਼ੁਦ ਮਨਪ੍ਰੀਤ ਬਾਦਲ ਇਨਾਂ ਖਰਚਿਆਂ ਨੂੰ ਘਟਾਉਣ ਲਈ ਕੀ ਰਹੇ ਹਨ ? ਇਸ ਦਾ ਖ਼ੁਲਾਸਾ ਹੋਣ ਤੋਂ ਬਾਅਦ ਹਰ ਕੋਈ ਹੈਰਾਨ ਹੈ ਕਿ ਮਨਪ੍ਰੀਤ ਬਾਦਲ ਇਸ ਤਰਾਂ ਸ਼ਾਹੀ ਠਾਠ ਨਾਲ ਰਹਿੰਦੇ ਹੋਏ ਹੋਰਨਾ ਨੂੰ ਕਿਵੇਂ ਸਲਾਹਾਂ ਦੇ ਸਕਦੇ ਹਨ।
ਉਨ੍ਹਾਂ ਦੀ ਕੋਠੀ ‘ਚ ਲੱਗੇ ਵੱਡੀ ਗਿਣਤੀ ‘ਚ ਏਸੀ ਤੇ ਗੀਜਰਾਂ ਕਾਰਨ ਇੱਕ ਸਾਲ ਵਿੱਚ ਬਿਜਲੀ-ਪਾਣੀ ਦੇ ਬਿਲ ਦੇ ਤੌਰ ‘ਤੇ ਹੀ 6 ਲੱਖ 78 ਹਜ਼ਾਰ 610 ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਇਹ ਸਾਰਾ ਪੈਸਾ ਪੰਜਾਬ ਸਰਕਾਰ ਵਲੋਂ ਸਰਕਾਰੀ ਖ਼ਜਾਨੇ ਵਿੱਚੋਂ ਕੀਤਾ ਜਾ ਰਿਹਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।