manpreet badal ਦੇ ’27 ਏ.ਸੀ.’ ਦੀ ਜਾਂਚ ਆਦੇਸ਼, ਆਖ਼ਰਕਾਰ ਕਿਵੇਂ ਲਗ ਗਏ ਇੰਨੇ ਏ.ਸੀ. ?

Punjab Budget,, Stadiums, Constructed, Cities, Punjab

ਪੀ.ਡਬਲੂ.ਡੀ. ਮੰਤਰੀ ਵਿਜੇਇੰਦਰ ਸਿੰਘ ਨੇ ਕੀਤੀ ਪੁਸ਼ਟੀ, ਜਲਦ ਹੋਏਗੀ ਜਾਂਚ

ਚੰਡੀਗੜ (ਅਸ਼ਵਨੀ ਚਾਵਲਾ)। manpreet badal ਦੀ ਸਰਕਾਰੀ ਕੋਠੀ ਵਿੱਚ ਲਈ ਲਗੇ 27 ਏ.ਸੀ. ਦੀ ਜਲਦ ਹੀ ਪੰਜਾਬ ਸਰਕਾਰ ਜਾਂਚ ਕਰਵਾਉਣ ਜਾ ਰਹੀਂ ਹੈ। ਇਸ ਜਾਂਚ ਦੌਰਾਨ ਇਹ ਚੈੱਕ ਕੀਤਾ ਜਾਏਗਾ ਕਿ ਆਖਰਕਾਰ ਕਿਹੜੇ ਨਿਯਮਾਂ ਤਹਿਤ ਇਹ ਏ.ਸੀ. ਲਗਾਏ ਗਏ ਹਨ। ਇਹ ਏ.ਸੀ. ਕਦੋਂ ਲਗਾਏ ਗਏ ਹਨ ਅਤੇ ਕਿਵੇਂ ਲਗਾਏ ਗਏ ਹਨ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾਏਗੀ ਕਿ ਕਿਥੇ ਇਹ ਪ੍ਰਾਈਵੇਟ ਏ.ਸੀ. ਤਾਂ ਨਹੀਂ ਹਨ ਜਾਂ ਫਿਰ ਸਰਕਾਰੀ ਖਜਾਨੇ ‘ਤੇ ਹੀ ਇਸ ਦਾ ਬੋਝ ਪਾਇਆ ਗਿਆ ਹੈ।

manpreet badal ਦੀ ਸਰਕਾਰੀ ਰਿਹਾਇਸ਼ ਵਿੱਚ 27 ਏ.ਸੀ. ਲਗੇ ਹੋਏ ਹਨ

ਇਹ ਜਾਂਚ ਕਰਵਾਉਣ ਦੇ ਆਦੇਸ਼ ਪੀ.ਡਬਲੂ.ਡੀ. ਮੰਤਰੀ ਵਿਜੇਇੰਦਰ ਸਿੰਗਲਾ ਜਾਰੀ ਕਰਨ ਜਾ ਰਹੇ ਹਨ। ਇਸ ਗਲ ਦੀ ਪੁਸ਼ਟੀ ਖ਼ੁਦ ਵਿਜੇਇੰਦਰ ਸਿੰਗਲਾ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤੀ ਹੈ। ਵਿਜੇਇੰਦਰ ਸਿੰਗਲਾ ਨੇ ਕਿਹਾ ਉਨਾਂ ਨੂੰ ਖ਼ੁਦ ਇਹ ਜਾਣਕਾਰੀ ਨਹੀਂ ਹੈ ਕਿ ਮਨਪ੍ਰੀਤ ਬਾਦਲ ਦੀ ਸਰਕਾਰੀ ਰਿਹਾਇਸ਼ ਵਿੱਚ 27 ਏ.ਸੀ. ਲਗੇ ਹੋਏ ਹਨ। ਇਸ ਸਬੰਧੀ ਉਹ ਖ਼ੁਦ ਜਾਂਚ ਕਰਵਾਉਂਦੇ ਹੋਏ ਜਾਣਕਾਰੀ ਲੈਣਗੇ ਕਿ ਆਖ਼ਰਕਾਰ ਇਨਾਂ 27 ਏ.ਸੀ. ਲਗਾਉਣ ਪਿਛੇ ਮਾਜਰਾ ਕੀ ਹੈ ? ਉਨਾਂ ਕਿਹਾ ਕਿ ਇਥੇ ਇਹ ਵੀ ਦੇਖਣ ਦੀ ਲੋੜ ਹੈ ਕਿ ਏ.ਸੀ. ਸਰਕਾਰੀ ਹੀ ਹਨ ਜਾਂ ਫਿਰ ਪ੍ਰਾਈਵੇਟ ਤੌਰ ‘ਤੇ ਖ਼ੁਦ ਲਗਾਏ ਗਏ ਹਨ। ਉਨਾਂ ਕਿਹਾ ਕਿ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਜਾਣਕਾਰੀ ਦੇ ਸਕਦੇ ਹਨ। ਸ੍ਰੀ ਸਿੰਗਲਾ ਨੇ ਮੰਤਰੀ ਦੀ ਸਰਕਾਰੀ ਕੋਠੀ ਵਿਖੇ ਕਿੰਨੇ ਏ.ਸੀ. ਲਗਾਏ ਜਾ ਸਕਦੇ ਹਨ, ਇਸ ਸਬੰਧੀ ਨਿਯਮਾਂ ਬਾਰੇ ਕੋਈ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ‘ਸੱਚ ਕਹੂੰ’ ਵਲੋਂ ਇਹ ਖ਼ੁਲਾਸਾ ਕੀਤਾ ਗਿਆ ਸੀ ਕਿ ਪੰਜਾਬ ਦੇ ਖ਼ਾਲੀ ਖਜਾਨੇ ਦੇ ਦੌਰ ਵਿੱਚ ਮਨਪ੍ਰੀਤ ਬਾਦਲ ਸਰਕਾਰੀ ਰਿਹਾਇਸ਼ ਵਿੱਚ 27 ਏ.ਸੀ. ਵੀ ਲੱਗੇ ਹੋਏ ਹਨ। ਖਬਰ ਨਸ਼ਰ ਹੋਣ ਤੋਂ ਬਾਦ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ 6 ਹੋਰ ਏਸੀ ਲਾਏ ਸਨ ਤੇ ਬਾਕੀ ਦੇ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਜੀਤ ਸਿੰਘ ਮਜੀਠੀਆ ਦੀ ਰਿਹਾਇਸ਼ ਦੇ ਸਮੇਂ ਦੇ ਹਨ
ਹੁਣ ਇਸ ਮਾਮਲੇ ਵਿੱਚ ਦੀ ਜਾਂਚ ਹੋਣ ਤੋਂ ਬਾਅਦ ਹੋਰ ਸਚਾਈ ਬਾਹਰ ਆ ਜਾਏਗੀ।

ਸਰਕਾਰੀ ਕਾਗ਼ਜ਼ਾਤ ਦਿੰਦੇ ਹਨ ਗਵਾਹੀ, ਸਰਕਾਰੀ ਖ਼ਰਚੇ ਨਾਲ ਹੀ ਲਗੇ 27 ਏ.ਸੀ.

ਸਰਕਾਰ ਵਲੋਂ ਕਰਵਾਈ ਜਾ ਰਹੀ ਜਾਂਚ ਦੌਰਾਨ ਨਿਯਮਾਂ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾਏਗੀ ਕਿ ਕਿਤੇ ਇਹ 27 ਏ.ਸੀ. ਪ੍ਰਾਈਵੇਟ ਤੌਰ ਤਾਂ ਨਹੀਂ ਲਗਾਏ ਗਏ ਹਨ ਪਰ ਸਰਕਾਰੀ ਕਾਗ਼ਜ਼ਾਤ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਇਹ ਸਾਰੇ ਏ.ਸੀ. ਸਰਕਾਰੀ ਖ਼ਰਚੇ ਨਾਲ ਹੀ ਲਗਾਏ ਗਏ ਹਨ, ਕਿਉਂਕਿ ਇਨਾਂ ਏ.ਸੀ. ਦੀ ਗਿਣਤੀ ਅਤੇ ਖਰਚੇ ਦਾ ਵੇਰਵਾ ਪੀ.ਡਬਲੂ.ਡੀ. ਵਿਭਾਗ ਵਲੋਂ ਵੀ ਜਾਰੀ ਕੀਤਾ ਜਾ ਰਿਹਾ ਹੈ।

ਸਾਥੀ ਮੰਤਰੀ ਏ.ਸੀ. ਦੇ ਮਾਮਲੇ ‘ਚ ਮਨਪ੍ਰੀਤ ਤੋਂ ਕਾਫ਼ੀ ਪਿੱਛੇ!

  • ਮੰਤਰੀ ਦਾ ਨਾਅ  ਏ.ਸੀ. ਦੀ ਗਿਣਤੀ

    ਬ੍ਰਹਮ ਮਹਿੰਦਰਾ   18

  • ਤ੍ਰਿਪਤ ਰਾਜਿੰਦਰ ਬਾਜਵਾ  17
  • ਓਮ ਪ੍ਰਕਾਸ਼ ਸੋਨੀ   12
  • ਗੁਰਪ੍ਰੀਤ ਸਿੰਘ ਕਾਂਗੜ  12
  • ਭਾਰਤ ਭੂਸ਼ਨ ਆਸੂ   12
  • ਸੁਖਬਿੰਦਰ ਸਿੰਘ ਸਰਕਾਰੀਆ  11
  • ਸਾਧੂ ਸਿੰਘ ਧਰਮਸੋਤ   11
  • ਸੁਖਜਿੰਦਰ ਸਿੰਘ ਰੰਧਾਵਾ  10
  • ਸ਼ਾਮ ਸੁੰਦਰ ਅਰੋੜਾ   10
  • ਅਰੁਣਾ ਚੌਧਰੀ    9
  • ਚਰਨਜੀਤ ਸਿੰਘ ਚੰਨੀ   8
  • ਬਲਬੀਰ ਸਿੰਘ ਸਿੱਧੂ   8

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।