Sarpanch Murder Case: ਮਹਿਲਾ ਸਰਪੰਚ ਦੇ ਪਤੀ ਕਤਲ ਕੇਸ ਦੇ ਮੁੱਖ ਮੁਲਜ਼ਮ ਮਨੋਜ ਕੁਮਾਰ ਨੇ ਅਦਾਲਤ ‘ਚ ਕੀਤਾ ਆਤਮ ਸਮਰਪਣ

Sarpanch Murder Case
ਅਬੋਹਰ: ਪਿੰਡ ਕੱਲਰਖੇੜਾ ਦੀ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਕਤਲ ਕੇਸ ਵਿਚ ਮੁੱਖ ਮੁਲਜਮ ਮਨੋਜ ਕੁਮਾਰ ਦੀ ਫਾਇਲ ਫੋੋਟੋ।

Sarpanch Murder Case: ਖੂਈਆਂ ਸਰਵਰ-ਅਬੋਹਰ, (ਮੇਵਾ ਸਿੰਘ)। ਪਿੰਡ ਕੱਲਰਖੇੜਾ ਵਿੱਚ ਡਰੇਨ ਦੇ ਝਗੜੇ ਨੂੰ ਲੈ ਕੇ ਸਰਪੰਚ ਪੂਨਮ ਰਾਣੀ ਦੇ ਪਤੀ ਸ਼ੰਕਰ ਲਾਲ ਦਾ ਕਤਲ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਮਨੋਜ ਕੁਮਾਰ ਪੁੱਤਰ ਰਾਏ ਬਹਾਦਰ ਵਾਸੀ ਕੱਲਰਖੇੜਾ ਨੇ ਅੱਜ ਆਪਣੇ ਵਕੀਲ ਸੰਦੀਪ ਬਜਾਜ ਰਾਹੀਂ ਅਦਾਲਤ ਵਿੱਚ ਪੇਸ਼ ਹੋ ਕੇ ਆਤਮ ਸਮਰਪਣ ਕਰ ਦਿੱਤਾ। ਜਦੋਂਕਿ ਇਸ ਤੋਂ ਪਹਿਲਾਂ ਥਾਣਾ ਖੂਈਆਂ ਸਰਵਰ ਪੁਲਿਸ ਨੂੰ ਹਰ ਜਗਾ ਉਸਦੀ ਭਾਲ ਸੀ।

ਵਰਨਣਯੋਗ ਹੈ ਕਿ ਕੁਝ ਦਿਨ ਪਹਿਲਾਂ ਮਨੋਜ ਕੁਮਾਰ ਨੇ ਆਪਣੇ ਹੀ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਸ਼ੰਕਰ ਲਾਲ ਦਾ ਆਪਣੇ ਲਾਇਸੰਸੀ ਰਿਵਾਲਵਰ ਨਾਲ ਕਤਲ ਕਰ ਦਿੱਤਾ ਸੀ ਅਤੇ ਖੁਦ ਉਥੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਥਾਣਾ ਖੂਈਆਂ ਸਰਵਰ ਨੇ ਮ੍ਰਿਤਕ ਦੇ ਭਰਾ ਮਹਿੰਦਰਪਾਲ ਪੁੱਤਰ ਮੋਤੀ ਰਾਮ ਵਾਸੀ ਕੱਲਰਖੇੜਾ ਦੇ ਬਿਆਨਾਂ ਦੇ ਆਧਾਰ ’ਤੇ ਮਨੋਜ ਕੁਮਾਰ ਪੁੱਤਰ ਰਾਏ ਬਹਾਦੁਰ, ਮਨੋਜ ਕੁਮਾਰ ਦੀ ਪਤਨੀ ਸਨੇਹਾ, ਮਾਤਾ ਸਿਰੋਜ ਰਾਣੀ, ਰਾਜਿੰਦਰ ਕੁਮਾਰ ਪੁੱਤਰ ਕੁੰਦਨ ਲਾਲ, ਮੋਹਨ ਲਾਲ ਪੁੱਤਰ ਠਾਕਰ ਰਾਮ, ਮੁਲਜ਼ਮ ਮਨੋਜ ਕੁਮਾਰ ਦੇ ਪਿਤਾ ਬਹਾਦਰ ਰਾਏ, ਨਰਿੰਦਰ ਕੁਮਾਰ ਪੁੱਤਰ ਤੁਲਸੀ ਰਾਮ ਦੇ ਖਿਲਾਫ ਬੀ.ਐੱਨ.ਐੱਸ.103, 351 (3), 161 (2), 25,27, 54 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Fastag New System: ਖੁਸ਼ਖਬਰੀ! ਪਹਿਲੀ ਮਾਰਚ ਤੋਂ ਬਦਲਣ ਜਾ ਰਿਹੈ ਟੋਲ ਟੈਕਸ ਦਾ ਸਿਸਟਮ, ਹੁਣ ਖਤਮ ਹੋਵੇਗਾ ਝੰਜਟ

ਇਸ ਮਾਮਲੇ ਵਿੱਚ ਪੁਲਿਸ ਨੇ ਮਨੋਜ ਕੁਮਾਰ ਦੀ ਪਤਨੀ ਸਨੇਹਾ ਅਤੇ ਮਾਂ ਸਰੋਜ ਰਾਣੀ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਦੋਂਕਿ ਬਾਕੀ ਮੁਲਜ਼ਮ ਫਰਾਰ ਦੱਸੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਮੁੱਖ ਮੁਲਜ਼ਮ ਮਨੋਜ ਦੀ ਗ੍ਰਿਫਤਾਰੀ ਨੂੰ ਲੈ ਕੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਦੋ ਦਿਨ ਨੈਸ਼ਨਲ ਹਾਈਵੇਅ ’ਤੇ ਧਰਨਾ ਦਿੱਤਾ ਸੀ ਅਤੇ ਪੁਲਿਸ ਦੇ ਭਰੋਸੇ ਤੋਂ ਬਾਅਦ ਹੀ ਉਨ੍ਹਾਂ ਧਰਨਾ ਚੁੱਕ ਕੇ ਮ੍ਰਿਤਕ ਸ਼ੰਕਰ ਲਾਲ ਦਾ ਅੰਤਿਮ ਸੰਸਕਾਰ ਕੀਤਾ। Sarpanch Murder Case

LEAVE A REPLY

Please enter your comment!
Please enter your name here