ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ

Narender modi

ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ

ਤਿਰੁਵੰਤਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਕੇਰਲ ਦੇ ਜਿਸ ਆਦਿਵਾਸੀ ਬਜ਼ੁਰਗ ਜੋੜੇ ਦੀ ਪ੍ਰਸ਼ੰਸਾ ਕੀਤੀ ਸੀ, ਉਸ ਨੂੰ ਉਸ ਦੇ ਭਾਈਚਾਰੇ ਨੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ। ਇਸ ਜੋੜੇ ‘ਤੇ ਦੋਸ਼ ਲਾਏ ਗਏ ਕਿ ਉਸ ਨੇ ਇੱਕ ਅਜਿਹੀ ਪੁਸਤਕ ਲਿਖਣ ‘ਚ ਮੱਦਦ ਕੀਤੀ ਜਿਸ ਨੂੰ ਉਸ ਭਾਈਚਾਰੇ ਦੀ ਛਵ੍ਹੀ ਖ਼ਰਾਬ ਹੋਈ।  ਇਸ ਮਹੀਨੇ ਦੀ ਸ਼ੁਰੂਆਤ ‘ਚ ਪਿੰਡ ਦੀ ਬੈਠਕ ‘ਓਰੁਕੋਟੱਮ’ ਨੇ ਪੀਵੀ ਚਿੰਨਾਥੰਪੀ (77) ਅਤੇ ਮਣਿਅੱਮਾ (62) ਨੂੰ ਐਡਮਾਲਕੁੱਟੀ ਪਿੰਡ ਤੋਂ ਬਾਹਰ ਜਾਣ ਦਾ ਆਦੇਸ਼ ਸੁਣਾਇਆ ਸੀ। ਵਿਵਾਦ ਲੇਖਕ ਪੀਕੇ ਮੁਲੀਧਰਨ ਦੀ ਕਿਤਾਬ ‘ਐਡਮਾਲਕੁੰਡੀ : ਓਰੁਮ, ਪੋਰੂਲੁਮ’ ਨੂੰ ਲੈ ਕੇ ਹੋਇਆ, ਜੋ ਉਨ੍ਹਾਂ ਨੇ 2014 ‘ਚ ਲਿਖੀ ਸੀ। ਚਿੰਨਾਥੰਪੀ ਨੇ ਇਸ ਕਿਤਾਬ ਨੂੰ ਲਿਖਣ ‘ਚ ਮੁਰਲੀਧਰਨ ਦੀ ਮੱਦਦ ਕੀਤੀ ਸੀ। ਜੋੜਾ ਵੀਰਵਾਰ ਨੂੰ ਅਧਿਆਪਕ-ਲੇਖਕ ਪੀ ਕੇ ਮੁਰਲੀਧਰਨ ਦੇ ਨਾਲ ਏਸੀਸੀ/ਐੱਸਟੀ ਕਲਿਆਣ ਰਾਜ ਮੰਤਰੀ ਏਕੇ ਬਾਲਨ ਨਾਲ ਮੁਲਾਕਾ ਅਤੇ ਇਸ ‘ਚ ਦਖ਼ਲਅੰਦਾਜ਼ੀ ਦੀ ਮੰਗ ਕੀਤੀ।

ਉਨ੍ਹਾਂ ਜੋੜੇ ਨੂੰ ਹਰ ਸੰਭਵ ਮੱਦਦ ਕਰਨ ਨੂੰ ਲੈ ਕੇ ਭਰੋਸਾ ਦਿਵਾਇਆ। ਮੁਰਲੀਧਰਨ ਨੇ ਦੱਸਿਆ ਕਿ  ਮੰਤਰੀ ਨੇ ਦੇਵੀਕੁਲਮ ਦੇ ਵਿਧਾਇਕ ਐੱਸ ਰਾਜੇਂਦਰਨ ਨਾਲ ਗੱਲਬਾਤ ਕਰਨਗੇ। ਫਿਲਹਾਲ ਉਹ ਆਪਣੇ ਪਿੰਡ ਨਹੀਂ ਜਾ ਸਕਦੇ। ਜੋੜਾ ਮੁਰਲੀਧਰਨ ਦੇ ਦੋਸਤ ਦੇ ਘਰ ਰਹਿ ਰਿਹਾ ਹੈ। ਜੋੜੇ ਨੇ ਮੁਰਲੀਧਰਨ ਦੀ ਮੱਦਦ ਨਾਲ ਪਿੰਡ ‘ਚ ਇੱਕ ਲਾਇਬਰੇਰੀ ਬਣਾਈ ਸੀ। ਇਸ ਨੂੰ ਲੈ ਕੇ ਮੋਦੀ ਨੇ ਇਸ ਸਾਲ ਜੂਨ ‘ਚ ਆਪਣੇ ਮਨ ਕੀ ਬਾਤ ਪ੍ਰੋਗਰਾਮ ‘ਚ ਪ੍ਰਸ਼ੰਸਾ ਕੀਤੀ ਸੀ।

 ਚਾਹ ਦੀ ਦੁਕਾਨ ‘ਚ ਖੋਲ੍ਹੀ ਸੀ ਲਾਇਬਰੇਰੀ

ਬਜ਼ੁਰਗ ਜੋੜੇ ਨੇ ਇੱਕ ਚਾਹ ਦੀ ਦੁਕਾਨ ‘ਚ ਲਾਇਬਰੇਰੀ ਖੋਲ੍ਹੀ ਸੀ। 2017 ‘ਚ ਉਨ੍ਹਾਂ ਨੇ ਕਿਤਾਬਾਂ ਨੂੰ ਨੇੜੇ ਦੇ ਇੱਕ ਮਿਡਲ ਸਕੂਲ ‘ਚ ਪਹੁੰਚਾ ਦਿੱਤਾ। ਮੁਰਲੀਧਰਨ ਨੇ ਦੱਸਿਆ ਕਿ ‘ਐਡਮਾਕੁੰਡੀ: ਓਰੂਮ, ਪੋਰੁਲੁਮ’ ਨਾਂਅ ਦੀ ਕਿਤਾਬ 2014 ‘ਚ ਲਿਖੀ ਗਈ ਸੀ ਪਰ ਅਜੇ ਤੱਕ ਇਸ ਨੂੰ ਲੈ ਕੇ ਕਿਸੇ ਨੂੰ ਵੀ ਸਮੱਸਿਆ ਨਹੀਂ ਸੀ। ਮੈਂ ਆਦਿਵਾਸੀਆਂ ਲਈ ਚਲਾਏ ਜਾ ਰਹੇ ਕਲਿਆਣਕਾਰੀ ਯੋਜਨਾਵਾਂ ‘ਚ ਹੋ ਰਹੇ ਭ੍ਰਿਸ਼ਟਾਚਾਰ ਅਤੇ ਉਨ੍ਹਾਂ ਦੇ ਸੋਸ਼ਣ ਨੂੰ ਲੈ ਕੇ ਆਵਾਜ਼ ਚੁੱਕਦਾ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਇਸ ਜੋੜੇ ਨੂੰ ਬਾਹਰ ਕੱਢਣ ਪਿੱਛੇ ਕੁਝ ਲੋਕ ਸਾਜਿਸ਼ ਕਰ ਰਹੇ ਹਨ।

ਕਿਸੇ ਨੂੰ ਵੀ ਪਿੰਡ ‘ਚੋਂ ਬਾਈਕਾਟ ਕਰਨ ਦਾ ਅਧਿਕਾਰ ਨਹੀਂ: ਵਿਧਾਇਕ

ਉਨ੍ਹਾਂ ਦੱਸਿਆ ਕਿ ਜਦੋਂ ਮੈਂ ਵਿਧਾਇਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਪਿੰਡ ‘ਚੋਂ ਬਾਈਕਾਟ ਕਰਨ ਦਾ ਅਧਿਕਾਰ ਨਹੀਂ ਹੈ। ਉਹ ਪਿੰਡ ਦੇ ਪੰਚਾਇਤ ਨਾਲ ਇਸ ਸਬੰਧੀ ਗੱਲਬਾਤ ਕਰਨਗੇ। ਵਿਧਾਇਕ ਨੇ ਕਿਹਾ ਕਿ ਮੈਂ ਇਸ ਮੁੱਦੇ ਬਾਰੇ ਸੁਣਿਆ ਹੈ। ਉਸ ਭਾਈਚਾਰੇ ਦਾ ਕਹਿਣਾ ਸੀ ਕਿ ਮੁਰਲੀ ਨੇ ਇੱਕ ਕਿਤਾਬ ਲਿਖੀ ਜਿਸ ਨੂੰ ਆਦਿਵਾਸੀਆਂ ਦੀ ਦਿੱਖ ਗਲਤ ਤਰੀਕੇ ਨਾਲ ਪੇਸ਼ ਕੀਤੀ ਹੈ। ਮੈਂ ਚਿੰਨਾਪੰਥੀ ਨੂੰ ਲੰਮੇਂ ਸਮੇਂ ਤੋਂ ਜਾਣਦਾ ਹਾਂ। ਮੈਨੂੰ ਭਰੋਸਾ ਹੈ ਕਿ ਉਹ ਕਦੇ ਅਜਿਹਾ ਕੰਮ ਨਹੀਂ ਕਰੇਗਾ ਜਿਸ ਨਾਲ ਆਦਿਵਾਸੀਆਂ ਦੀ ਦਿੱਖ ਖਰਾਬ ਹੋਵੇ। ਮੈਂ ਪੰਚਾਇਤ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਾਂਗਾ।

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਕੇਰਲ ਦੇ ਜਿਸ ਆਦਿਵਾਸੀ ਬਜ਼ੁਰਗ ਜੋੜੇ ਦੀ ਕੀਤੀ ਸੀ ਪ੍ਰਸ਼ੰਸਾ।
  • ਭਾਈਚਾਰੇ ਨੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ।
  • ਇਸ ਜੋੜੇ ‘ਤੇ ਦੋਸ਼ ਲਾਏ ਗਏ ਕਿ ਉਸ ਨੇ ਇੱਕ ਅਜਿਹੀ ਪੁਸਤਕ ਲਿਖਣ ‘ਚ ਮੱਦਦ ਕੀਤੀ ਜਿਸ ਨੂੰ ਉਸ ਭਾਈਚਾਰੇ ਦੀ ਛਵ੍ਹੀ ਖ਼ਰਾਬ ਹੋਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।