(ਸੱਚ ਕਹੂੰ ਨਿਊਜ) ਪਟਿਆਲਾ। ਮਾਡਰਨ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਵਿਖੇ 9ਵਾਂ ਪਟਿਆਲਾ ਤਾਈਕਵਾਂਡੋ ਚੈਲੇਂਜ ਕੱਪ 2024 ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਦਾ ਬਿ੍ਰਟਿਸ਼ ਕੋ ਐਡ ਸਕੂਲ ਪਟਿਆਲਾ ਦੇ ਤੀਜੀ ਕਲਾਸ ਦੇ ਖਿਡਾਰੀ ਮਨਕੀਰਤ ਸਿੰਘ ਮੱਲਣ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ।
ਇਹ ਵੀ ਪੜ੍ਹੋ: ਮੋਹਾਲੀ ਦੀ ਫਰਨੀਚਰ ਮਾਰਕੀਟ ‘ਚ ਲੱਗੀ ਭਿਆਨਕ ਅੱਗ
ਮਨਕੀਰਤ ਸਿੰਘ ਮੱਲਣ ਨੇ ਤਾਈਕਵਾਂਡੋ ਵਿੱਚ ਪਹਿਲਾਂ ਵੀ ਕਈ ਮੈਡਲ ਜਿੱਤੇ ਹਨ। ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਮਨਕੀਰਤ ਸਿੰਘ ਮੱਲਣ ਦੇ ਪਰਿਵਾਰ ਵਿੱਚ ਖੇਡਾਂ ਪ੍ਰਤੀ ਰੂਚੀ ਸ਼ੁਰੂ ਤੋਂ ਹੀ ਰਹੀ ਹੈ। ਇਸ ਮੌਕੇ ਮਨਕੀਰਤ ਸਿੰਘ ਮੱਲਣ ਨੇ ਕਿਹਾ ਕਿ ਉਸ ਦੇ ਇਸ ਪ੍ਰਦਰਸ਼ਨ ਵਿੱਚ ਸੱਭ ਤੋਂ ਵੱਧ ਯੋਗਦਾਨ ਮੇਰੇ ਕੋਚ ਮਮਤਾ ਰਾਣੀ ਅਤੇ ਮੇਰੇ ਮਾਤਾ ਪਰਮਜੀਤ ਕੌਰ ਦਾ ਹੈ। ਇਸ ਮੌਕੇ ਬਿਕਰਮ ਸਿੰਘ, ਹਰੀਸ਼ ਸਿੰਘ, ਯਾਦਵਿੰਦਰ ਸਿੰਘ, ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਹੋਰ ਕੋਚ ਸਾਹਿਬਾਨ ਮੌਜ਼ੂਦ ਸਨ।














