ਭਾਰਤ ਦਾ ਟੂਰਨਾਮੈਂਟ ‘ਚ ਇਹ ਦੂਜਾ ਤਮਗਾ
ਨਵੀਂ ਦਿੱਲੀ: ਭਾਰਤ ਦੀ ਮੰਜੂ ਕੁਮਾਰੀ ਨੇ ਫਿਨਲੈਂਡ ਦੇ ਸ਼ਹਿਰ ਟੇਮਪੇਰੇ ‘ਚ ਚੱਲ ਰਹੀ ਵਿਸ਼ਵ ਜੂਨੀਅਰ ਕੁਸ਼ਤੀ ਮੁਕਾਬਲੇ ‘ਚ ਪਹਿਲਾਵਾਂ ਦੇ 59 ਕਿਲੋਗ੍ਰਾਮ ਵਰਗ ‘ਚ ਕਾਂਸੀ ਤਮਗਾ ਜਿੱਤ ਲਿਆ ਹੈ ਭਾਰਤ ਦਾ ਟੂਰਨਾਮੈਂਟ ‘ਚ ਇਹ ਦੂਜਾ ਤਮਗਾ ਹੈ
ਇਸ ਤੋਂ ਪਹਿਲਾਂ ਪੁਰਸ਼ ਫ਼ਰੀ ਸਟਾਇਲ ਵਰਗ ‘ਚ ਵੀਰਦੇਵ ਗੁਲੀਆ ਨੇ 74 ਕਿਲੋਗ੍ਰਾਮ ਵਰਗ ‘ਚ ਕਾਂਸੀ ਤਮਗਾ ਜਿੱÎਤਿਆ ਸੀ ਮਹਿਲਾ ਵਰਗ ਦੇ ਮੁਕਾਬਲੇ ਸ਼ੁਰੂ ਹੋਏ ਤੇ ਚਾਰ ਵਜਨ ਵਰਗਾਂ ‘ਚ ਸਿਰਫ਼ ਮੰਜੂ ਹੀ ਕਾਂਸੀ ਤਮਗਾ ਮੁਕਾਬਲੇ ‘ਚ ਪਹੁੰਚ ਸਕੀ ਤੇ ਉਸਨੇ ਕਾਂਸੀ ਤਮਗਾ ਜਿੱਤ ਲਿਆ ਮੰਜੂ ਨੇ ਪ੍ਰੀ ਕੁਆਰਟਰਫਾਈਨਲ ‘ਚ ਬੁਲਗਾਰੀਆ ਦੀ ਅਲੇਕਸਾਦਿਨਰਾ ਕਾਸ਼ੀਨੋਵਾ ਨੂੰ 5-1 ਨਾਲ ਹਰਾਇਆ ਪਰ ਉਹ ਕੁਆਟਰਫ਼ਾਈਨਲ ‘ਚ ਜਾਪਾਨ ਦੀ ਯੂਜੁਰੂ ਕੁਮਾਨੋ ਤੋਂ 0-10 ਨਾਲ ਹਾਰ ਗਈ
ਮੰਜੂ ਨੇ ਰੇਪਚੇਜ ‘ਚ ਕਨਾਡਾ ਦੀ ਤਿਯਾਨਾ ਗਰੇਸ ਨੂੰ 4-0 ਨਾਲ ਹਰਾ ਕੇ ਕਾਂਸੀ ਤਮਗਾ ਮੁਕਾਬਲੇ ‘ਚ ਜਗ੍ਹਾ ਬਣਾਈ ਜਿੱਥੇ ਉਸ ਨੂੰ ਯੂਕ੍ਰੇਨ ਦੀ ਇਲੋਨਾ ਪ੍ਰੋਕੋਪੇਵਨੀਯੁਕ ਨੂੰ 2-0 ਨਾਲ ਹਰਾ ਕੇ ਦੇਸ਼ ਨੂੰ ਕਾਂਸੀ ਤਮਗਾ ਦਿਵਾਇਆ 44 ਕਿਲੋ ਵਰਗ ‘ਚ ਦੀਯਾ ਤੋਮਰ ਨੂੰ ਰੇਪਚੇਜ ‘ਚ ਗੁਲਗਾਰੀਆ ਦੀ ਫਾਤਮੇ ਇਬਰਾਈਮੋਵਾ ਨਾਲ ਹਾਰ ਦਾ ਸਾਮਹਣਾ ਕਰਨਾ ਪਿਆ ਤੇ ਉਹ ਕਾਂਸੀ ਤਮਗੇ ਦੇ ਮੁਕਾਬਲੇ ‘ਚ ਜਾਣ ਤੋਂ ਖੂੰਝ ਗਈ 51 ਕਿਲੋ ਵਰਗ ‘ਚ ਨੰਦਨੀ ਸਲੋਖੇ ਨੂੰ ਮੰਗਾਲੀਆ ਦੀ ਬੋਲੋਰ ਏਡਰਨ ਨੇ 10-4 ਨਾਲ ਹਰਾਇਆ ਜਦੋਂ ਕਿ 67 ਕਿਲੋ ਵਰਗ ‘ਚ ਪੂਜਾ ਦੀ ਚੁਣੌਤੀ ਪ੍ਰੀ ਕੁਆਰਟਰਫਾਈਨਲ ‘ਚ ਟੁੱਟ ਗਈ ਜਰਮਨੀ ਦੀ ਥੇਰੇਸਾ ਅਲੀਸਾ ਨੇ ਪੂਜਾ ਨੂੰ 6-3 ਨਾਲ ਹਰਾਇਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।