ਚੀਨੀ ਮੁੱਕੇਬਾਜ਼ ਨੂੰ ਤੋੜਨ ਉੱਤਰਨਗੇ ਵਿਜੇਂਦਰ ਸਿੰਘ

Battle Ground Asia, Compitition, Vijendra Singh, Zuplikar Mematali, Sports

 ਚੀਨ ਦੇ ਨੰਬਰ ਇੱਕ ਮੁੱਕੇਬਾਜ਼ ਜੁਲਪੀਕਾਰ ਮੇਮਾਤਾਲੀ ਨਾਲ ਹੋਵੇਗਾ ਨਾਕਆਊਟ ਮੁਕਾਬਲਾ

ਮੁੰਬਈ: ਡਬਲਿਊਬੀਓ ਏਸ਼ੀਆ ਪੈਸਿਫਿਕ ਸੁਪਰ ਮਿਡਲਵੇਟ ਚੈਂਪੀਅਨ ਵਿਜੇਂਦਰ ਸਿੰਘ ਡਬਲਿਊਬੀਓ ਓਰੀਐਂਟਲ ਸੁਪਰਮਿਡਲਵੇਟ ਚੈਂਪੀਅਨ ਚੀਨ ਦੇ ਨੰਬਰ ਇੱਕ ਮੁੱਕੇਬਾਜ਼ ਜੁਲਪੀਕਾਰ ਮੇਮਾਤਾਲੀ ਨੂੰ ਸ਼ਨਿੱਚਰਵਾਰ ਨੂੰ ਨਾਕਆਊਟ ਕਰਕੇ ਆਪਣਾ ਅਜੇਤੂ ਕ੍ਰਮ ਬਰਕਰਾਰ ਰੱਖਣ ਦੇ ਇਰਾਦੇ ਨਾਲ ਉੱਤਰਨਗੇ

ਬੈਟਲ ਗਰਾਊਂਡ ਏਸ਼ੀਆ ਦੇ ਨਾਂਅ ਨਾਲ ਹੋ ਰਹੇ ਇਸ ਮੁਕਾਬਲੇ ‘ਚ ਭਾਰਤ ਦੇ ਦੋ ਤਜ਼ਰਬੇਕਾਰ ਮੁੱਕੇਬਾਜ਼ ਅਤੇ ਓਲੰਪੀਅਨ ਅਖਿਲ ਕੁਮਾਰ ਅਤੇ ਜਿਤੇਂਦਰ ਕੁਮਾਰ ਵੀ ਆਪਣਾ ਪ੍ਰੋ ਮੁੱਕੇਬਾਜ਼ੀ ਆਗਾਜ਼ ਕਰਨਗੇ ਨੌਂ ਸਾਲਾਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਵਿਜੇਂਦਰ, ਅਖਿਲ ਅਤੇ ਜਿਤੇਂਦਰ ਰਿੰਗ ‘ਚ ਉੱਤਰਨਗੇ ਨਾਕਆਊਟ ਕਿੰਗ ਬਣ ਚੁੱਕੇ ਵਿਜੇਂਦਰ ਅਤੇ ਮੈਮਾਤਾਲੀ ਦਾ ਸ਼ੁੱਕਰਵਾਰ ਨੂੰ ਇੱਥੇ ਵਜ਼ਨ ਹੋਇਆ ਅਤੇ ਦੋਵਾਂ ਮੁੱਕੇਬਾਜ਼ਾਂ ਨੇ ਇੱਕ ਦੂਜੇ ਨੂੰ ਨਾਕ ਆਊਟ ਕਰਨ ਦੀ ਚੁਣੌਤੀ ਦੇ ਦਿੱਤੀ

ਅਖਿਲ ਕੁਮਾਰ ਅਤੇ ਜਿਤੇਂਦਰ ਕੁਮਾਰ ਵੀ ਪ੍ਰੋ ਮੁੱਕੇਬਾਜ਼ੀ ‘ਚ ਕਰਨਗੇ ਆਗਾਜ਼

ਦੋਵਾਂ ਦਰਮਿਆਨ ਪਿਛਲੇ ਕੁਝ ਦਿਨਾਂ ‘ਚ ਜੰਮ ਕੇ ਬੋਲ-ਬਹਿਸ ਹੋਈ ਹੈ ਅਤੇ ਹੁਣ ਅਸਲੀ ਮਾਕਬਲੇ ਦੀ ਘੜੀ ਆ ਗਈ ਹੈ ਵਿਜੇਂਦਰ ਨੇ ਪੂਰੇ ਆਤਮ ਵਿਸ਼ਵਾਸ ਨਾਲ ਕਿਹਾ ਕਿ ਉਹ ਆਪਣਾਂ ਨੌਂ ਮੁਕਾਬਲਾ ਜਿੱਤਣ ਲਈ ਪੂਰੀ ਤਰ੍ਹਾਂ ਤਿਆਰ ਹਨ ਵਿਜੇਂਦਰ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਚਾਇਨੀਜ਼ ਮਾਨ ਜ਼ਿਆਦਾ ਦੇਰ ਤੱਕ ਨਹੀਂ ਚੱਲਦਾ ਹੈ ਅਤੇ ਉਹ ਮੈਮਾਤਾਲੀ ਨੂੰ ਹਰਾਉਣ ‘ਚ ਜਿਆਦਾ ਸਮਾਂ ਨਹੀਂ ਲਾਉਣਗੇ ਵਿਜੇਂਦਰ ਪ੍ਰੋ ਮੁੱਕੇਬਾਜ਼ੀ ਦੇ ਆਪਣੇ ਅੱਠ ਮੁਕਾਬਲਿਆਂ ‘ਚ ਸੱਤ ਨਾਕਆਊਟ ‘ਚ ਜਿੱਤ ਚੁੱਕੇ ਹਨ

ਵਿਜੇਂਦਰ ਦੇ ਮੁਕਾਬਲੇ ਜੁਲਪੀਕਾਰ ਨੌਂ ਸਾਲ ਛੋਟੇ ਹਨ ਪਰ ਇਸ ਦਾ ਭਾਰਤੀ ਮੁੱਕੇਬਾਜ਼ ‘ਤੇ ਕੋਈ ਅਸਰ ਨਹੀਂ ਹੈ ਡਬਲਿਊਬੀਓ ਓਰੀਐਂਟਲ ਸੁਪਰਮਿਡਲਵੇਟ ਚੈਂਪੀਅਨ ਜੁਲਪੀਕਾਰ ਨੇ ਵੀ ਵਿਜੇਂਦਰ ਨੂੰ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਉਹ ਸ਼ਨਿੱਚਰਵਾਰ ਨੂੰ ਭਾਰਤੀ ਮੁੱਕੇਬਾਜ਼ ਨੂੰ ਚੀਨ ਦਾ ਦਮ ਵਿਖਾਉਣਗੇ ਜੁਲਪੀਕਾਰ ਦਾ ਪ੍ਰੋ ਮੁੱਕੇਬਾਜ਼ੀ ‘ਚ ਅੱਠ ਮੁਕਾਬਲਿਆਂ ‘ਚ ਪੰਜ ਨਾਕਆਊਟ ਸਮੇਤ ਸੱਤ ‘ਚ ਜਿੱਤ ਅਤੇ ਇੱਕ ਡਰਾਅ ਦਾ ਰਿਕਾਰਡ ਹੈ

ਜੁਲਪੀਕਾਰ ਨੇ ਕਿਹਾ ਕਿ ਮੈਂ ਵਿਜੇਂਦਰ ਨੂੰ ਚੀਨ ਦਾ ਦਮ ਵਿਖਾਵਾਂਗਾ ਇਹ ਸਮਾਂ ਵਿਜੇਂਦਰ ਨੂੰ ਸਬਕ ਸਿਖਾਉਣ ਦਾ ਸਮਾਂ ਹੈ ਅਤੇ ਮੈਂ ਤੁਹਾਡੇ ਤੋਂ ਤੁਹਾਡੀ ਬੈਲਟ ਖੋਹ ਲਵਾਂਗਾ ਜੁਲਪੀਕਾਰ ਤੋਂ ਪਹਿਲਾਂ ਵੀ ਕਈ ਮੁੱਕੇਬਾਜ਼ਾਂ ਨੇ ਅਜਿਹੇ ਦਾਅਵੇ ਕੀਤੇ ਸਨ ਪਰ ਕੋਈ ਵੀ ਵਿਜੇਂਦਰ ਦੀ ਮਾਰ ਸਾਹਮਣੇ ਟਿਕ ਨਹੀਂ ਸਕਿਆ  ਅਖਿਲ ਅਤੇ ਜਿਤੇਂਦਰ ਕੁਮਾਰ ਵੀ ਆਪਣਾ ਪ੍ਰੋ ਮੁੱਕੇਬਾਜ਼ੀ ਆਗਾਜ਼ ਕਰਨਗੇ ਇਸ ਤੋਂ ਇਲਾਵਾ ਨੀਰਜ ਗੋਇਤ, ਪ੍ਰਦੀਪ ਖਰੇਰਾ, ਧਰਮਿੰਦਰ ਗਰੇਵਾਲ, ਕੁਲਦੀਪ ਢਾਂਡਾ ਅਤੇ ਆਸਿਫ ਖਾਨ ਵੀ ਬੈਟਲਗਰਾਊਂਡ ਏਸ਼ੀਆ ‘ਚ ਆਪਣੀ ਚੁਣੌਤੀ ਰੱਖਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।