ਭਾਰਤ ਦਾ 622 ਦਾ ਐਵਰੈਸਟ, ਸ੍ਰੀਲੰਕਾ ਨੂੰ ਦੋ ਝਟਕੇ

Cricket, Test Match, India, Srilanka, Sports, Team India

ਅਸ਼ਵਿਨ, ਜਡੇਜਾ ਤੇ ਰਿਧੀਮਾਨ ਸਾਹਾ ਦੇ ਅਰਧ ਸੈਂਕੜਿਆਂ ਨਾਲ ਬਣਿਆ ਵੱਡਾ ਸਕੋਰ

ਕੋਲੰਬੋ: ਚੇਤੇਸ਼ਵਰ ਪੁਜਾਰਾ (133) ਅਤੇ ਅਜਿੰਕਿਆ ਰਹਾਣੇ (132) ਦੇ ਜ਼ੋਰਦਾਰ ਸੈਂਕੜਿਆਂ ਤੋਂ ਬਾਅਦ ਰਵੀਚੰਦਰਨ ਅਸ਼ਵਿਨ (54), ਰਿਧੀਮਾਨ ਸਾਹਾ (67) ਅਤੇ ਰਵਿੰਦਰ ਜਡੇਜਾ (ਨਾਬਾਦ 70) ਦੇ ਅਰਧ ਸੈਂਕੜਿਆਂ ਦੇ ਦਮ ‘ਤੇ ਭਾਰਤ ਨੇ ਸ੍ਰੀਲੰਕਾ ਖਿਲਾਫ ਦੂਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ 9 ਵਿਕਟਾਂ ‘ਤੇ 622 ਦੌੜਾਂ ਦਾ ਵੱਡਾ ਸਕੋਰ ਬਣਾ ਕੇ ਆਪਣੀ ਪਹਿਲੀ ਪਾਰੀ ਐਲਾਨ ਕਰ ਦਿੱਤੀ

ਸ੍ਰੀਲੰਕਾ ਨੇ ਇਸ ਦੇ ਜਵਾਬ ‘ਚ ਦੂਜੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਦੋ ਵਿਕਟਾਂ ਗੁਆ ਕੇ 50 ਦੌੜਾਂ ਬਣਾ ਲਈਆਂ ਸ੍ਰੀਲੰਕਾ ਅਜੇ ਭਾਰਤ ਦੇ ਸਕੋਰ ਤੋਂ 572 ਦੌੜਾਂ ਪਿੱਛੇ ਹੈ ਸ੍ਰੀਲੰਕਾ ਦੀ ਪਾਰੀ ‘ਚ ਡਿੱਗੇ ਦੋਵੇਂ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਨੇ ਝਟਕੇ ਅਸ਼ਵਿਨ ਨੇ ਸ੍ਰੀਲੰਕਾਈ ਪਾਰੀ ਦਾ ਦੂਜਾ ਓਵਰ ਸੁੱਟਿਆ ਅਤੇ ਮੁਹੰਮਦ ਸ਼ਮੀ ਨਾਲ ਗੇਂਦਬਾਜੀ ਦੀ ਸ਼ੁਰੂਆਤ ਕੀਤੀ ਅਸ਼ਵਿਨ ਨੇ ਉਪੁਲ ਤਰੰਗਾ (00) ਨੂੰ ਦੂਜੇ ਹੀ ਓਵਰ ‘ਚ ਲੋਕੇਸ਼ ਰਾਹੁਲ ਦੇ ਹੱਥੋਂ ਕੈਚ ਕਰਵਾਇਆ ਅਤੇ ਫਿਰ ਦੂਜੇ ਓਪਨਰ ਦਿਮੁਥ ਕਰੁਣਾਰਤਨੇ (25) ਨੂੰ ਅਜਿੰਕਿਆ ਰਹਾਣੇ ਦੇ ਹੱਥੋਂ ਕੈਚ ਕਰਵਾ ਦਿੱਤਾ

ਅਸ਼ਵਿਨ ਨੇ 38 ਦੌੜਾਂ ‘ਤੇ ਦੋ ਵਿਕਟਾਂ ਲਈਆਂ ਸਟੰਪਸ ਦੇ ਸਮੇਂ ਕੁਸ਼ਲ ਮੈਂਡਿਸ 16 ਅਤੇ ਕਪਤਾਨ ਦਿਨੇਸ਼ ਚਾਂਡੀਮਲ ਅੱਠ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਸਨ ਇਸ ਤੋਂ ਪਹਿਲਾਂ ਭਾਰਤ ਨੇ ਇਸ ਤਰ੍ਹਾ ਲਗਾਤਾਰ ਦੂਜੇ ਟੈਸਟ ‘ਚ 600 ਦਾ ਸਕੋਰ ਬਣਾਇਆ ਭਾਰਤ ਨੇ ਗਾਲੇ ਟੇਸਟ ਦੀ ਪਹਿਲੀ ਪਾਰੀ ‘ਚ 600 ਦੌੜਾਂ ਬਣਾਂਈਆਂ ਸਨ ਅਤੇ ਇੱਥੇ ਉਸ ਨੇ 622 ਦੇ ਅੰਕੜੇ ‘ਤੇ ਆਪਣੀ ਪਾਰੀ ਐਲਾਨ ਕਰ ਦਿੱਤੀ ਭਾਰਤ ਦਾ ਸ੍ਰੀਲੰਕਾ ਦੀ ਜ਼ਮੀਨ ‘ਤੇ ਇਹ ਦੂਜਾ ਸਭ ਤੋਂ ਵੱਡਾ ਸਕੋਰ ਹੈ ਭਾਰਤ ਨੇ ਜੁਲਾਈ 2010 ‘ਚ ਕੋਲੰਬੋ ‘ਚ ਹੀ ਸ੍ਰੀਲੰਕਾ ਖਿਲਾਫ 707 ਦੌੜਾਂ ਦਾ ਸਕੋਰ ਬਣਾਇਆ ਸੀ

ਟੀਮ ਇੰਡੀਆ ਦਾ ਸ੍ਰੀਲੰਕਾ ਦੀ ਜ਼ਮੀਨ ਤੇ ਇਹ ਦੂਜਾ ਸਭ ਤੋਂ ਵੱਡਾ ਸਕੋਰ

ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਦੇ ਲਗਭਗ ਸਾਰੇ ਬੱਲੇਬਾਜ਼ਾਂ ਨੇ ਦੌੜਾਂ ਦੀ ਵਹਿੰਦੀ ਗੰਗਾ ‘ਚ ਹੱਥ ਧੋਂਦਿਆਂ ਦੌੜਾਂ ਬਣਾਈਆਂ ਟੀਮ ਦੇ ਚੋਟੀ 10 ਬੱਲੇਬਾਜ਼ਾਂ ਦੇ ਸਕੋਰ ਨੂੰ ਵੇਖਿਆ ਜਾਵੇ ਤਾਂ ਉਸ ‘ਚ ਸਭ ਤੋਂ ਘੱਟ ਸਕੋਰ ਕਪਤਾਨ ਵਿਰਾਟ ਕੋਹਲੀ ਦਾ 13 ਦੌੜਾਂ ਰਿਹਾ ਕੱਲ੍ਹ ਦੇ ਨਾਬਾਦ ਬੱਲੇਬਾਜ਼ ਪੁਜਾਰਾ 133 ਅਤੇ ਰਹਾਣੇ 132 ਦੌੜਾਂ ਬਣਾ ਕੇ ਆਊਟ ਹੋਏ ਅਸ਼ਵਿਨ ਨੇ 54, ਸਾਹਾ ਨੇ 67, ਹਾਰਦਿਕ ਪਾਂਡਿਆ ਨੇ 20, ਜਡੇਜਾ ਨੇ ਨਾਬਾਦ 70 ਅਤੇ ਮੁਹੰਮਦ ਸ਼ਮੀ ਨੇ 19 ਦੌੜਾਂ ਬਣਾਈਆਂ ਉਮੇਸ਼ ਯਾਦਵ ਅੱਠ ਦੌੜਾਂ ‘ਤੇ ਨਾਬਾਦ ਰਹੇ

ਸ੍ਰੀਲੰਕਾ ਲਈ ਸਭ ਤੋਂ ਸਫਲ ਗੇਂਦਬਾਜ਼ ਖੱਬੇ ਹੱਥ ਦੇ ਸਪਿੱਨਰ ਰੰਗਨਾ ਹੈਰਾਥ ਰਹੇ ਜਿਨ੍ਹਾਂ ਨੇ 42 ਓਵਰਾਂ ਦੀ ਗੇਂਦਬਾਜੀ ‘ਚ 154 ਦੌੜਾਂ ਦੇ ਕੇ ਚਾਰ ਵਿਕਟਾਂ ਹਾਸਲ ਕੀਤੀਆਂ ਮਲਿੰਡਾ ਪੁਸ਼ਪਕੁਮਾਰਾ ਨੇ 38.2 ਓਵਰਾਂ ‘ਚ 156 ਦੌੜਾਂ ‘ਤੇ ਦੋ ਵਿਕਟਾਂ ਲਈਆਂ ਭਾਰਤ ਨੇ ਸਵੇਰੇ ਕੱਲ੍ਹ ਦੇ ਤਿੰਨ ਵਿਕਟਾਂ ‘ਤੇ 344 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ

ਪੁਜਾਰਾ ਨੇ 128 ਅਤੇ ਰਹਾਣੇ ਨੇ 103 ਦੌੜਾਂ ਨਾਲ ਆਪਣੀ ਪਾਰੀ ਨੂੰ ਅੱਗੇ ਵਧਾਇਆ ਭਾਰਤ ਨੇ ਲੰਚ ਤੱਕ ਆਪਣਾ ਸਕੋਰ ਪੰਜ ਵਿਕਟਾਂ ‘ਤੇ 442 ਦੌੜਾਂ ਅਤੇ ਚਾਹ ਸਮੇਂ ਤੱਕ ਸੱਤ ਵਿਕਟਾਂ ‘ਤੇ 553 ਦੌੜਾਂ ਤੱਕ ਪਹੁੰਚਾਇਆ ਇਸ ਤੋਂ ਬਾਅਦ ਭਾਰਤ ਨੇ 622 ਦੌੜਾਂ ‘ਤੇ ਆਪਣੀ ਪਾਰੀ ਐਲਾਨ ਦਿੱਤੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।