ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Welfare: ਮਨਜਿ...

    Welfare: ਮਨਜਿੰਦਰ ਕੌਰ ਇੰਸਾਂ ਬਣੇ ਬਲਾਕ ਦੇ 8ਵੇਂ ਸਰੀਰਦਾਨੀ

    Welfare
    ਸੱਚਖੰਡਵਾਸੀ ਮਨਜਿੰਦਰ ਕੌਰ ਇੰਸਾਂ ਧਰਮ ਪਤਨੀ ਕੇਵਲ ਸਿੰਘ ਵਾਸੀ ਮਾਹੂਆਣਾ ਦਾ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਨ ਸਮੇਂ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਪਿੰਡ ਵਾਸੀ ਤੇ ਸਮੂਹ ਸਾਧ-ਸੰਗਤ। ਤਸਵੀਰ: ਮੇਵਾ ਸਿੰਘ

    ਮਨਜਿੰਦਰ ਕੌਰ ਇੰਸਾਂ ਪਿੰਡ ਮਾਹੂਆਣਾ ਦੇ ਚੌਥੇ ਸਰੀਰਦਾਨੀ | Welfare

    (ਮੇਵਾ ਸਿੰਘ) ਕਬਰਵਾਲਾ। Welfare: ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਨਜਿੰਦਰ ਕੌਰ ਇੰਸਾਂ ਧਰਮ ਪਤਨੀ ਕੇਵਲ ਸਿੰਘ ਇੰਸਾਂ ਵਾਸੀ ਮਾਹੂਆਣਾ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਅਤੇ ਜਿੰਮੇਵਾਰਾਂ ਦੇ ਸਹਿਯੋਗ ਨਾਲ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ।

    ਸੱਚਖੰਡਵਾਸੀ ਮਨਜਿੰਦਰ ਕੌਰ ਇੰਸਾਂ ਪਿੰਡ ਮਾਹੂਆਣਾ ਦੇ ਚੌਥੇ ਅਤੇ ਬਲਾਕ ਕਬਰਵਾਲਾ ਦੇ 8ਵੇਂ ਸਰੀਰਦਾਨੀ ਬਣ ਗਏ ਹਨ। ਸੱਚਖੰਡਵਾਸੀ ਮਨਜਿੰਦਰ ਕੌਰ ਇੰਸਾਂ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲੇ ਆ ਰਹੇ ਸਨ। ਉਹ ਬੀਤੀ ਦੇਰ ਰਾਤ ਆਪਣੀ ਸੁਆਸਾਂ ਰੁੂਪੀ ਨੂੰ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਇਸ ਮੌਕੇ ਸਮੂਹ ਪਰਿਵਾਰ ਨਾਲ ਨਗਰ ਨਿਵਾਸੀਆਂ, ਰਿਸ਼ਤੇਦਾਰਾਂ, ਪੰਜਾਬ ਦੇ 85 ਮੈਂਬਰਾਂ, ਹੋਰ ਜਿੰਮੇਵਾਰਾਂ ਤੇ ਸਮੂਹ ਸਾਧ-ਸੰਗਤ ਵੱਲੋਂ ਡੂੰਘੀ ਹਮਦਰਦੀ ਜਿਤਾਈ ਗਈ।

    ਇਹ ਵੀ ਪੜ੍ਹੋ: ​​Body Donation: ਮਾਤਾ ਕਰਤਾਰ ਕੌਰ ਇੰਸਾਂ ਬਣੇ ਬਲਾਕ ਮਵੀਕਲਾ ਦੇ ਪਹਿਲੇ ਸਰੀਰਦਾਨੀ

    ਸੱਚਖੰਡ ਵਾਸੀ ਮਨਜਿੰਦਰ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਕੁੱਲ ਮਾਲਕ ਦੇ ਚਰਨਾਂ ਵਿਚ ਅਰਦਾਸ ਕਰਕੇ ਇਕ ਫੁੱਲਾਂ ਨਾਲ ਸਜਾਈ ਗੱਡੀ ਵਿਚ ਰੱਖਿਆ ਗਿਆ। ਉਨਾਂ ਦੇ ਪੁੱਤਰ ਸੁਖਦੀਪ ਸਿੰਘ ਇੰਸਾਂ ਨੇ ਆਪਣੀ ਮਾਤਾ ਦੀ ਅਰਥੀ ਨੂੰ ਮੋਢਾ ਲਾਇਆ,ਉਥੇ ਉਨਾਂ ਧੀ ਪ੍ਰਿੰਸਪਾਲ ਇੰਸਾਂ ਵੱਲੋਂ ਵੀ ਆਪਣੀ ਮਾਤਾ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਉਨਾਂ ਦੀ ਅੰਤਿਮ ਯਾਤਰਾ ਕੱਢੀ ਗਈ। ਉਨਾਂ ਦੀ ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਮਾਹੂਆਣਾ ਦੀਆਂ ਗਲੀਆਂ ਵਿਚਕਾਰ ਦੀ ਹੁੰਦੀ ਹੋਈ ਬੱਸ ਅੱਡਾ ਤੇ ਆ ਕੇ ਸਮਾਪਤ ਹੋਈ। ਅੰਤਿਮ ਯਾਤਰਾ ਵਿਚ ਸ਼ਾਮਲ ਸਮੂਹ ਸਾਧ-ਸੰਗਤ,ਰਿਸ਼ਤੇਦਾਰ ਤੇ ਪਿੰਡ ਵਾਸੀਆਂ ਵੱਲੋਂ ‘ਸਰੀਰਦਾਨੀ ਮਨਜਿੰਦਰ ਕੌਰ ਇੰਸਾਂ ਅਮਰ ਰਹੇ-ਅਮਰ ਰਹੇ’ ਅਤੇ ਜਬ ਤੱਕ ਸੂਰਜ ਚਾਂਦ ਰਹੇਗਾ ਸਰੀਰਦਾਨੀ ਮਨਜਿੰਦਰ ਕੌਰ ਇੰਸਾਂ ਤੇਰਾ ਨਾਮ ਰਹੇਗਾ’ ਦੇ ਨਾਅਰਿਆਂ ਨਾਲ ਅਸਮਾਨ ਗੂੰਜਣ ਲਾ ਦਿੱਤਾ।

    ਇਸ ਤੋਂ ਬਾਅਦ ਪਿੰਡ ਮਾਹੂਆਣਾ ਦੇ ਬੱਸ ਅੱਡੇ ਤੋਂ ਸਰੀਰਦਾਨੀ ਮਨਜਿੰਦਰ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਪਰਿਵਾਰਕ ਮੈਂਬਰਾਂ ਕੇਵਲ ਸਿੰਘ ਇੰਸਾਂ, ਪ੍ਰਿੰਸਪਾਲ ਇੰਸਾਂ, ਸੁਖਦੀਪ ਸਿੰਘ ਇੰਸਾਂ ਤੇ ਜਗਰੂਪ ਸਿੰਘ ਇੰਸਾਂ 85 ਮੈਂਬਰ ਵੱਲੋਂ ਭਰੀਆਂ ਅੱਖਾਂ ਨਾਲ ਆਰ. ਜੀ. ਐਸ. ਆਯੂਰਵੈਦਿਕ ਹਸਪਤਾਲ ਐਂਡ ਰਿਸਰਚ ਸੈਂਟਰ, ਨੇੜੇ ਇਤੌਜਾ ਟੋਲ, ਪਿੰਡ ਕਰੋਂਦੀ, ਤਹਿ: ਬਖਸ਼ੀ ਦਾ ਤਲਾਬ, ਜਿਲਾ ਲਖਨਊ(ਯੂ.ਪੀ.) ਲਈ ਰਵਾਨਾ ਕੀਤਾ ਗਿਆ। Welfare

    ਇਸ ਮੌਕੇ ਪੰਜਾਬ ਦੇ 85 ਮੈਂਬਰਾਂ ਵਿਚ ਜਗਰੂਪ ਸਿੰਘ ਇੰਸਾਂ, ਸੁਲੱਖਣ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ ਸੁਖਵੀਰ ਸਿੰਘ ਇੰਸਾਂ, ਭੈਣ ਹਰਵਿੰਦਰ ਕੌਰ ਇੰਸਾਂ 85 ਮੈਂਬਰ, ਨੀਲਕੰਠ ਇੰਸਾਂ ਬਲਾਕ ਪ੍ਰੇਮੀ ਸੇਵਕ ਬਲਾਕ ਕਬਰਵਾਲਾ, ਮਾ: ਲਛਮਣ ਸਿੰਘ ਇੰਸਾਂ, ਮਾ: ਗੁਰਾ ਸਿੰਘ ਇੰਸਾਂ, ਰਿੰਕੂ ਇੰਸਾਂ ਜਿੰਮੇਵਾਰ ਸਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਸੰਗਠਨ, ਬੋਹੜ ਸਿੰਘ ਇੰਸਾਂ, ਬਹਾਲ ਸਿੰਘ ਇੰਸਾਂ ਪ੍ਰੇਮੀ ਸੇਵਕ ਮਾਹੂਆਣਾ, ਸਾਬਕਾ ਸਰਪੰਚ ਮਨਪ੍ਰੀਤ ਸਿੰਘ, ਜਸਵੀਰ ਸਿੰਘ ਨੰਬਰਦਾਰ, ਬਲਜਿੰਦਰ ਸਿੰਘ ਦਿਉਣਖੇੜਾ, ਕੁਲਦੀਪ ਸਿੰਘ, ਬਲਰਾਜ ਸਿੰਘ ਇੰਸਾਂ,ਤੇਜਿੰਦਰ ਸਿੰਘ ਇੰਸਾਂ, ਰਮਨਦੀਪ ਸਿੰਘ ਇੰਸਾਂ, ਅਮਨਾ ਇੰਸਾਂ ਆਦਿ ਮੌਜੂਦ ਸਨ।

    ਸਰੀਰਦਾਨ ਕਰਨਾ ਪਰਿਵਾਰ ਦਾ ਇਕ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ: ਐਸਐਮਓ ਡਾ: ਪਵਨ ਮਿੱਤਲ

    ਸੀਨੀਅਰ ਮੈਡੀਕਲ ਅਫਸਰ ਡਾ: ਪਵਨ ਮਿੱਤਲ ਦਾ ਕਹਿਣਾ ਹੈ ਕਿ ਜਦੋ ਵੀ ਘਰ ਵਿਚ ਕੋਈ ਪਰਿਵਾਰਕ ਮੈਂਬਰ ਸਦੀਵੀ ਵਿਛੋੜਾ ਦੇ ਕੇ ਜਾਂਦਾ, ਉਸ ਸਮੇਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟਿਆ ਹੁੰਦਾ ਤੇ ਉਸ ਸਮੇਂ ਵੀ ਸਮਾਜ ਦੀ ਸੇਵਾ ਲਈ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ, ਪਰਿਵਾਰ ਦਾ ਇਕ ਬਹੁਤ ਹੀ ਵੱਡਾ ਸ਼ਲਾਘਾਯੋਗ ਕਦਮ ਮੰਨਿਆਂ ਜਾ ਸਕਦਾ। ਉਨਾਂ ਕਿਹਾ ਕਿ ਸਾਡੇ ਦੇਸ ਦੇ ਨਵੇਂ ਬਣਨ ਵਾਲੇ ਨੌਜਵਾਨ ਡਾਕਟਰ ਮ੍ਰਿਤਕ ਸਰੀਰਾਂ ਤੇ ਖੋਜਾਂ ਕਰਕੇ ਲਾ-ਇਲਾਜ ਬੀਮਾਰੀਆਂ ਦੇ ਇਲਾਜ ਦੀ ਖੋਜ ਕਰਦੇ ਹਨ, ਤੇ ਜੋ ਸਾਡੇ ਆਉਣ ਵਾਲੇ ਭਵਿੱਖ ਲਈ ਬਹੁਤ ਹੀ ਕਾਰਗਰ ਸਾਬਤ ਹੋਵੇਗਾ।

    LEAVE A REPLY

    Please enter your comment!
    Please enter your name here