ਮਨੀਸ਼ ਤਿਵਾੜੀ ਨੇ ਬਲਬੀਰ ਸਿੱਧੂ ਮੁਹਾਲੀ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

12_Chandigarh_01

ਕਿਹਾ, ਬਲਬੀਰ ਸਿੱਧੂ ਮੁਹਾਲੀ ਦੇ ਲੋਕਾਂ ਦੇ ਚਹੇਤੇ ਲੀਡਰ, ਵਿਕਾਸ਼ ਪੁਰਸ਼ ਕਿਹਾ ਜਾਂਦੈ ਬਲਬੀਰ ਸਿੱਧੂ ਨੂੰ (Manish Tewari )

  • ਮੁਹਾਲੀ ਵਿਖੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਕਰ ਰਹੇ ਹਨ ਲਗਾਤਾਰ ਪ੍ਰਚਾਰ

(ਸੱਚ ਕਹੂੰ ਬਿਊਰੋ) ਮੁਹਾਲੀ। ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਲੋਕਾਂ ਦੇ ਚਿਹੇਤੇ ਲੀਡਰ ਹਨ ਅਤੇ ਉਨਾਂ ਵੱਲੋਂ ਕਰਵਾਏ ਗਏ ਅਥਾਹ ਵਿਕਾਸ ਦੇ ਕਾਰਨ ਹੀ ਉਨਾਂ ਨੂੰ ਮੁਹਾਲੀ ਵਿਖੇ ਵਿਕਾਸ਼ ਪੁਰਸ਼ ਵੀ ਕਿਹਾ ਜਾਂਦਾ ਹੈ। ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਇੱਕ ਚਿਹੇਤੇ, ਅਜਮਾਏ ਅਤੇ ਪਰਖੇ ਹੋਏ ਆਗੂ ਹਨ, ਜਿਨਾਂ ਨੇ ਆਪਣੀ ਸਖਤ ਮਿਹਨਤ ਅਤੇ ਲਗਨ ਦੇ ਨਾਲ ਮੁਹਾਲੀ ਨੂੰ ਵਿਕਾਸ ਵਿਚ ਕਾਫੀ ਅੱਗੇ ਵਧਾਇਆ ਹੈ। ਇਨਾਂ ਸ਼ਬਦਾ ਦਾ ਪ੍ਰਗਟਾਵਾ ਲੋਕ ਸਭਾ ਸੰਸਦ ਮੈਂਬਰ ਮਨੀਸ਼ ਤਿਵਾੜੀ (Manish Tewari) ਵੱਲੋਂ ਮੁਹਾਲੀ ਵਿਖੇ ਬਲਬੀਰ ਸਿੱਧੂ ਦੇ ਹੱਕ ਵਿੱਚ ਪ੍ਰਚਾਰ ਦੌਰਾਨ ਕੀਤਾ ਗਿਆ।

ਸ੍ਰੀ ਤਿਵਾੜੀ ਨੇ ਕਿਹਾ ਮੁਹਾਲੀ ਵਿੱਚ ਇੱਕ ਪਾਸੇ ਬਲਬੀਰ ਸਿੱਧੂ ਜਿਹਾ ਨੇਤਾ ਹੈ ਜਿਨਾਂ ਦੀ ਕਈ ਵਿਕਾਸ ਕਾਰਜਾਂ ਨੂੰ ਅੰਜਾਮ ਦੇਣ ਦੀ ਲੰਮੀਂ ਲਿਸਟ ਹੈ ਅਤੇ ਦੂਜੇ ਪਾਸੇ ਉਨਾਂ ਦੇ ਚੋਣ ਵਿਰੋਧੀ ਹਨ ਜਿਹੜੇ ਚੋਣਾਂ ਆਉਂਦੇ ਹੀ ਪਾਰਟੀ ਹੀ ਬਦਲ ਲੈਂਦੇ ਹਨ। ਉਨਾਂ ਨੇ ਕਿਹਾ ਸਿੱਧੂ ਨੇ ਮੁਹਾਲੀ ਦੀ ਸਿੱਖਿਆ ਅਤੇ ਮੈਡੀਕਲ ਦੇ ਮੁੱਢਲੇ ਢਾਂਚੇ ਵਿਚ ਮਹੱਤਵਪੂਰਨ ਸੁਧਾਰ ਲਿਆਉਣ ਦੇ ਇਲਾਕਾ ਕਈ ਹੋਰ ਮੁੱਢਲੀਆਂ ਸੁਵਿਧਾਵਾਂ ਨਾਲ ਸਬੰਧਤ ਵੱਖ ਵੱਖ ਸਕੀਮਾਂ ਨੂੰ ਵੀ ਅੰਜਾਮ ਦਿੱਤਾ ਹੈ। ਦੂਜੇ ਪਾਸੇ ਉਨਾਂ ਦੇ ਵਿਰੋਧੀ ਹਨ, ਜਿਨਾਂ ਦੇ ਕੋਲ ਕਰਨ ਨੂੰ ਸਿਰਫ ਖੋਖਲੇ ਦਾਅਵੇ ਕੀਤੇ ਗਏ ਹਨ। ਜਿਸ ਕਾਰਨ ਹੀ ਮੁਹਾਲੀ ਦੇ ਲੋਕ ਇਨਾਂ ਨੂੰ ਆਪਣੇ ਮੂੰਹ ਤੱਕ ਲਗਾਉਣ ਲਈ ਤਿਆਰ ਨਹੀਂ ਹਨ।

  • ਮੁਹਾਲੀ ਵਿਖੇ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਕਰ ਰਹੇ ਹਨ ਲਗਾਤਾਰ ਪ੍ਰਚਾਰ

ਸ੍ਰੀ ਤਿਵਾੜੀ ਨੇ ਕਿਹਾ, ਸਿੱਧੂ ਫਿਰ ਤੋਂ ਚੁਣੇ ਜਾਣ ਤੇ ਮੁਹਾਲੀ ਵਿਚ ਹੋਰ ਵਿਕਾਸ ਕਰਨਾ ਜਾਰੀ ਰੱਖਣਗੇ। ਇਸ ਲਈ ਹੁਣ ਇਹ ਮੁਹਾਲੀ ਦੇ ਲੋਕਾਂ ਦੇ ਹੱਥ ਵਿੱਚ ਹੈ ਕਿ ਉਹ ਫਿਰ ਤੋਂ ਅਜਿਹੇ ਨੇਤਾ ਦੀ ਜਿੱਤ ਸੁਨਿਸਚਿਤ ਕਰਨ, ਜਿਸਨੇ ਪਿਛਲੇ ਸਾਲਾਂ ਵਿਚ ਸਾਰੀਆਂ ਦੇ ਵਿਕਾਸ ਤੇ ਭਲਾਈ ਨੂੰ ਸੁਨਿਸਚਿਤ ਕਰਨ ਲਈ ਅਣਥੱਕ ਕੋਸ਼ਿਸਾਂ ਕੀਤੀਆਂ ਹਨ ਜਾਂ ਉਨਾਂ ਲੋਕਾਂ ਦਾ ਸਮਰਥਨ ਕਰਨ ਜਿਹੜੇ ਸਿਰਫ ਚੋਣਾਂ ਦੇ ਦੌਰਾਨ ਆਪਣਾ ਚਿਹਰਾ ਦਿਖਾਉਂਦੇ ਹਨ ਅਤੇ ਫਿਰ ਗਾਇਬ ਹੋ ਜਾਂਦੇ ਹਨ।

ਸ੍ਰੀ ਤਿਵਾੜੀ ਨੇ ਕਿਹਾ ਕਿ ਇਹ ਚੋਣ ਮੁਹਾਲੀ ਦੇ ਵੋਟਰਾਂ ਦੇ ਲਈ ਆਪ ਪਾਰਟੀ ਨੂੰ ਉਸਦੇ ਲੁਭਾਵਣੇ ਅਤੇ ਝੂਠੇ ਚੋਣ ਪ੍ਰਚਾਰ ਦੇ ਲਈ ਸਬਕ ਸਿਖਾਉਣ ਦਾ ਇੱਕ ਵਧੀਆ ਮੌਕਾ ਹੈ। ਆਮ ਆਦਮੀ ਪਾਰਟੀ ਆਪਣੇ ਫੇਲ ਦਿੱਲੀ ਮਾਡਲ ਦੇ ਨਾਂਅ ‘ਤੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨਾਂ ਕਿਹਾ ਕਿ ਬਲਬੀਰ ਸਿੱਧੂ ਮੁਹਾਲੀ ਦੇ ਲੋਕਾਂ ਦੇ ਨੇਤਾ ਹਨ ਜਿਹੜੇ ਚੌਵੀ ਘੰਟੇ ਮੋਹਾਲੀ ਦੇ ਲੋਕਾਂ ਦੇ ਨਾਲ ਚੱਲਦੇ ਹਨ ਅਤੇ ਨਾਲ ਰਹਿੰਦੇ ਹਨ। ਮੁਹਾਲੀ ਚੋਣ ਹਲਕੇ ਵਿੱਚ ਹਰ ਕੋਈ ਉਨਾਂ ਨੂੰ ਉਨਾਂ ਦੇ ਵਧੀਆ ਕੰਮ ਦੇ ਲਈ ਹੀ ਜਾਣਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here