ਮਨਦੀਪ ਕੌਰ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Body Donated

ਪੂਜਨੀਕ ਗੁਰੂ ਜੀ ਦੀਆਂ ਸਿੱਖਿਆ ਤਹਿਤ ਭਰਿਆ ਹੋਇਆ ਸੀ ਸਰੀਰਦਾਨ ਦਾ ਫਾਰਮ

(ਮੁਨੀਸ਼ ਕੁਮਾਰ ਆਸ਼ੂ) ਅੱਪਰਾ। ਬਲਾਕ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਧੀਨ ਪੈਂਦੇ ਪਿੰਡ ਗੁੜਾ ਵਿਖੇ ਮਨਦੀਪ ਕੌਰ ਇੰਸਾਂ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਖੋਜਾਂ ਲਈ ਦਾਨ (Body Donated ) ਕਰ ਦਿੱਤੀ ਗਈ ਜਾਣਕਾਰੀ ਅਨੁਸਾਰ ਹਲਕਾ ਫਿਲੌਰ ਅਧੀਨ ਪੈਂਦੇ ਪਿੰਡ ਗੁੜਾ ਦੀ ਵਸਨੀਕ ਮਨਦੀਪ ਕੌਰ ਪਤਨੀ ਸੰਤੋਖ ਲਾਲ ਜਲੰਧਰ ਦੇ ਇੱਕ ਨਿੱਜੀ ਹਸਪਤਾਲ ’ਚ ਇਲਾਜ ਅਧੀਨ ਸਨ ਜਿੱਥੇ ਪਿਛਲੇ ਦਿਨੀਂ ਉਨ੍ਹਾਂ ਦਾ ਦੇਹਾਂਤ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮਨਦੀਪ ਕੌਰ ਇੰਸਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਪੂਜਨੀਕ ਗੁਰੂ ਜੀ ਵੱਲੋਂ ਚਲਾਏ 142 ਮਾਨਵਤਾ ਭਲਾਈ ਕਾਰਜਾਂ ’ਚੋਂ ਇੱਕ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਤਹਿਤ ਆਪਣੀ ਸਵੈ-ਇੱਛਾ ਅਨੁਸਾਰ ਸਰੀਰਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ।

ਇਸੇ ਤਹਿਤ ਹੀ ਪਰਿਵਾਰਕ ਮੈਂਬਰਾਂ ਵੱਲੋਂ ਮਨਦੀਪ ਕੌਰ ਦੀ ਆਖਰੀ ਇੱਛਾ ਮੁਤਾਬਿਕ ਮਿ੍ਰਤਕ ਦੇਹ ਸ੍ਰੀ ਰਾਮ ਮੂਰਤੀ ਸਮਾਰਕ ਇੰਸਟੀਚਿਊਟ ਆਫ ਮੈਡੀਕਲ ਬਰੇਲੀ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ। ਬਲਾਕ ਮੁਕੰਦਪੁਰ ਦੇ ਸਮੂਹ ਡੇਰਾ ਸ਼ਰਧਾਲੂਆਂ, ਸ਼ਾਹ ਸਤਿਨਾਮ ਸਿੰਘ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਮੂਹ ਮੈਂਬਰਾਂ, ਗੁਰਾਇਆ ਬਲੱਡ ਸੇਵਾ, ਪਰਿਵਾਰ, ਰਿਸ਼ਤੇਦਾਰ ਤੇ ਸਕੇ-ਸਬੰਧੀਆਂ ਵੱਲੋਂ ਮਨਦੀਪ ਕੌਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ।

Body Donated

ਮਿ੍ਰਤਕ ਦੇਹ ਨੂੰ ਫੁੱਲਾਂ ਵਾਲੀ ਗੱਡੀ ’ਚ ‘ਮਨਦੀਪ ਕੌਰ ਇੰਸਾਂ ਅਮਰ ਰਹੇ’ ਦੇ ਨਾਅਰੇ ਲਾ ਕੇ ਪੂਰੇ ਪਿੰਡ ਵਿੱਚ ਮਾਰਚ ਕੀਤਾ ਗਿਆ ਅਤੇ ਬੱਸ ਸਟੈਂਡ ਪਿੰਡ ਗੁੜਾ ਤੋਂ ਐਂਬੂਲੈਂਸ ਰਾਹੀਂ ਅੰਤਿਮ ਵਿਦਾਈ ਦਿੰਦਿਆਂ ਰਵਾਨਾ ਕੀਤਾ ਗਿਆ। ਸਮੂਹ ਡੇਰਾ ਸ਼ਰਧਾਲੂਆਂ, ਰਿਸ਼ਤੇਦਾਰਾਂ, ਪਰਿਵਾਰਕ ਮੈਂਬਰਾਂ ਤੇ ਸਕੇ-ਸਬੰਧੀਆਂ ਵੱਲੋਂ ਐਂਬੂਲੈਂਸ ’ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਇਸ ਮੌਕੇ 45 ਮੈਂਬਰ ਦੇਸ ਰਾਜ ਇੰਸਾਂ, ਬਲਾਕ ਅੱਪਰਾ ਦੇ ਭੰਗੀਦਾਸ ਬਨਾਰਸੀ ਦਾਸ ਇੰਸਾਂ, ਬਲਾਕ ਮੁਕੰਦਪੁਰ ਦੇ 15 ਮੈਂਬਰ ਕਾਕਾ ਇੰਸਾਂ, ਭੰਗੀਦਾਸ ਸਤਿਨਾਮ ਇੰਸਾਂ, ਦੇਸਰਾਜ ਇੰਸਾਂ, ਅਸ਼ੋਕ ਇੰਸਾਂ, ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਸਮੂਹ ਮੈਂਬਰ, ਰਿਸ਼ਤੇਦਾਰ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ