ਮੋਬਾਇਲ ਚੋਰੀ ਕਰਕੇ ਚੱਲਦੀ ਰੇਲ ਗੱਡੀ ’ਚੋਂ ਉਤਰ ਕੇ ਹੋ ਜਾਂਦਾ ਸੀ ਫਰਾਰ, ਹੁਣ ਆਇਆ ਪੁਲਿਸ ਅੜਿੱਕੇ

Mobile Thief
ਧੂਰੀ : ਰੇਲਵੇ ਗੱਡੀਆਂ ਵਿੱਚੋਂ ਫੋਨ ਚੋਰੀ ਕਰਨ ਵਾਲਾ ਮੁਲਜ਼ਮ ਪੁਲਿਸ ਪਾਰਟੀ ਨਾਲ।

ਰੇਲ ਗੱਡੀਆਂ ’ਚੋਂ ਕਰਦਾ ਸੀ ਮੋਬਾਇਲ ਚੋਰੀ

(ਰਵੀ ਗੁਰਮਾ) ਧੂਰੀ। ਰੇਲਵੇ ਪੁਲਿਸ ਚੌਂਕੀ ਧੂਰੀ ਵੱਲੋਂ ਰੇਲ ਗੱਡੀਆਂ ਵਿੱਚੋਂ ਯਾਤਰੀਆਂ ਦੇ ਮੋਬਾਇਲ ਚੋਰੀ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰ੍ਰਿਫ਼ਤਾਰ ਕੀਤਾ ਹੈ। ਚੌਂਕੀ ਜੀਆਰਪੀ ਧੂਰੀ ਦੇ ਇੰਚਾਰਜ ਏਐੱਸਆਈ ਰਣਬੀਰ ਸਿੰਘ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਆਫ਼ ਪੁਲਿਸ ਰੇਲਵੇ ਮੈਡਮ ਸ਼ਸੀ ਪ੍ਰਭਾ ਦਿ੍ਰਵੇਦੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਮੁੱਖ ਅਫ਼ਸਰ ਥਾਣਾ ਰੇਲਵੇ ਸੰਗਰੂਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਜਸਵੀਰ ਵਾਸੀ ਧੂਰੀ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਸਫਰ ਦੌਰਾਨ ਉਸਦਾ ਮੋਬਾਇਲ ਫੋਨ ਇੱਕ ਵਿਅਕਤੀ ਚੋਰੀ ਕਰਕੇ ਚੱਲਦੀ ਗੱਡੀ ਵਿੱਚੋਂ ਉਤਰ ਗਿਆ ਸੀ। Mobile Thief

ਇਹ ਵੀ ਪੜ੍ਹੋ: Road Accident: ਦੇਸ਼ ’ਚ ਅੱਜ ਵਾਪਰੇ ਦੋ ਵੱਡੇ ਹਾਦਸੇ, 17 ਲੋਕਾਂ ਦੀ ਮੌਤ, ਜਾਣੋ ਕਿਵੇਂ ਵਾਪਰਿਆ ਇਹ ਹਾਦਸਾ

Mobile Thief
ਧੂਰੀ : ਰੇਲਵੇ ਗੱਡੀਆਂ ਵਿੱਚੋਂ ਫੋਨ ਚੋਰੀ ਕਰਨ ਵਾਲਾ ਮੁਲਜ਼ਮ ਪੁਲਿਸ ਪਾਰਟੀ ਨਾਲ।

ਮੁਦੱਈ ਦੇ ਬਿਆਨ ’ਤੇ ਮੁੱਕਦਮਾ ਦਰਜ਼ ਕਰਕੇ ਕੀਤੀ ਗਈ ਬਾਰੀਕੀ ਨਾਲ ਤਫਤੀਸ਼ ਵਿੱਚ ਸੂਰਜ ਉਰਫ ਵਿੱਕੀ ਵਾਸੀ ਮਾਧੋਪੁਰੀ ਮੁਹੱਲਾ ਧੂਰੀ ਨੂੰ ਮੁੱਕਦਮੇ ਵਿੱਚ ਨਾਮਜ਼ਦ ਕਰਕੇ ਕਾਬੂ ਕੀਤਾ ਗਿਆ ਅਤੇ ਚੋਰੀ ਕੀਤਾ ਗਿਆ ਫੋਨ ਬਰਾਮਦ ਕੀਤਾ ਗਿਆ। Mobile Thief

 

LEAVE A REPLY

Please enter your comment!
Please enter your name here