ਮੁਲਜ਼ਮ ਮੌਕੇ ਤੋਂ ਹੋਇਆ ਫਰਾਰ | Faridkot News
Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਫ਼ਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪਿੰਡ ਖਾਰਾ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਮੌਕੇ ’ਤੇ ਪੁੱਜੀ ਤੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਭੇਜ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਨ ਗਗਨਦੀਪ ਕੌਰ ਦੇ ਰੂਪ ’ਚ ਹੋਈ ਤੇ ਇਸ ਮਾਮਲੇ ’ਚ ਹੁਣ ਉਸਦੇ ਪੇਕੇ ਪਰਿਵਾਰ ਦੇ ਬਿਆਨ ਦੇ ਅਧਾਰ ’ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਖਬਰ ਵੀ ਪੜ੍ਹੋ : Virat Kohli: ਕੋਹਲੀ ਦਾ ‘ਵਿਰਾਟ’ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼
ਜਾਣਕਾਰੀ ਮੁਤਾਬਕ ਕੋਟਕਪੁਰਾ ਦੇ ਪਿੰਡ ਬਾਹਮਣ ਵਾਲਾ ਦੀ ਰਹਿਣ ਵਾਲੀ ਗਗਨਦੀਪ ਕੌਰ ਦਾ ਵਿਆਹ ਪਿੰਡ ਖਾਰਾ ਦੇ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਦੇ ਨਾਲ ਹੋਇਆ ਸੀ, ਜੋ ਕਿ ਕਬੱਡੀ ਦਾ ਖਿਡਾਰੀ ਰਿਹਾ ਹੈ। ਇੰਨੀ ਦਿਨੀ ਪਰਿਵਾਰ ’ਚ ਜਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਸਪ੍ਰੀਤ ਸਿੰਘ ਆਪਣੀ ਜਮੀਨ ਨੂੰ ਵੇਚਣਾ ਚਾਹੁੰਦਾ ਸੀ ਜਿਸ ਨੂੰ ਉਸ ਦੀ ਘਰਵਾਲੀ ਰੋਕਦੀ ਸੀ। ਅੱਜ ਵੀ ਜਿਸ ਵੇਲੇ ਵਿਵਾਦ ਹੋਇਆ ਉਸ ਵੇਲੇ ਵੀ ਉਹ ਖੇਤਾਂ ’ਚ ਸਨ ਤੇ ਵਿਵਾਦ ਦੇ ਦੌਰਾਨ ਹੀ ਜਸਪ੍ਰੀਤ ਸਿੰਘ ਨੇ ਗਗਨਦੀਪ ਕੌਰ ਦਾ ਗੱਲ ਕੁੱਟ ਕੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ ’ਚ ਮ੍ਰਿਤਕਾ ਦੇ ਭਰਾ ਜਸਮੇਲ ਸਿੰਘ ਨੇ ਇਲਜ਼ਾਮ ਲਾਇਆ ਕਿ ਗਗਨਦੀਪ ਕੌਰ ਦੇ ਘਰਵਾਲੇ ਤੇ ਉਸਦੇ ਪਰਿਵਾਰ ਵੱਲੋਂ ਉਸਦੀ ਭੈਣ ਨੂੰ ਕੋਈ ਖਰਚਾ ਨਹੀਂ ਦਿੱਤਾ ਜਾ ਰਿਹਾ ਸੀ। Faridkot News
ਹੁਣ ਉਹ ਬੱਚਿਆਂ ਨੂੰ ਪਾਲਣ ਲਈ ਬੈਂਕ ’ਚ ਵੀ ਨੌਕਰੀ ਕਰ ਰਹੀ ਸੀ। ਹੁਣ ਸਹੁਰਾ ਪਰਿਵਾਰ ਖੇਤ ਦੀ ਮਿੱਟੀ ਵੇਚ ਰਿਹਾ ਸੀ ਤੇ ਜਦ ਉਸਦੀ ਭੈਣ ਨੇ ਵਿਰੋਧ ਕੀਤਾ ਤਾਂ ਉਸਦੇ ਘਰਵਾਲੇ ਨੇ ਸਹੁਰਾ ਪਰਿਵਾਰ ਦੀ ਸ਼ਹਿ ’ਤੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ ’ਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮੁਢਲੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਜਮੀਨ ਸਬੰਧੀ ਵਿਵਾਦ ਚੱਲ ਰਿਹਾ ਸੀ ਤੇ ਜਿਸ ਦੇ ਚੱਲਦਿਆਂ ਹੀ ਉਸਦੇ ਘਰ ਵਾਲੇ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਹੈ।