Punjab

Ashok Mittal ED: ਈਡੀ ਨੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਨੌਂ ਟਿਕਾਣਿਆਂ ’ਤੇ ਕੀਤੀ ਛਾਪੇਮਾਰੀ
Jalalabad News: ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਜਲਾਲਾਬਾਦ ਦੀ ਮੁੱਖ ਅਨਾਜ ਮੰਡੀ ਤੇ ਮੰਡੀ ਘੁਬਾਇਆ ’ਚ ਕਣਕ ਦੀ ਸਰਕਾਰੀ ਖਰੀਦ ਸ਼ੁਰੂ
Punjab Government: ਆਪ ਨੇ ਬੀਬੀਐਮਬੀ ਨਿਯੁਕਤੀ ਨਿਯਮਾਂ ਵਿੱਚ ਕੇਂਦਰ ਦੀ ਸੋਧ ਨੂੰ ਜਬਰਦਸਤੀ, ਸੰਘੀ ਢਾਂਚੇ ਅਤੇ ਪੰਜਾਬ ਦੇ ਹੱਕਾਂ 'ਤੇ ਹਮਲਾ ਕਰਾਰ ਦਿੱਤਾ
Woman 1000 Scheme: 1000 ਤੇ 1500 ਰੁਪਏ ਲੈਣ ਲਈ ਕਿਵੇਂ ਕਰਨੀ ਹੈ ਰਜਿਸਟਰੇਸ਼ਨ?, ਜਾਤੀ ਸਰਟੀਫਿਕੇਟ ਨਾ ਹੋਣ ’ਤੇ ਕਿਵੇਂ ਮਿਲੇਗਾ ਲਾਭ? ਪੂਰੀ ਜਾਣਕਾਰੀ ਲਈ ਪੜ੍ਹੋ ਪੂਰੀ ਖਬਰ
Punjab Police: ਅਪਰਾਧ ਖਿਲਾਫ਼ ਸਖ਼ਤ ਰੁਖ, ਭਗਵੰਤ ਮਾਨ ਸਰਕਾਰ ਦੇ ‘ਅਪਰਾਧ-ਮੁਕਤ ਪੰਜਾਬ' ਦੇ ਟੀਚੇ ਨੂੰ ਸਾਕਾਰ ਕਰ ਰਹੀਆਂ ਹਨ ਮਹਿਲਾ ਪੁਲਿਸ ਕਰਮਚਾਰੀ

Faridkot News: ਜਮੀਨੀ ਵਿਵਾਦ ਦੇ ਚੱਲਦੇ ਵਿਅਕਤੀ ਵੱਲੋਂ ਆਪਣੀ ਪਤਨੀ ਦਾ ਕਤਲ

Sach Kahoon Punjabi Desk Picture
Published On

ਮੁਲਜ਼ਮ ਮੌਕੇ ਤੋਂ ਹੋਇਆ ਫਰਾਰ | Faridkot News

Faridkot News: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਜ਼ਿਲ੍ਹਾ ਫ਼ਰੀਦਕੋਟ ਦੇ ਹਲਕਾ ਕੋਟਕਪੂਰਾ ਦੇ ਪਿੰਡ ਖਾਰਾ ਵਿਖੇ ਜਮੀਨੀ ਵਿਵਾਦ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੀ ਘਰਵਾਲੀ ਦਾ ਚੁੰਨੀ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਘਟਨਾ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਗੱਲ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਦਰ ਪੁਲਿਸ ਮੌਕੇ ’ਤੇ ਪੁੱਜੀ ਤੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਉਸ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿਖੇ ਭੇਜ ਦਿੱਤਾ। ਮ੍ਰਿਤਕ ਔਰਤ ਦੀ ਪਹਿਚਾਨ ਗਗਨਦੀਪ ਕੌਰ ਦੇ ਰੂਪ ’ਚ ਹੋਈ ਤੇ ਇਸ ਮਾਮਲੇ ’ਚ ਹੁਣ ਉਸਦੇ ਪੇਕੇ ਪਰਿਵਾਰ ਦੇ ਬਿਆਨ ਦੇ ਅਧਾਰ ’ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

ਇਹ ਖਬਰ ਵੀ ਪੜ੍ਹੋ : Virat Kohli: ਕੋਹਲੀ ਦਾ ‘ਵਿਰਾਟ’ ਰਿਕਾਰਡ, ਅਜਿਹਾ ਕਰਨ ਵਾਲੇ ਬਣੇ ਦੂਜੇ ਬੱਲੇਬਾਜ਼

ਜਾਣਕਾਰੀ ਮੁਤਾਬਕ ਕੋਟਕਪੁਰਾ ਦੇ ਪਿੰਡ ਬਾਹਮਣ ਵਾਲਾ ਦੀ ਰਹਿਣ ਵਾਲੀ ਗਗਨਦੀਪ ਕੌਰ ਦਾ ਵਿਆਹ ਪਿੰਡ ਖਾਰਾ ਦੇ ਜਸਪ੍ਰੀਤ ਸਿੰਘ ਉਰਫ ਸ਼ਕਤੀਮਾਨ ਦੇ ਨਾਲ ਹੋਇਆ ਸੀ, ਜੋ ਕਿ ਕਬੱਡੀ ਦਾ ਖਿਡਾਰੀ ਰਿਹਾ ਹੈ। ਇੰਨੀ ਦਿਨੀ ਪਰਿਵਾਰ ’ਚ ਜਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਜਸਪ੍ਰੀਤ ਸਿੰਘ ਆਪਣੀ ਜਮੀਨ ਨੂੰ ਵੇਚਣਾ ਚਾਹੁੰਦਾ ਸੀ ਜਿਸ ਨੂੰ ਉਸ ਦੀ ਘਰਵਾਲੀ ਰੋਕਦੀ ਸੀ। ਅੱਜ ਵੀ ਜਿਸ ਵੇਲੇ ਵਿਵਾਦ ਹੋਇਆ ਉਸ ਵੇਲੇ ਵੀ ਉਹ ਖੇਤਾਂ ’ਚ ਸਨ ਤੇ ਵਿਵਾਦ ਦੇ ਦੌਰਾਨ ਹੀ ਜਸਪ੍ਰੀਤ ਸਿੰਘ ਨੇ ਗਗਨਦੀਪ ਕੌਰ ਦਾ ਗੱਲ ਕੁੱਟ ਕੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ ’ਚ ਮ੍ਰਿਤਕਾ ਦੇ ਭਰਾ ਜਸਮੇਲ ਸਿੰਘ ਨੇ ਇਲਜ਼ਾਮ ਲਾਇਆ ਕਿ ਗਗਨਦੀਪ ਕੌਰ ਦੇ ਘਰਵਾਲੇ ਤੇ ਉਸਦੇ ਪਰਿਵਾਰ ਵੱਲੋਂ ਉਸਦੀ ਭੈਣ ਨੂੰ ਕੋਈ ਖਰਚਾ ਨਹੀਂ ਦਿੱਤਾ ਜਾ ਰਿਹਾ ਸੀ। Faridkot News

ਹੁਣ ਉਹ ਬੱਚਿਆਂ ਨੂੰ ਪਾਲਣ ਲਈ ਬੈਂਕ ’ਚ ਵੀ ਨੌਕਰੀ ਕਰ ਰਹੀ ਸੀ। ਹੁਣ ਸਹੁਰਾ ਪਰਿਵਾਰ ਖੇਤ ਦੀ ਮਿੱਟੀ ਵੇਚ ਰਿਹਾ ਸੀ ਤੇ ਜਦ ਉਸਦੀ ਭੈਣ ਨੇ ਵਿਰੋਧ ਕੀਤਾ ਤਾਂ ਉਸਦੇ ਘਰਵਾਲੇ ਨੇ ਸਹੁਰਾ ਪਰਿਵਾਰ ਦੀ ਸ਼ਹਿ ’ਤੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ ’ਚ ਡੀਐਸਪੀ ਜਤਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਤੋਂ ਬਾਅਦ ਪੁਲਿਸ ਨੇ ਪੂਰੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ ਤੇ ਮ੍ਰਿਤਕਾ ਦੇ ਪੇਕੇ ਪਰਿਵਾਰ ਦੇ ਬਿਆਨ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਮੁਢਲੀ ਪੜਤਾਲ ’ਚ ਸਾਹਮਣੇ ਆਇਆ ਹੈ ਕਿ ਇਨ੍ਹਾਂ ਦਾ ਜਮੀਨ ਸਬੰਧੀ ਵਿਵਾਦ ਚੱਲ ਰਿਹਾ ਸੀ ਤੇ ਜਿਸ ਦੇ ਚੱਲਦਿਆਂ ਹੀ ਉਸਦੇ ਘਰ ਵਾਲੇ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ ਹੈ।

About The Author

Related Posts