ਮੁੰਬਈ ‘ਚ ਇਕ ਵਿਅਕਤੀ ਨੇ ਸਮੁੰਦਰ ‘ਚ ਮਾਰੀ ਛਾਲ, ਗੋਤਾਖੋਰਾਂ ਵੱਲੋਂ ਭਾਲ ਜਾਰੀ

Mumbai News

ਮੁੰਬਈ (ਏਜੰਸੀ)। ਦੇਸ਼ ਦੀ ਵਪਾਰਕ ਰਾਜਧਾਨੀ ਮੁੰਬਈ ‘ਚ ਵੀਰਵਾਰ ਨੂੰ ਇਕ ਵਿਅਕਤੀ ਨੇ ਬਾਂਦਰਾ-ਵਰਲੀ ਸੀ ਲਿੰਕ ਤੋਂ ਸਮੁੰਦਰ ‘ਚ ਛਾਲ ਮਾਰ ਦਿੱਤੀ ਅਤੇ ਉਸ ਦੇ ਮਾਰੇ ਜਾਣ ਦਾ ਖਦਸ਼ਾ ਹੈ। ਰਿਪੋਰਟਾਂ ਮੁਤਾਬਕ ਵਿਅਕਤੀ ਨੇ ਅੱਜ ਸਵੇਰੇ 5 ਵਜੇ ਬਾਂਦਰਾ-ਵਰਲੀ ਸੀ ਲਿੰਕ ਤੋਂ ਸਮੁੰਦਰ ਵਿੱਚ ਛਾਲ ਮਾਰ ਦਿੱਤੀ। ਤਲਾਸ਼ੀ ਮੁਹਿੰਮ ਪੂਰੇ ਜ਼ੋਰਾਂ ‘ਤੇ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ : Parineeti-Raghav Wedding: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਵਿਆਹ ਬੰਧਨ ’ਚ ਬੱਝਣ ਜਾ ਰਹੇ ਹਨ? ਵੇਖੋ ਪੂਰਾ ਵਿਆਹ ਦਾ ਸਡੂਲ

ਤਲਾਸ਼ੀ ਮੁਹਿੰਮ ਲਈ ਭਾਰਤੀ ਜਲ ਸੈਨਾ ਦੇ ਨਾਲ ਮੁੰਬਈ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ। ਪਰ ਅਜੇ ਤੱਕ ਵਿਅਕਤੀ ਦਾ ਸੁਰਾਗ ਨਹੀਂ ਲੱਗਾ ਹੈ। ਫਾਇਰ ਬ੍ਰਿਗੇਡ ਸੂਤਰਾਂ ਅਨੁਸਾਰ ਘਟਨਾ ਕਾਰਨ ਬੀਡਬਲਿਊਐਸਐਲ ’ਤੇ ਆਵਾਜਾਈ ਪ੍ਰਭਾਵਿਤ ਹੋਈ।

LEAVE A REPLY

Please enter your comment!
Please enter your name here