ਮਾਲਵਿੰਦਰ ਸਿੰਘ ਨੇ ਐੱਸਐੱਚਓ ਵਜੋਂ ਅਹੁਦਾ ਸੰਭਾਲਿਆ

sho

ਮਾਲਵਿੰਦਰ ਸਿੰਘ ਨੇ ਐੱਸਐੱਚਓ ਵਜੋਂ ਅਹੁਦਾ ਸੰਭਾਲਿਆ

(ਬਲਕਾਰ ਸਿੰਘ) ਖਨੌਰੀ। ਥਾਣਾ ਖਨੌਰੀ ’ਚ ਹਰਸ਼ਵੀਰ ਸਿੰਘ ਸੰਧੂ ਦੀ ਬਦਲੀ ਤੋਂ ਬਾਅਦ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਥਾਣਾ ਖਨੌਰੀ ਦੇ ਥਾਣਾ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਦੌਰਾਨ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਕਿਹਾ ਕਿ ਥਾਣਾ ਦਿੜ੍ਹਬਾ ਤੋਂ ਬਦਲੀ ਤੋਂ ਬਾਅਦ ਥਾਣਾ ਖਨੌਰੀ ਵਿਖੇ ਅਹੁਦਾ ਸੰਭਾਲਿਆ ਹੈ ’ਤੇ ਕਿਹਾ ਕਿ ਬਾਰਡਰ ਏਰੀਏ ’ਤੇ ਹਰਿਆਣਾ ਤੋਂ ਹੋਣ ਵਾਲੀ ਸਮਗਲਿੰਗ ’ਤੇ ਪੂਰੀ ਤਰ੍ਹਾਂ ਠੱਲ੍ਹ ਪਾਈ ਜਾਵੇਗੀ।

ਉਨਾਂ ਕਿਹਾ ਕਿ ਸ਼ਹਿਰ ਵਿਚ ਜੂਆ ਸੱਟਾ ਅਤੇ ਚਿੱਟੇ ਦੇ ਧੰਦੇ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਹਾਲਤ ’ਚ ਨਹੀਂ ਬਖਸ਼ਿਆ ਜਾਵੇਗਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਕਰੱਪਸ਼ਨ ਕਰਨ ਵਾਲੇ ਵਿਅਕਤੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਕਿਹਾ ਕਿ ਸੱਚੀ ਇਤਲਾਹ ਦੇਣ ਵਾਲੇ ਹਰੇਕ ਵਿਅਕਤੀ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਥਾਣੇ ਦਾ ਸਮੂਹ ਸਟਾਫ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here