Malerkotla News: ਮਾਲੇਰਕੋਟਲਾ ਦੇ ਵਿਧਾਇਕ ਨੇ 3 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਸਕੂਲ ਦਾ ਨੀਂਹ ਪੱਥਰ ਰੱਖਿਆ

Sach Kahoon Punjabi Desk Picture
Published On

Malerkotla News: (ਗੁਰਤੇਜ ਜੋਸ਼ੀ) ਮਲੇਰਕੋਟਲਾ। ਵਿਧਾਇਕ ਮਾਲੇਰਕੋਟਲਾ ਡਾ. ਜਮੀਲ ਉਰ ਰਹਿਮਾਨ ਨੇ ਪੰਜਾਬ ਵਕਫ ਬੋਰਡ ਵੱਲੋਂ ਸਥਾਨਕ ਈਦਗਾਹ ਵਿਖੇ 03 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਜਾਣ ਵਾਲੇ ਈਦਗਾਹ ਪਬਲਿਕ ਸਕੂਲ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਕੂਲ ਮਾਲੇਰਕੋਟਲਾ ਅਤੇ ਆਲੇ-ਦੁਆਲੇ ਦੇ ਖੇਤਰ ਵਿੱਚ ਵਿਦਿਆਰਥੀਆਂ ਲਈ ਆਧੁਨਿਕ ਸਿੱਖਿਆ ਦੇ ਮੌਕੇ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਉਪਰਾਲਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਕਫ ਬੋਰਡ ਵੱਲੋਂ ਇਸ ਸਕੂਲ ਦੀ ਸਥਾਪਨਾ ਦੀ ਮੰਤਵ ਹੈ ਕਿ ਵਿਦਿਆਰਥੀਆਂ ਨੂੰ ਉੱਚ ਮਿਆਰੀ ਸਿੱਖਿਆ ਅਤੇ ਹੋਰ ਅਕਾਦਮਿਕ ਸਰੋਤ ਮਿਲਣ, ਜਿਨ੍ਹਾਂ ਨਾਲ ਉਹ ਆਪਣੇ ਭਵਿੱਖ ਲਈ ਚੰਗੇ ਮੌਕੇ ਪ੍ਰਾਪਤ ਕਰ ਸਕਣ। ਇਹ ਸਕੂਲ ਸਿੱਖਿਆ ਲਈ ਇੱਕ ਆਧੁਨਿਕ ਮਾਹੌਲ ਪ੍ਰਦਾਨ ਕਰੇਗਾ, ਜਿੱਥੇ ਵਿਦਿਆਰਥੀ ਆਪਣੇ ਕੌਸਲ ਅਤੇ ਸਮਰੱਥਾ ਨੂੰ ਵਿਕਸਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਅਤੀ ਆਧੁਨਿਕ ਸਹੂਲਤਾਵਾਂ ਨਾਲ ਲੈਸ ਸਕੂਲ ਦੀ ਇਮਾਰਤ ਬੀਮਾ (ਪੀਲਰਾਂ) ਤੇ ਉਸਾਰੀ ਜਾਵੇਗੀ ਤਾਂ ਜੋ ਨਵਾਜ਼ ਅਦਾ ਕਰਨ ਸਮੇਂ ਜਾਂ ਕਿਸੇ ਹੋਰ ਸੰਮੇਲਨ ਸਮੇਂ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ । Malerkotla News

ਇਹ ਵੀ ਪੜ੍ਹੋ: Railway News Punjab: ਪੰਜਾਬ ਵਾਸੀ ਧਿਆਨ ਦੇਣ, 30 ਜਨਵਰੀ ਤੱਕ ਬੰਦ ਰਹੇਗੀ ਇਹ ਅਹਿਮ ਰੇਲ ਗੱਡੀ

ਡਿਪਟੀ ਕਮਿਸਨਰ ਬਠਿੰਡਾ – ਕਮ ਪ੍ਰਸਾਸਕ ਪੰਜਾਬ ਵਕਫ ਬੋਰਡ ਸੌਕਤ ਅਹਿਮਦ ਪਾਰੇ ਨੇ ਕਿਹਾ ਕਿ ਸਿੱਖਿਆ ਨੂੰ ਹਰ ਵਿਦਿਆਰਥੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਉਸਾਰਿਆਂ ਜਾ ਰਿਹਾ ਹੈ। ਇਹ ਸਕੂਲ ਸਿੱਖਿਆ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਇੱਕ ਕਦਮ ਸਾਬਤ ਹੋਵੇਗਾ । ਇਹ ਸਕੂਲ ਵਿਦਿਆਰਥੀਆਂ ਵਿੱਚ ਅਕਾਦਮਿਕ ਉੱਤਮਤਾ, ਰਚਨਾਤਮਕਤਾ ਅਤੇ ਚਰਿੱਤਰ ਵਿਕਾਸ ਨੂੰ ਉਤਸ਼ਾਹਿਤ ਕਰੇਗਾ ਤਾਂ ਜੋ ਸਮਾਜ ਦਾ ਅਨਿਖੜਵਾਂ ਅੰਗ ਬਣ ਸਕਣ ਅਤੇ ਆਪਣੇ ਇਲਾਕੇ, ਸੂਬੇ ਅਤੇ ਦੇਸ਼ ਦਾ ਨਾਂਅ ਵਿਸ਼ਵ ਪੱਧਰ ’ਤੇ ਲੈ ਕੇ ਜਾ ਸਕਣ।

ਅਤਿ ਆਧੁਨਿਕ ਸਹੂਲਤਾਵਾਂ ਨਾਲ ਤਿਆਰ ਹੋਣ ਵਾਲਾ ਇਹ ਸਕੂਲ ਤਕਨਾਲੋਜੀ ਅਤੇ ਨਵੀਨਤਾਕਾਰੀ ਅਧਿਆਪਨ ਵਿਧੀਆਂ ਨਾਲ ਲੈਸ ਇੱਕ ਵਿਆਪਕ ਅਤੇ ਸੰਮਲਿਤ ਸਿੱਖਣ ਦੇ ਮਾਹੌਲ ਦੀ ਪੇਸ਼ਕਸ ਕਰੇਗਾ । ਇਸ ਮੌਕੇ ਸੀਈਓ ਪੰਜਾਬ ਵਕਫ ਬੋਰਡ ਲਤੀਫ ਅਹਿਮਦ, ਪ੍ਰਧਾਨ ਈਦਗਾਹ ਕਮੇਟੀ ਮੁਹੰਮਦ ਨਜੀਰ ਤੋਂ ਇਲਾਵਾ ਈਦਗਾਹ ਕਮੇਟੀ ਦੇ ਮੈਂਬਰ ਅਤੇ ਹੋਰ ਸਖਸੀਅਤਾਂ ਵੀ ਮੌਜ਼ੂਦ ਸਨ ।

About The Author

Related Posts