ਫਾਰੈਸਟ੍ਰੀ ’ਚ ਬਣਾਓ ਸ਼ਾਨਦਾਰ ਕੈਰੀਅਰ

ਫਾਰੈਸਟ੍ਰੀ ’ਚ ਬਣਾਓ ਸ਼ਾਨਦਾਰ ਕੈਰੀਅਰ

ਜੰਗਲੀ ਵਸੀਲਿਆਂ ’ਤੇ ਸਾਡੀ ਨਿਰਭਰਤਾ ਪੁਰਾਤਨ ਸਮੇਂ ਤੋਂ ਰਹੀ ਹੈ ਪਸ਼ੂ ਚਾਰੇ ਅਤੇ ਈਂਧਨ ਤੱਕ ਸੀਮਤ ਰਹੀ ਇਹ ਨਿਰਭਰਤਾ ਆਧੁਨਿਕ ਸਮੇਂ ’ਚ ਹੋਰ ਵਿਸਤ੍ਰਿਤ ਹੋਈ ਹੈ ਭਵਨ ਨਿਰਮਾਣ, ਫਰਨੀਚਰ ਤੇ ਕਾਗਜ਼ ਉਦਯੋਗ ਲਈ ਕੱਚੇ ਮਾਲ ਦੀ ਜ਼ਰੂਰਤ ਵੀ ਜੰਗਲਾਂ ਦੇ ਦੋਹਨ ਨਾਲ ਜੁੜ ਗਈ ਹੈ ਨਤੀਜਾ ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ ਤੇ ਜੰਗਲ ਖੇਤਰ ਸੁੰਗੜ ਰਿਹਾ ਹੈ ਸਾਡੇ ਈਕੋਲਾਜੀ ਤੰਤਰ ਤੇ ਵਾਤਾਵਰਣ ’ਤੇ ਇਸ ਦਾ ਮਾੜਾ ਪ੍ਰਭਾਵ ਵੀ ਨਜ਼ਰ ਆ ਰਿਹਾ ਹੈ ਅਜਿਹੇ ’ਚ ਜੰਗਲ ਤੇ ਉਨ੍ਹਾਂ ਦੀ ਸਥਿਤੀ ਦੀ ਸੰਭਾਲ ਤੇ ਮੁੜ ਤੋਂ ਨਵੀਨੀਕਰਨ ਦੀ ਜ਼ਰੂਰਤ ਵੀ ਪੈਦਾ ਹੋਈ ਹੈ ਇਸ ਕਾਰਨ ਦੇਸ਼ ਵਿੱਚ ਵੱਡੇ ਪੈਮਾਨੇ ’ਤੇ ਫਾਰੈਸਟ੍ਰੀ ਦੇ ਮਾਹਿਰਾਂ ਲਈ ਮੌਕੇ ਪੈਦਾ ਹੋਏ ਹਨ

ਕੀ ਹੈ ਫਾਰੈਸਟ੍ਰੀ:

ਜੰਗਲਾਂ ਦੀ ਦੇਖਰੇਖ ਤੇ ਉਨ੍ਹਾਂ ਨੂੰ ਵਿਕਸਿਤ ਕਰਨ ਦੇ ਵਿਗਿਆਨ ਨੂੰ ਫਾਰੈਸਟ੍ਰੀ ਕਹਿੰਦੇ ਹਨ ਇਹ ਵਿਸ਼ਾ ਜੰਗਲਾਂ ਦੇ ਪ੍ਰਬੰਧਨ ’ਤੇ ਕੇਂਦਰਿਤ ਹੈ ਇਸ ’ਚ ਜੰਗਲਾਂ ਦੀ ਸੁਰੱਖਿਆ ਤੇ ਸੰਭਾਲ ਨੂੰ ਯਕੀਨੀ ਕਰਦੇ ਹੋਏ ਉਨ੍ਹਾਂ ਦੇ ਵਸੀਲਿਆਂ (ਰੁੱਖ ਲਾ ਕੇ) ਵਿੱਚ ਵਾਧਾ ਕੀਤਾ ਜਾਂਦਾ ਹੈ ਇਸ ਵਿਸ਼ੇ ਦਾ ਉਦੇਸ਼ ਉਨ੍ਹਾਂ ਢੰਗਾਂ ਤੇ ਤਕਨੀਕਾਂ ਨੂੰ ਵਿਕਸਿਤ ਕਰਨਾ ਹੈ, ਜਿਸ ਨਾਲ ਜੰਗਲ ਆਧਾਰਿਤ ਇਨਸਾਨੀ ਜ਼ਰੂਰਤਾਂ ਵੀ ਪੂਰੀਆਂ ਹੁੰਦੀਆਂ ਰਹਿਣ ਤੇ ਲਗਾਤਾਰ ਜੰਗਲਾਂ ਦਾ ਵਿਕਾਸ ਵੀ ਹੁੰਦਾ ਰਹੇ ਫਾਰੈਸਟ੍ਰੀ ਦੇ ਤਹਿਤ ਗਲੋਬਲ ਵਾਰਮਿੰਗ, ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਜਲ ਸੰਕਟ, ਕੁਦਰਤੀ ਆਫਤਾਂ ਤੇ ਤਾਪਮਾਨ ’ਚ ਤਬਦੀਲੀ ਆਦਿ ਮੁੱਦਿਆਂ ਨੂੰ ਧਿਆਨ ’ਚ ਰੱਖਦੇ ਹੋਏ ਜੰਗਲ ਵਸੀਲਿਆਂ ਦੀ ਕਿਫਾਇਤੀ ਤੇ ਸੁਚੱਜੀ ਵਰਤੋਂ ਕਰਨ ਬਾਰੇ ਜਾਣਕਾਰੀ ਤੇ ਸਿਖਲਾਈ ਦਿੱਤੀ ਜਾਂਦੀ ਹੈ

ਫਾਰੈਸਟਰ ਦੇ ਕੰਮ:

  • ਜੰਗਲੀ ਜ਼ਮੀਨ ਦੇ ਮਾਲਕਾਂ ਨੂੰ ਬੂਟਿਆਂ ਦੀਆਂ ਪ੍ਰਜਾਤੀਆਂ ਦੀ ਚੋਣ, ਬੂਟੇ ਲਾਉਣ ਦੇ ਤਰੀਕਿਆਂ, ਬਜਟ ਬਣਾਉਣ ਤੇ ਵਾਤਾਵਰਨ ਸਬੰਧੀ ਸਰਵੇਖਣ ’ਚ ਸਲਾਹ ਦੇਣਾ
  • ਜੰਗਲ ਦੀ ਸੁਰੱਖਿਆ ਅਤੇ ਤਬਾਹੀ ਦੇ ਕੰਢੇ ’ਤੇ ਪਹੁੰਚ ਚੁੱਕੇ ਜੰਗਲ ਖੇਤਰ ਨੂੰ ਉਨ੍ਹਾਂ ਦੇ ਮੂਲ ਰੂਪ ’ਚ ਲਿਆਉਣਾ
  • ਬੰਜਰ ਜ਼ਮੀਨ ਨੂੰ ਵਿਕਸਿਤ ਕਰਨ ’ਚ ਮੱਦਦ ਕਰਨਾ
  • ਲੱਕੜ ਦੇ ਵਪਾਰੀਆਂ, ਜੰਗਲੀ ਜ਼ਮੀਨ ਦੇ ਮਾਲਕਾਂ, ਸਥਾਨਕ ਪ੍ਰਸ਼ਾਸਨ ਤੇ ਗ੍ਰਾਹਕਾਂ ਨਾਲ ਸੰਪਰਕ ਕਰਨਾ
  • ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ’ਚ ਮੱਦਦ ਕਰਨਾ
  • ਬੇਲੋੜੀ ਕਟਾਈ, ਕੀੜਿਆਂ ਤੇ ਬਿਮਾਰੀਆਂ ਤੋਂ ਜੰਗਲਾਂ ਨੂੰ ਬਚਾਉਣਾ
  • ਜੰਗਲ ਤੇ ਵਾਤਾਵਰਨ ਸੁਰੱਖਿਆ ਨਾਲ ਜੁੜੇ ਕਾਨੂੰਨਾਂ ’ਚ ਬਦਲਾਅ ਦੀ ਜਾਣਕਾਰੀ ਰੱਖਣਾ

ਬੈਚਲਰ ਕੋਰਸ:

ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਵਿਸ਼ਿਆਂ ਦੇ ਨਾਲ 12ਵੀਂ ਪਾਸ ਕਰਨ ਤੋਂ ਬਾਅਦ ਫਾਰੈਸਟ੍ਰੀ ਦੇ ਬੀਐਸਸੀ ਕੋਰਸ ਵਿੱਚ ਦਾਖਲਾ ਲਿਆ ਜਾ ਸਕਦਾ ਹੈ। ਇਹ ਕੋਰਸ ਦੇਸ਼ ਦੀਆਂ 40 ਤੋਂ ਵੱਧ ਯੂਨੀਵਰਸਿਟੀਆਂ ਵਿੱਚ ਕਰਵਾਇਆ ਜਾ ਰਿਹਾ ਹੈ। ਦਾਖਲੇ ਲਈ ਇਨ੍ਹਾਂ ਸੰਸਥਾਵਾਂ ਦੁਆਰਾ ਦਾਖਲਾ ਪ੍ਰੀਖਿਆ ਲਈ ਜਾਂਦੀ ਹੈ।

ਮਾਸਟਰਜ਼/ਪੀਜੀ ਡਿਪਲੋਮਾ ਕੋਰਸ:

ਫਾਰੈਸਟ੍ਰੀ ਵਿੱਚ ਬੀਐਸਸੀ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਕੋਈ ਵੀ ਫਾਰੈਸਟ੍ਰੀ ਦੇ ਐਮਐਸਸੀ ਕੋਰਸ ਵਿੱਚ ਦਾਖਲਾ ਲੈ ਸਕਦਾ ਹੈ। ਫਾਰੈਸਟ੍ਰੀ ਅਤੇ ਸਬੰਧਤ ਵਿਸ਼ਿਆਂ ਵਿੱਚ ਬਹੁਤ ਸਾਰੇ ਵਿਸ਼ੇਸ਼ ਕੋਰਸ ਵੀ ਉਪਲੱਬਧ ਹਨ। ਪੋਸਟ ਗ੍ਰੈਜੂਏਟ ਡਿਗਰੀ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਪੱਧਰ ’ਤੇ ਇਹ ਕੋਰਸ ਦੇਸ਼ ਦੀਆਂ ਕਈ ਸੰਸਥਾਵਾਂ ਵਿੱਚ ਉਪਲੱਬਧ ਹਨ।

ਤਨਖ਼ਾਹ:

ਫਾਰੈਸਟ੍ਰੀ ’ਚ ਬੈਚਲਰ ਡਿਗਰੀ ਹਾਸਲ ਕਰਨ ਤੋਂ ਬਾਅਦ ਸਰਕਾਰੀ ਜਾਂ ਨਿੱਜੀ ਖੇਤਰ ਦੇ ਸੰਸਥਾਨਾਂ ਵਿਚ ਕੰਮ ਕੀਤਾ ਜਾ ਸਕਦਾ ਹੈ ਸ਼ੁਰੂਆਤ ’ਚ ਤਨਖਾਹ 22 ਤੋਂ 25 ਹਜ਼ਾਰ ਰੁਪਏ ਹੁੰਦੀ ਹੈ ਜੋ ਮਾਸਟਰ ਡਿਗਰੀ ਹਾਸਲ ਕਰਨ ਜਾਂ ਕੁਝ ਵਿਸ਼ਿਆਂ ਦੇ ਅਨੁਭਵ ਤੋਂ ਬਾਅਦ 40 ਤੋਂ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਹੋ ਜਾਂਦੀ ਹੈ ਸਰਕਾਰੀ ਖੇਤਰ ਦੇ ਸੰਸਥਾਨਾਂ ’ਚ ਤਨਖਾਹ ਸਰਕਾਰ ਵੱਲੋਂ ਤੈਅ ਪੇ ਸਕੇਲ ਅਨੁਸਾਰ ਹੁੰਦੀ ਹੈ

ਮੁੱਖ ਸੰਸਥਾਨ:

  • ਫਾਰੈਸਟ ਰਿਸਰਚ ਇੰਸਟੀਚਿਊਟ ਯੂਨੀਵਰਸਿਟੀ, ਦੇਹਰਾਦੂਨ (ਉੱਤਰਾਖੰਡ)
  • ਇੰਡੀਅਨ ਇੰਸਟੀਚਿਊਟ ਆਫ ਫਾਰੈਸਟ ਮੈਨੇਜ਼ਮੈਂਟ, ਭੋਪਾਲ (ਮੱਧ ਪ੍ਰਦੇਸ਼)
  • ਉਡੀਸ਼ਾ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਭੁਵਨੇਸ਼ਵਰ
  • ਵਾਈਲਡਲਾਈਫ ਇੰਸਟੀਚਿਊਟ ਆਫ ਇੰਡੀਆ, ਦੇਹਰਾਦੂਨ (ਉੱਤਰਾਖੰਡ)
  • ਬਿਰਸਾ ਐਗਰੀਕਲਚਰਲ ਯੂਨੀਵਰਸਿਟੀ, ਰਾਂਚੀ
  • ਕਾਲਜ ਆਫ ਹੋਰਟੀਕਲਚਰ ਐਂਡ ਫਾਰੈਸਟ੍ਰੀ ਸੋਲਨ (ਹਿਮਾਚਲ ਪ੍ਰਦੇਸ਼)

ਮੁੱਖ ਕੋਰਸ:

  • ਬੀਐਸਸੀ ਫਾਰੈਸਟ੍ਰੀ
  • ਐਮਐੱਸਸੀ ਫਾਰੈਸਟ੍ਰੀ
  • ਐਮਫਿਲ/ ਪੀਐੱਚਡੀ ਫਿਾਰੈਸਟ੍ਰੀ

ਸਪੈਸ਼ਲਾਈਜੇਸ਼ਨ ਦੇ ਵਿਸ਼ੇ:

  • ਫਾਰੈਸਟ ਮੈਨੇਜ਼ਮੈਂਟ
  • ਕਮਰਸ਼ੀਅਲ ਫਾਰੈਸਟ੍ਰੀ
  • ਫਾਰੈਸਟ ਇਕੋਨਾਮਿਕਸ
  • ਵੁੱਡ ਸਾਇੰਸ ਐਂਡ ਟੈਕਨਾਲੋਜੀ
  • ਫਾਰੈਸਟ ਇਕੋਨਾਮਿਕਸ

ਕੰਮ ਦੇ ਮੌਕੇ

ਫਾਰੈਸਟ੍ਰੀ ਵਿਸ਼ੇ ਦੇ ਵਿਦਿਅਰਥੀ ਫਾਰੈਸਟਰ ਦੇ ਤੌਰ ’ਤੇ ਕੰਮ ਕਰਨ ਤੋਂ ਇਲਾਵਾ ਕੁਝ ਹੋਰ ਅਹੁਦਿਆਂ ’ਤੇ ਵੀ ਕੰਮ ਕਰ ਸਕਦੇ ਹਨ ਕੰਮ ਦੀ ਪ੍ਰਕਿਰਤੀ ਤੇ ਆਪਣੀ ਰੁਚੀ ਦੇ ਅਨੁਸਾਰ ਤੁਸੀਂ ਕਿਸੇ ਇੱਕ ਦੀ ਚੋਣ ਕਰ ਸਕਦੇ ਹੋ

ਫਾਰੈਸਟ ਰੇਂਜ਼ ਅਫ਼ਸਰ

ਜਨਤਕ ਜੰਗਲਾਂ, ਪਾਰਕਾਂ ਤੇ ਬੋਟੈਨੀਕਲ ਗਾਰਡਨ ਆਦਿ ਜੰਗਲੀ ਜ਼ਮੀਨ ਦੀ ਸੰਭਾਲ ਦਾ ਕੰਮ ਇਨ੍ਹਾਂ?ਦੀ ਦੇਖਰੇਖ ਵਿਚ ਮੁਕੰਮਲ ਹੁੰਦਾ ਹੈ

ਕਿਊਰੇਟਰ

ਚਿੜੀਆਘਰ ’ਚ ਜਾਨਵਰਾਂ ਦੀ ਦੇਖਭਾਲ ਤੇ ਉਨ੍ਹਾਂ ਨੂੰ ਅਨੁਕੂਲ ਮਾਹੌਲ ਤਿਆਰ ਕਰਵਾਉਣ ਦੀ ਜ਼ਿੰਮੇਵਾਰੀ ਜੂ ਕਿਊਰੇਟਰ ਦੀ ਹੁੰਦੀ ਹੈ ਇਸ ਤੋਂ ਇਲਾਵਾ ਚਿੜਿਆਘਰ ਦੇ ਪ੍ਰਸ਼ਾਸਨਿਕ ਕੰਮਕਾਜ ਦੀ ਜ਼ਿੰਮੇਵਾਰੀ ਵੀ ਜ਼ੂ ਕਿਊਰੇਟਰ ’ਤੇ ਹੁੰਦੀ ਹੈ

ਡੈਂਡਰੋਲੋਜਿਸਟ

ਇੰਨਾ ਦਾ ਕੰਮ ਖੋਜ ਗਤੀਵਿਧੀਆਂ ’ਤੇ ਕੇਂਦਰਿਤ ਹੁੰਦਾ ਹੈ ਬੂਟਿਆਂ ਦੀਆਂ ਵੱਖ-ਵੱਖ ਪ੍ਰਜਾਤੀਆਂ ਦਾ ਵਰਗੀਕਰਨ, ਉਨ੍ਹਾਂ ਦੇ ਇਤਿਹਾਸ ਤੇ ਜੀਵਨ ਚੱਕਰ ਦਾ ਅਧਿਐਨ ਤੇ ਹੋਰ ਸਬੰਧਿਤ ਕੰਮ ਡੈਂਡਰੋਲੋਜਿਸਟ ਕਰਦੇ ਹਨ ਇਸ ਤੋਂ ਇਲਾਵਾ ਉਹ ਜੰਗਲਾਤ ਦੇ (ਅਫ਼ਾਰਸਟੇਸ਼ਨ) ਦੇ ਨਵੇਂ ਤਰੀਕਿਆਂ ਦੀ ਤਲਾਸ਼ ਤੇ ਜੰਗਲ ਦੇ ਵਿਸਤਾਰ ਲਈ ਖੋਜ ਕੰਮ ਵੀ ਕਰਦੇ ਹਨ

ਸਲਾਹਕਾਰ

ਦੇਸ਼ ਦੇ ਜੰਗਲੀ ਖੇਤਰ ਤੇ ਜੰਗਲੀ ਜੀਵਾਂ ਦੀ ਸੁਰੱਖਿਆ ਲਈ ਕਈ ਗੈਰ-ਸਰਕਾਰੀ ਸੰਗਠਨ (ਐਨਜੀਓ) ਕੰਮ ਕਰਦੇ ਹਨ ਇੰਨ੍ਹਾਂ ਕੰਮਾਂ ਲਈ ਉਨ੍ਹਾਂ ਨੂੰ ਮਾਹਿਰਾਂ ਦੀ ਜ਼ਰੂਰਤ ਹੁੰਦੀ ਹੈ ਫਾਰੈਸਟ੍ਰੀ ਮਾਹਿਰ ਦੇ ਤੌਰ ’ਤੇ ਉਨ੍ਹਾਂ ਲਈ ਸਲਾਹਕਾਰ ਦਾ ਕੰਮ ਕੀਤਾ ਜਾ ਸਕਦਾ ਹੈ

ਇਥਨੋਲੋਜਿਸਟ

ਇਥਨੋਲੋਜਿਸਟ ਜੰਗਲਾਂ ਤੇ ਜੈਵ-ਵਿਭਿੰਨਤਾ ਵਿੱਚ ਹੋਣ ਵਾਲੀਆਂ ਤਬਦੀਲੀਆਂ ਤੇ ਉਨ੍ਹਾਂ ਦੀ ਕਾਰਜਪ੍ਰਣਾਲੀ ਦਾ ਅਧਿਐਨ ਕਰਦਾ ਹੈ ਜ਼ੂ, ਐਕਵੇਰੀਅਮ, ਲੈਬਸ ਆਦਿ ’ਚ ਜੀਵਾਂ ਲਈ ਨਿਵਾਸ ਸਥਾਨ ਤੈਅ ਕਰਨ ’ਚ ਇਥਨੋਲੋਜਿਸਟ ਦੀ ਬਹੁਤ ਜ਼ਰੂਰਤ ਪੈਂਦੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ