8 ਐਸਐਸਪੀ ਸਣੇ 31 ਪੁਲਿਸ ਅਧਿਕਾਰੀਆਂ ਦੇ ਤਬਾਦਲੇ (Punjab Police)
- ਦੀਵਾਲੀ ਤੋਂ ਬਾਅਦ ਵੱਡੇ ਪੱਧਰ ‘ਤੇ ਪੁਲਿਸ ਅਧਿਕਾਰੀਆਂ ’ਚ ਤਬਾਦਲਾ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਰਕਾਰ ਵੱਲੋਂ ਦੀਵਾਲੀ ਤੋਂ ਤੁਰੰਤ ਬਾਅਦ 8 ਐਸ.ਐਸ.ਪੀ. ਸਣੇ 31 ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਹਾਲਾਂਕਿ ਇਹ ਤਬਾਦਲੇ ਦੀਵਾਲੀ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾਣੇ ਸਨ ਪਰ ਦੀਵਾਲੀ ਦੇ ਤਿਉਹਾਰ ਦੇ ਮੌਕੇ ਤਬਾਦਲੇ ਕਰਨ ਦੀ ਥਾਂ ’ਤੇ ਬਾਅਦ ਵਿੱਚ ਹੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਸ ਦੇ ਤਹਿਤ ਸੋਮਵਾਰ ਨੂੰ ਆਈ.ਪੀ.ਐਸ. ਅਧਿਕਾਰੀਆਂ ਦੀ ਇਹ ਵੱਡੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਵੀ ਕੀਤੇ ਜਾਣਗੇ। (Punjab Police)
ਇਹ ਵੀ ਪੜ੍ਹੋ : ‘ਮੈਂ ਤਾਂ ਚਾਹ ਦੇ ਕੱਪ ਦਾ ਰਵਾਦਾਰ ਨਹੀਂ, ਫਿਰ ਪੰਜਾਬ ਦਾ ਨੁਕਸਾਨ ਕਿਉਂ ਕਰਾਂਗਾ’
ਪੰਜਾਬ ਸਰਕਾਰ ਵਲੋਂ ਕੀਤੇ ਗਏ ਤਬਾਦਲੇ ਵਿੱਚ ਬੀ. ਚੰਦਰ ਸੇਖ਼ਰ ਨੂੰ ਏ.ਡੀ.ਜੀ.ਪੀ ਮੋਡਾਰਜਾਇਜੇਸ਼ਨ ਪੰਜਾਬ, ਚੰਡੀਗੜ, ਪਰਵਨੀ ਕੁਮਾਰ ਨੂੰ ਏ.ਡੀ.ਜੀ.ਪੀ. ਐਨਆਰਆਈ ਪੰਜਾਬ, ਨੀਰਾਜਾ ਵੋਰੂਰੂ ਨੂੰ ਏ.ਡੀ.ਜੀ.ਪੀ. ਸਾਇਬ ਕ੍ਰਾਈਮ ਮੁਹਾਲੀ, ਰਾਜੇਸ਼ ਕੁਮਾਰ ਨੂੰ ਏ.ਡੀ.ਜੀ.ਪੀ. ਇੰਟੈਲੀਜੈਂਸ-1, ਨੀਲਾਭ ਕਿਸ਼ੋਰ ਨੂੰ ਏ.ਡੀ.ਜੀ.ਪੀ. ਐਸ.ਟੀ.ਐਫ. ਪੰਜਾਬ ਦਾ ਕੰਮ ਦੇਖਣ ਲਈ ਕਿਹਾ ਗਿਆ ਹੈ। ਇਥੇ ਹੀ ਸ਼ਿਵੇ ਕੁਮਾਰ ਵਰਮਾ ਨੂੰ ਏ.ਡੀ.ਜੀ.ਪੀ. ਇੰਟਰਨਲ ਸੁਰੱਖਿਆ, ਜਸਕਰਨ ਸਿੰਘ ਨੂੰ ਏ.ਡੀ.ਜੀ.ਭੀ. ਰੋਪੜ ਰੇਂਜ, ਪਰਦੀਪ ਕੁਮਾਰ ਯਾਦਵ ਨੂੰ ਆਈ.ਜੀ.ਪੀ. ਟੈਕਨੀਕਲ ਸਰਵਿਸ ਪੰਜਾਬ,
ਗੁਰਪ੍ਰੀਤ ਸਿੰਘ ਭੁੱਲਰ ਨੂੰ ਕਮਿਸ਼ਨਰ ਆਫ਼ ਪੁਲਿਸ ਅੰਮਿ੍ਰਤਸ਼ਰ, ਡਾ. ਐਸ. ਭੂਪਤੀ ਨੂੰ ਡੀ.ਆਈ.ਜੀ. ਜਲੰਧਰ ਰੇਂਜ, ਮਨਦੀਪ ਸਿੰਘ ਸਿੱਧੂ ਨੂੰ ਡੀ.ਆਈ.ਜੀ. ਐਡਮਿਨਸਟ੍ਰੈਸਨ ਪੰਜਾਬ, ਚੰਡੀਗੜ, ਸਵਪਨ ਸ਼ਰਮਾ ਨੂੰ ਕਮਿਸ਼ਨਰ ਆਫ਼ ਪੁਲਿਸ ਜਲੰਧਰ, ਕੁਲਦੀਪ ਸਿੰਘ ਨੂੰ ਕਮਿਸ਼ਨਰ ਆਫ਼ ਪੁਲਿਸ ਲੁਧਿਆਣਾ, ਅਜੈ ਮਲੂਜਾ ਨੂੰ ਡੀ.ਆਈ.ਜੀ. ਐਸ.ਟੀ.ਐਫ਼. ਬਠਿੰਡਾ, ਜੇ. ਈਲਾਚੈਜੀਅਨ ਨੂੰ ਏ.ਆਈ.ਜੀ. ਕਾਉਂਟਰ ਇੰਟੈਲੀਜੈਂਸ,
ਹਰਮਨਬੀਰ ਸਿੰਘ ਨੂੰ ਐਸ.ਐਸ.ਪੀ. ਬਠਿੰਡਾ, ਵਿਵੇਕ ਸ਼ੀਲ ਸੋਨੀ ਨੂੰ ਐਸ.ਐਸ.ਪੀ. ਮੋਗਾ, ਗੁਸਨੀਤ ਸਿੰਘ ਖ਼ੁਰਾਣਾ ਨੂੰ ਐਸ.ਐਸ.ਪੀ. ਰੋਪੜ, ਸੁਰੇਂਦਰ ਲਾਂਬਾ ਨੂੰ ਐਸ.ਐਸ.ਪੀ. ਹੁਸ਼ਿਆਰਪੁਰ, ਸਰਤਾਜ਼ ਸਿੰਘ ਨੂੰ ਐਸ.ਐਸ.ਪੀ. ਸੰਗਰੂਰ, ਹਰਕਮਲਪ੍ਰੀਤ ਸਿੰਘ ਨੂੰ ਐਸ.ਐਸ.ਪੀ. ਮਲੇਰਕੋਟਲਾ, ਦਿਲਜਿੰਦਰ ਸਿੰਘ ਨੂੰ ਐਸ.ਐਸ.ਪੀ. ਪਠਾਨਕੋਟ, ਗੁਰਸ਼ਰਨਦੀਪ ਸਿੰਘ ਨੂੰ ਕਮਾਂਨਡੈਂਟ 36 ਬਿਟਾਲਿਅਨ ਪਟਿਆਲਾ, ਸੁਬਾ ਸਿੰਘ ਏ.ਆਈ.ਜੀ. ਪੀਏਪੀ ਜਲੰਧਰ, ਪਰਮਿੰਦਰ ਸਿੰਘ ਨੂੰ ਕਮਾਂਡੈਂਟ ਆਈ.ਐਸ.ਟੀ.ਸੀ. ਕਪੂਰਥਲਾ,
ਜਗਮੋਹਨ ਸਿੰਘ ਨੂੰ ਕਮਾਂਡੈਂਟ ਪੀਆਰਟੀਸੀ ਜਹਨ ਖੇਲਨ, ਸੰਦੀਪ ਕੁਮਾਰ ਸ਼ਰਮਾ ਨੂੰ ਡੀਐਸਪੀ ਸਿੱਟੀ ਜਲੰਧਰ, ਹਰਪ੍ਰੀਤ ਸਿੰਘ ਮੰਡਰ ਨੂੰ ਡੀਐਸਪੀ ਇਨਵੈਸਟੀਗੇਸ਼ਨ, ਵਿਸ਼ਾਲਜੀਤ ਸਿੰਘ ਨੂੰ ਏ.ਆਈ.ਜੀ. ਐਸ.ਟੀ.ਐਫ਼ ਅੰਮਿ੍ਰਤਸ਼ਰ, ਮੁਖਤਿਆਰ ਰਾਏ ਨੂੰ ਏ.ਆਈ.ਜੀ. ਐਸ.ਟੀ.ਐਫ ਰੋਪੜ ਅਤੇ ਨੌਨਿਹਾਲ ਸਿੰਘ ਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਹੈ। Punjab Police