ICC ਵੱਲੋਂ ਵਿਸ਼ਵ ਕੱਪ ‘Team of the Tournament’ ਦਾ ਐਲਾਨ, ਇਹ ਭਾਰਤੀ ਖਿਡਾਰੀ ਸ਼ਾਮਲ

ICC Cricket World Cup

ਸਭ ਤੋਂ ਜ਼ਿਆਦਾ ਭਾਰਤ ਦੇ 6 ਖਿਡਾਰੀ ਸ਼ਾਮਲ |ICC Cricket World Cup

  • ਅਸਟਰੇਲੀਆ ਨੂੰ ਚੈਂਪੀਅਨ ਬਣਾਉਣ ਵਾਲੇ ਕਪਤਾਨ ਪੈਟ ਕੰਮਿਸ ਨੂੰ ਨਹੀਂ ਮਿਲੀ ਜਗ੍ਹਾ

ਕੌਮਾਂਤਰੀ ਕ੍ਰਿਕੇਟ ਪਰਿਸ਼ਦ (ICC) ਨੇ ਵਿਸ਼ਵ ਕੱਪ 2023 ਲਈ ‘ਟੀਮ ਆਫ ਦਾ ਟੂਰਨਾਮੈਂਟ’ ਦਾ ਐਲਾਨ ਕੀਤਾ ਹੈ। ਇਸ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਨੇ ਇਸ ਟੂਰਨਾਮੈਂਟ ’ਚ ਲਗਾਤਾਰ 10 ਮੈਚ ਆਪਣੀ ਟੀਮ ਨੂੰ ਜਿੱਤਵਾਏ। ਇਸ ਸੂਚੀ ’ਚ ਸਭ ਤੋਂ ਜ਼ਿਆਦਾ 6 ਭਾਰਤੀ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਕੱਲ੍ਹ ਅਸਟਰੇਲੀਆਈ ਟੀਮ ਨੂੰ ਛੇਵੀਂ ਵਾਰ ਵਿਸ਼ਵ ਕੱਪ ਦਾ ਚੈਂਪੀਅਨ ਬਣਾਉਣ ਵਾਲੇ ਅਸਟਰੇਲੀਆਈ ਕਪਤਾਨ ਪੈਟ ਕੰਮਿਸ ਨੂੰ ਇਸ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ।

2023 ਦੇ ਇਸ ਵਿਸ਼ਵ ਕੱਪ ਅਤੇ ਆਪਣੇ ਪਹਿਲੇ ਵਿਸ਼ਵ ਕੱਪ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਨਿਊਜੀਲੈਂਡ ਦੇ ਰਚਿਨ ਰਵਿੰਦਰ ਵੀ ਇਸ ਟੀਮ ਦਾ ਹਿੱਸਾ ਨਹੀਂ ਹਨ, ਉਨ੍ਹਾਂ ਤੋਂ ਇਲਾਵਾ ਆਪਣੀ ਤੁਫਾਨੀ ਬੱਲੇਬਾਜ਼ੀ ਕਰਕੇ ਜਾਣੇ ਜਾਣ ਵਾਲੇ ਦੱਖਣੀ ਅਫਰੀਕਾ ਦੇ ਬੱਲੇਬਾਜ਼ ਹੈਨਰਿਕ ਕਲਾਸੇਨ ਅਤੇ ਡੇਵਿਡ ਮਿਲਰ ਨੂੰ ਵੀ ਆਈਸੀਸੀ ਨੇ ਆਪਣੀ ਟੀਮ ’ਚ ਜਗ੍ਹਾ ਨਹੀਂ ਦਿੱਤੀ ਹੈ। (ICC Cricket World Cup)

ਭਾਰਤ ਦੇ ਇਹ 6 ਖਿਡਾਰੀ ਹਨ ਸ਼ਾਮਲ | ICC Cricket World Cup

ਨਾਲ ਹੀ ਪਲੇਇੰਗ ਇਲੈਵਨ ’ਚ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਭਾਾਰਤ ਦੇ ਕੁਲ 6 ਖਿਡਾਰੀਆਂ ਨੂੂੰ ਸ਼ਾਮਲ ਕੀਤਾ ਗਿਆ ਹੈ। ਜਿਸ ਵਿੱਚ ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਲੋਕੇਸ਼ ਰਾਹੁਲ, ਰਵਿੰਦਰ ਜਡੇਜ਼ਾ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ ਸ਼ਾਮਲ ਹਨ। ਵਿਰਾਟ ਕੋਹਲੀ ਨੇ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ, ਉਨ੍ਹਾਂ ਨੇ ਇਸ ਟੂਰਨਾਮੈਂਟ ’ਚ 765 ਦੌੜਾਂ ਬਣਾਈਆਂ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਰਹੇ। ਉਨ੍ਹਾਂ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕੀਤੀਆਂ, ਜਦਕਿ ਲੋਕੇਸ਼ ਰਾਹੁਲ ਨੇ ਬੱਲੇ ਦੇ ਨਾਲ-ਨਾਲ ਵਿਕਟ ਦੇ ਪਿੱਛੇ ਵੀ ਸ਼ਾਨਦਾਰ ਕੈਚ ਫੜੇ। (ICC Cricket World Cup)

ਇਹ ਵੀ ਪੜ੍ਹੋ : ਕੈਬਨਿਟ ਮੰਤਰੀਆਂ ਅਤੇ ਵਿਧਾਇਕ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਨੇ ਵਰਤੀ ਭੱਦੀ ਸ਼ਬਦਾਵਲੀ ਲਿਆ ਗੰਭੀਰ ਨੋਟਿਸ

ਆਈਸੀਸੀ ਦੇ ਸਰਵੋਤਮ ਪਲੇਇੰਗ ਇਲੈਵਨ ’ਚ ਭਾਰਤ ਦੇ 6 ਖਿਡਾਰੀ, ਸ਼੍ਰੀਲੰਕਾ ਦਾ ਇੱਕ ਖਿਡਾਰੀ, ਨਿਊਜ਼ੀਲੈਂਡ ਦਾ ਵੀ ਇੱਕ ਖਿਡਾਰੀ, ਦੱਖਣੀ ਅਫਰੀਕਾ ਦਾ ਵੀ ਇੱਕ ਖਿਡਾਰੀ ਅਤੇ ਖਿਤਾਬ ਜਿੱਤਣ ਵਾਲੀ ਟੀਮ ਆਸਟਰੇਲੀਆ ਦੇ 2 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸ਼੍ਰੀਲੰਕਾ ਦੇ ਤੇਜ਼ ਗੇਂਦਬਾਜ਼ ਦਿਲਸ਼ਾਨ ਮਦੁਸ਼ੰਕਾ, ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਡੇਰਿਲ ਮਿਸ਼ੇਲ, ਦੱਖਣੀ ਅਫਰੀਕਾ ਦੇ ਓਪਨਰ ਅਤੇ ਵਿਕਟਕੀਪਰ ਬੱਲੇਬਾਜ਼ ਕਵਿੰਟਨ ਡੀ ਕਾਕ ਅਤੇ ਅਸਟਰੇਲੀਆ ਦੇ ਗਲੇਨ ਮੈਕਸਵੈੱਲ ਅਤੇ ਸਪਿਨਰ ਐਡਮ ਜ਼ਾਂਪਾ ਨੂੰ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਅਫਰੀਕਾ ਦੇ ਡੀ ਕਾਕ ਟੂਰਨਾਮੈਂਟ ’ਚ ਸਭ ਤੋਂ ਵੱਧ 4 ਸੈਂਕੜੇ ਲਾਉਣ ਵਾਲੇ ਖਿਡਾਰੀ ਸਨ। ਇਸ ਤੋਂ ਇਲਾਵਾ ਡੇਰਿਲ ਮਿਸ਼ੇਲ ਨੇ 9 ਪਾਰੀਆਂ ’ਚ 552 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਅਸਟਰੇਲੀਆ ਦੇ ਐਡਮ ਜੰਪਾ ਨੇ 23 ਵਿਕਟਾਂ ਅਤੇ ਸ਼੍ਰੀਲੰਕਾ ਦੇ ਦਿਲਸ਼ਾਨ ਮਦੁਸ਼ੰਕਾ ਨੇ 21 ਵਿਕਟਾਂ ਇਸ ਵਿਸ਼ਵ ਕੱਪ ’ਚ ਹਾਸਲ ਕੀਤੀਆਂ। (ICC Cricket World Cup)

ਆਈਸੀਸੀ 2023 ਦੀ ‘ਟੀਮ ਆਫ ਦਾ ਟੂਰਨਾਮੈਂਟ’ ਟੀਮ : ਕੰਵਿਟਨ ਡੀ ਕਾਕ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਡੈਰਿਲ ਮਿਚੇਲ, ਲੋਕੇਸ਼ ਰਾਹੁਲ, ਗਲੇਨ ਮੈਕਸਵੈੱਲ, ਰਵਿੰਦਰ ਜਡੇਜ਼ਾ, ਜਸਪ੍ਰੀਤ ਬੁਮਰਾਹ, ਦਿਲਸ਼ਾਨ ਮਦੁਸ਼ੰਕਾ, ਐਡਮ ਜੰਪਾ ਅਤੇ ਮੁਹੰਮਦ ਸ਼ਮੀ।