9 ਦਿਨਾਂ ਤੋਂ ਸੁਰੰਗ ’ਚ ਫਸੇ 41 ਲੋਕਾਂ ਲਈ ਹੁਣ ‘ਰੋਬੋਟ’ ਬਣੇਗਾ ਸਹਾਰਾ

Accidents

9 ਦਿਨਾਂ ਤੋਂ ਫਸੇ ਮਜ਼ਦੂਰਾਂ ਨੂੰ ਕੱਢਣ ਲਈ ਬਚਾਅ ਦਲ ਦੀਆਂ ਸਾਰੀਆਂ ਯੋਜਨਾਵਾਂ ਲਗਭਗ ਅਸਫਲ (Uttarkashi Tunnel)

(ਏਜੰਸੀ) ਨਵੀਂ ਦਿੱਲੀ। ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਸਿਲਕਿਆਰਾ ਵਿੱਚ ਸੁਰੰਗ ਵਿੱਚ ਫਸੇ ਲੋਕਾਂ ਦੀ ਜਾਨ ਬਚਾਉਣ ਲਈ ਬਚਾਅ ਕਾਰਜ ਜਾਰੀ ਹੈ। ਪਿਛਲੇ 9 ਦਿਨਾਂ ਤੋਂ ਸੁਰੰਗ ਦੇ ਅੰਦਰ ਫਸੇ 41 ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਦਲ ਦੀਆਂ ਸਾਰੀਆਂ ਯੋਜਨਾਵਾਂ ਅਸਫਲ ਹੋ ਗਈਆਂ ਹਨ। ਅਜਿਹੇ ’ਚ ਹੁਣ ਬਚਾਅ ਦਲ ਨੇ ‘ਰੋਬੋਟ’ ਦੀ ਮੱਦਦ ਲੈਣ ਦਾ ਫੈਸਲਾ ਕੀਤਾ ਹੈ। ਡੀਆਰਡੀਓ ਦੇ ‘ਦਕਸ਼’ ਰੋਬੋਟ ਨਾਲ ਸੁਰੰਗ ਦੇ ਅੰਦਰ ਜੀਵਨ ਦੀ ਖੋਜ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। (Uttarkashi Tunnel)

ਬਚਾਅ ਕਾਰਜ ’ਚ ਸ਼ਾਮਲ ਅਧਿਕਾਰੀਆਂ ਨੇ ਦੱਸਿਆ ਕਿ ਸੁਰੰਗ ਦੇ ਅੰਦਰ ਮਲਬੇ ਦੇ ਉਪਰਲੇ ਹਿੱਸੇ ਦੀ ਜਾਂਚ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਅਤੇ ਸੁਰੰਗ ਦੇ ਅੰਦਰ ਦੀ ਸਥਿਤੀ ਦਾ ਪੂਰਾ ਜਾਇਜ਼ਾ ਲੈਣ ਤੋਂ ਬਾਅਦ ਹੀ ਅਗਲੀ ਰਣਨੀਤੀ ਬਣਾਈ ਜਾਵੇਗੀ। ਜ਼ਿਕਰਯੋਗ ਹੈ ਕਿ ਬਚਾਅ ਦਲ ਸੁਰੰਗ ਦੇ ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਕਈ ਯੋਜਨਾਵਾਂ ’ਤੇ ਕੰਮ ਕਰ ਰਿਹਾ ਹੈ। ਪਰ, ਇਹ ਚਿੰਤਾ ਦੀ ਗੱਲ ਹੈ ਕਿ ਬਚਾਅ ਟੀਮ ਨੂੰ ਪਿਛਲੇ 9 ਦਿਨਾਂ ਤੋਂ ਅਸਫਲਤਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਪਾਸੇ ਸੂਤਰਾਂ ਦੀ ਮੰਨੀਏ ਤਾਂ ਸੁਰੰਗ ਦੇ ਅੰਦਰ ਫਸੇ ਲੋਕਾਂ ਦੀ ਸਿਹਤ ਵੀ ਖ਼ਰਾਬ ਹੋ ਰਹੀ ਹੈ। Uttarkashi Tunnel

9ਵੇਂ ਦਿਨ ਆਈ ਖੁਸ਼ਖਬਰੀ, ਸੁਰੰਗ ’ਚ 6 ਇੰਚ ਦੀ ਪਾਈਪ ਪਹੁੰਚੀ (Uttarkashi Tunnel)

ਉੱਤਰਕਾਸ਼ੀ ਸੁਰੰਗ ਹਾਦਸੇ ਦੇ ਨੌਵੇਂ ਦਿਨ ਆਖਰਕਾਰ ਖੁਸ਼ਖਬਰੀ ਸਾਹਮਣੇ ਆਈ ਹੈ। ਪਿਛਲੇ 9 ਦਿਨਾਂ ਤੋਂ ਸੁਰੰਗ ਦੇ ਅੰਦਰ ਜ਼ਿੰਦਗੀ ਅਤੇ ਮੌਤ ਵਿਚਕਾਰ ਲਟਕ ਰਹੇ 41 ਲੋਕਾਂ ਦੀ ਜਾਨ ਬਚਾਉਣ ਦੀ ਉਮੀਦ ਹੈ। ਬਚਾਅ ਟੀਮ ਦੀ ਸਖ਼ਤ ਮਿਹਨਤ ਕਾਰਨ ਸੁਰੰਗ ਦੇ ਅੰਦਰ 6 ਇੰਚ ਦੀ ਪਾਈਪਲਾਈਨ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ’ਚ ਵੱਡਾ ਫੇਰਬਦਲ

ਹੁਣ ਸੁਰੰਗ ਦੇ ਅੰਦਰ ਫਸੇ ਲੋਕਾਂ ਨੂੰ ਲੋੜੀਂਦੀ ਆਕਸੀਜਨ ਅਤੇ ਭੋਜਨ ਸਮੱਗਰੀ ਆਸਾਨੀ ਨਾਲ ਉਪਲਬਧ ਹੋਵੇਗੀ। ਬੀਤੀ ਰਾਤ 12 ਵਜੇ ਤੋਂ ਜਾਰੀ ਡਰਿਲਿੰਗ ਤੋਂ ਬਾਅਦ ਸ਼ਾਮ ਕਰੀਬ 3:30 ਵਜੇ ਛੇ ਇੰਚ ਪਾਈਪ ਦਾ ਦੂਜਾ ਸਿਰਾ ਮਲਬੇ ਦੇ ਪਾਰ ਮਜ਼ਦੂਰਾਂ ਤੱਕ ਪਹੁੰਚ ਗਿਆ। ਇਸ ਨਾਲ ਆਗਰ ਮਸ਼ੀਨ ਰਾਹੀਂ ਸੁਰੰਗ ਦੇ ਅੰਦਰ ਐਸਕੇਪ ਪਾਈਪ ਸੁਰੰਗ ਬਣਾਉਣ ਦੀ ਉਮੀਦ ਹੋਰ ਵੀ ਪੱਕੀ ਹੋ ਗਈ ਹੈ। ਹੁਣ ਤੱਕ ਚਾਰ ਇੰਚ ਪਾਈਪਾਂ ਰਾਹੀਂ ਮਜ਼ਦੂਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਸੀ। ਇਸ ਰਾਹੀਂ ਆਕਸੀਜਨ ਅਤੇ ਸੁੱਕੇ ਮੇਵੇ ਆਦਿ ਭੇਜੇ ਜਾ ਰਹੇ ਸਨ। ਨਵੀਂ ਛੇ ਇੰਚ ਪਾਈਪ ਰਾਹੀਂ ਦਾਲਾਂ, ਚੌਲ, ਰੋਟੀਆਂ ਅਤੇ ਸਬਜ਼ੀਆਂ ਵੀ ਭੇਜੀਆਂ ਜਾ ਸਕਦੀਆਂ ਹਨ।