ਸਾਡੇ ਨਾਲ ਸ਼ਾਮਲ

Follow us

16.4 C
Chandigarh
Monday, February 16, 2026
More
    Home Breaking News Yudh Nasha Vi...

    Yudh Nasha Viruddh: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ

    Yudh Nasha Viruddh
    Yudh Nasha Viruddh: ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੁਲਿਸ ਦੀ ਵੱਡੀ ਕਾਰਵਾਈ

    Yudh Nasha Viruddh: ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦਿਆਂ ਥਾਣਾ ਸਿਟੀ ਫਰੀਦਕੋਟ ਨੇ ਨਸ਼ੇ ਦੀ ਤਸਕਰੀ ਵਿੱਚ ਸ਼ਾਮਲ 1 ਨਸ਼ਾ ਤਸਕਰ ਨੂੰ 10 ਗ੍ਰਾਮ ਹੈਰੋਇਨ, 15000 ਰੁਪਏ ਡਰੱਗ ਮਨੀ ਅਤੇ 1 ਕੰਪਿਊਟਰ ਕੰਡੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।

    ਗ੍ਰਿਫ਼ਤਾਰ ਮੁਲਜਮ ਦੀ ਪਛਾਣ ਓਮਾ ਸ਼ੰਕਰ ਪੁੱਤਰ ਦੇਵੀ ਦਿਆਲ ਵਾਸੀ ਗਲੀ ਨੰਬਰ 8, ਬਲਵੀਰ ਬਸਤੀ, ਫਰੀਦਕੋਟ ਵਜੋ ਹੋਈ ਹੈ। ਉਕਤ ਮੁਲਜਮ ਦੇ ਖਿਲਾਫ਼ ਪਹਿਲਾ ਵੀ ਨਸ਼ੇ ਦੀ ਤਸਕਰੀ ਸਬੰਧੀ ਮੁਕੱਦਮਾ ਦਰਜ ਰਜਿਸਟਰ ਹੈ। Yudh Nasha Viruddh

    ਜਾਣਕਾਰੀ ਮੁਤਾਬਿਕ ਥਾਣਾ ਸਿਟੀ ਫਰੀਦਕੋਟ ਦੀ ਟੀਮ ਇਲਾਕੇ ਦੀ ਗਸ਼ਤ ਦੌਰਾਨ ਨਵੀਂ ਦਾਣਾ ਮੰਡੀ ਨੂੰ ਜਾ ਰਹੀ ਸੀ ਤਾਂ ਸੈਡ ਪਾਸ ਮੁਲਜਮ ਉਮਾ ਸ਼ੰਕਰ ਖੜਾ ਦਿਖਾਈ ਦਿੱਤਾ, ਜਿਸ ਨੂੰ ਸ਼ੱਕ ਦੀ ਬਿਨਾਅ ਪਰ ਕਾਬੂ ਕਰਕੇ ਤਲਾਸ਼ੀ ਕੀਤੀ ਤਾਂ ਉਸ ਕੋਲੋਂ 10 ਗ੍ਰਾਮ ਹੈਰੋਇਨ, 01 ਕੰਪਿਊਟਰ ਕੰਡਾ ਅਤੇ 15,000 ਰੁਪਏ ਡਰੱਗ ਮਨੀ ਬਰਾਮਦ ਹੋਈ।

    Read Also : Mathura Building Collapse: ਮਥੁਰਾ ’ਚ 6 ਮਕਾਨ ਅਚਾਨਕ ਡਿੱਗੇ, 12 ਲੋਕ ਦੱਬੇ, 3 ਦੀ ਮੌਤ, ਬਚਾਅ ਕਾਰਜ਼ ਜਾਰੀ

    ਇਸ ਸਬੰਧੀ ਥਾਣਾ ਸਿਟੀ ਫਰੀਦਕੋਟ ਵਿਖੇ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਦਕਿ ਹੁਣ ਫਰੀਦਕੋਟ ਪੁਲਿਸ ਵੱਲੋਂ ਮੁਲਜਮ ਦੇ ਬੈਕਵਰਡ ਅਤੇ ਫਾਰਵਰਡ ਲਿੰਕਾ ਦੀ ਬਾਰੀਕੀ ਨਾਲ ਜਾਚ ਕੀਤੀ ਜਾ ਰਹੀ ਹੈ ਕਿ ਇਹ ਕਿਸ ਜਗ੍ਹਾ ਤੋਂ ਨਸ਼ੇ ਦੀ ਖੇਪ ਨੂੰ ਲੈ ਕੇ ਆਉਂਦਾ ਸੀ ਤੇ ਕਿੱਥੇ-ਕਿੱਥੇ ਇਸ ਵੱਲੋਂ ਇਸ ਨੂੰ ਸਪਲਾਈ ਕੀਤਾ ਜਾਣਾ ਸੀ। ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਮੁਲਜਮ ਦੇ ਖਿਲਾਫ਼ ਪਹਿਲਾ ਵੀ ਥਾਣਾ ਕੈਟ ਫਿਰੋਜਪੁਰ ਵਿਖੇ ਮੁਕੱਦਮਾ ਦਰਜ ਰਜਿਸਟਰ ਹੈ।