ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਹਿਲੀ ਵੱਡੀ ਕਾਰਵਾਈ
(ਅਸ਼ਵਨੀ ਚਾਵਲਾ) ਚੰਡੀਗੜ। ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਪਹਿਲੀ ਵੱਡੀ ਕਾਰਵਾਈ ਕੀਤੀ ਗਈ ਹੈ। ਚੋਣ ਕਮਿਸ਼ਨ ਵੱਲੋਂ ਪੰਜਾਬ ਦੇ 8 ਐਸ.ਐਸ.ਪੀ. ਅਤੇ 2 ਡਿਪਟੀ ਕਮਿਸ਼ਨਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ।
ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਨਾ ਰਾਜੂ ਵੱਲੋਂ ਦੱਸਿਆ ਗਿਆ ਕਿ ਗਿਰੀਸ ਦਿਆਲਨ ਨੂੰ ਫਿਰੋਜ਼ਪੁਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ ਤਾਂ ਵਨੀਤ ਕੁਮਾਰ ਨੂੰ ਬਠਿੰਡਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ।
ਇਥੇ ਹੀ ਆਈ.ਪੀ.ਐਸ. ਹਰਜੀਤ ਸਿੰਘ ਨੂੰ ਐਸ.ਐਸ.ਪੀ. ਮੁਹਾਲੀ, ਧਰੁਮਨ ਐਚ. ਨਿਮਬਲੇ ਨੂੰ ਐਸਐਸਪੀ ਹੁਸ਼ਿਆਰਪੁਰ, ਪਾਟਿਲ ਕੇਤਨ ਨੂੰ ਐਸ.ਐਸ.ਪੀ. ਲੁਧਿਆਣਾ ਦਿਹਾਤੀ, ਦੀਪਕ ਹਿਲੋਰੀ ਨੂੰ ਐਸ.ਐਸ.ਪੀ. ਅੰਮਿ੍ਰਤਸ਼ਰ ਦਿਹਾਤੀ, ਗਲਨੀਤ ਸਿੰਘ ਨੂੰ ਐਸਐਸਪੀ ਤਰਨਤਾਰਨ, ਅਮਨੀਤ ਕੋਂਡਲ ਨੂੰ ਐਸ.ਐਸ.ਪੀ. ਬਠਿੰਡਾ, ਸੰਦੀਪ ਕੁਮਾਰ ਮਲਿਕ ਨੂੰ ਐਸ.ਐਸ.ਪੀ. ਮੁਕਤਸ਼ਰ ਅਤੇ ਸਰਤਾਜ ਸਿੰਘ ਚਾਹਲ ਨੂੰ ਐਸਐਸਪੀ ਫਤਿਹਗੜ ਸਾਹਿਬ ਲਗਾਇਆ ਗਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ