ਸਰਸਾ ‘ਚ ਵੱਡਾ ਹਾਦਸਾ : ਵਿਦਿਆਰਥੀਆਂ ਨਾਲ ਭਰੀ ਬੱਸ ਪਲਟੀ, 11 ਗੰਭੀਰ ਜ਼ਖ਼ਮੀ

ਯਮੁਨਾਨਗਰ ਤੋਂ ਕਾਂਸਟੇਬਲ ਦੀ ਪ੍ਰੀਖਿਆ ਦੇ ਕੇ ਵਾਪਸ ਆ ਰਹੇ ਸਨ ਵਿਦਿਆਰਥੀ

(ਸੱਚ ਕਹੂੰ ਨਿਊਜ਼) ਸਰਸਾ। ਮਹਿਲਾ ਕਾਂਸਟੇਬਲ ਭਰਤੀ ਪ੍ਰੀਖਿਆ ਦੇ ਕੇ ਯਮੁਨਾਨਗਰ ਤੋਂ ਵਾਪਸ ਸਰਸਾ ਆ ਰਹੀ ਇੱਕ ਪ੍ਰਾਈਵੇਟ ਬੱਸ  ਸਵੇਰੇ 6 ਵਜੇ ਦੇ ਕਰੀਬ ਮਹਾਰਾਜਾ ਪ੍ਰਤਾਪ ਚੌਕ ਨੇੜੇ  ਪਲਟ ਗਈ। ਇਸ ਹਾਦਸੇ ਵਿੱਚ ਗਿਆਰਾਂ ਵਿਦਿਆਰਥੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜਖਮੀਆਂ ਨੂੰ ਸਰਕਾਰੀ ਹਸਪਤਾਸ ਭਰਤੀ ਕਰਵਾਇਆ ਗਿਆ ਹੈ।

ਵਿਦਿਆਰਥੀ ਰਾਤ ਨੂੰ ਯਮੁਨਾਨਗਰ ਤੋਂ ਰਵਾਨਾ ਹੋ ਗਏ ਅਤੇ ਸਵੇਰੇ 6 ਵਜੇ ਦੇ ਕਰੀਬ ਸਰਸਾ ਪਹੁੰਚੇ, ਜਦੋਂ ਉਨ੍ਹਾਂ ਦੀ ਪ੍ਰਾਈਵੇਟ ਬੱਸ ਮਹਾਰਾਣਾ ਪ੍ਰਤਾਪ ਚੌਕ ‘ਤੇ ਪਲਟ ਗਈ। ਵਿਦਿਆਰਥੀ ਸੁੱਤੇ ਪਏ ਸਨ। ਅਚਾਨਕ ਹੋਏ ਹਾਦਸੇ ਕਾਰਨ ਉਹ ਇੱਕ ਦੂਜੇ ਦੇ ਹੇਠਾਂ ਦੱਬ ਗਏ। ਇਸ ਕਾਰਨ ਵਿਦਿਆਰਥਣਾਂ ਵਿੱਚ ਹਾਹਾਕਾਰ ਮੱਚ ਗਈ। ਇਸ ਹਾਦਸੇ ‘ਚ ਲਗਭਗ ਸਾਰੇ ਜ਼ਖਮੀ ਹੋ ਗਏ ਪਰ 8 ਵਿਦਿਆਰਥਣਾਂ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਸਿਰਸਾ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਜ਼ਖ਼ਮੀਆਂ ਵਿੱਚ ਮਮਤਾ ਰਾਣੀ ਪੁੱਤਰੀ ਹੰਸ ਰਾਜ ਪਿੰਡ ਪੰਜੂਆਣਾ, ਕਿਰਨ ਪੁੱਤਰੀ ਮਨੀ ਰਾਮ ਕੁਸਰ, ਬਿੰਦੂ ਰਾਣੀ ਪੁੱਤਰੀ ਗੁਰਚਰਨ ਸਿੰਘ ਪਿੰਡ ਝੀੜੀਆਂ, ਸ਼ਰਮੀਲਾ ਰਾਣੀ ਪੁੱਤਰੀ ਰਾਮ ਚੰਦਰ ਪਿੰਡ ਖਾਰੀਆਂ, ਪੂਜਾ ਪੁੱਤਰੀ ਬੰਸੀ ਲਾਲ ਪੰਜੂਆਣਾ ਸ਼ਾਮਲ ਹਨ। ਸਾਰਿਆਂ ਦਾ ਸਿਵਲ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਕਵਿਤਾ ਰਾਣੀ ਪੁੱਤਰੀ ਢੋਲੂ ਰਾਮ ਪਿੰਡ ਫਰਵਾਹੀ ਕਲਾਂ, ਮਨਿਦਰਾ ਰਾਣੀ ਪੁੱਤਰੀ ਤੁਲਸਾ ਰਾਮ, ਜੋਤਸਨਾ ਰਾਣੀ ਪੁੱਤਰੀ ਮਹਿੰਦਰ ਸਿੰਘ ਪਿੰਡ ਢੁਕਦਾ, ਹੰਸ ਰਾਜ ਪੁੱਤਰ ਰਾਮ ਲਾਲ, ਸ਼ਸ਼ੀ ਸੁਮਨ ਪੁੱਤਰੀ ਰਾਮ ਗੋਪਾਲ ਘੋੜਾਵਾਲੀ, ਹਿਮਾਂਸ਼ੀ ਪੁੱਤਰੀ ਸੁੰਦਰ ਲਾਲ ਸਿਰਸਾ ਅਤੇ ਹਾਦਸੇ ਵਿੱਚ ਸੰਦੇਸ਼ ਰਾਣੀ ਪੁੱਤਰੀ ਰਾਮ ਚੰਦਰ ਬਾਣੀ ਦੇ ਵੀ ਸੱਟਾਂ ਲੱਗੀਆਂ।  ਹਾਦਸੇ ਤੋਂ ਬਾਅਦ ਮੌਕੇ ‘ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਬੱਸ ਵਿੱਚ ਸਵਾਰ ਵਿਅਕਤੀਆਂ ਨੇ ਦੱਸਿਆ ਕਿ ਬੱਸ ਦੀ ਹੈੱਡਲਾਈਟ ਵਿੱਚ ਨੁਕਸ ਸੀ ਅਤੇ ਡਰਾਈਵਰ ਵੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਮਹਾਰਾਜਾ ਪ੍ਰਤਾਪ ਚੌਕ ‘ਤੇ ਕੁਝ ਨਜ਼ਰ ਨਾ ਆਉਣ ਕਾਰਨ ਬੱਸ ਅਚਾਨਕ ਪਲਟ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ।

ਦੱਸਿਆ ਗਿਆ ਹੈ ਕਿ ਐਤਵਾਰ ਨੂੰ ਐਚਐਸਐਸਸੀ ਵੱਲੋਂ ਮਹਿਲਾ ਕਾਂਸਟੇਬਲਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਸੀ। ਇਸ ਵਿੱਚ ਪ੍ਰੀਖਿਆਰਥੀਆਂ ਦੇ ਕੇਂਦਰ ਦੂਰ-ਦੂਰ ਤੱਕ ਦਿੱਤੇ ਗਏ। ਸਿਰਸਾ ਦੀਆਂ ਲੜਕੀਆਂ ਨੂੰ ਪ੍ਰੀਖਿਆ ਦੇਣ ਲਈ 250 ਕਿਲੋਮੀਟਰ ਦੂਰ ਯਮੁਨਾਨਗਰ ਜਾਣਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ