ਮੈਟਿਸ ਨੂੰ ਹਟਾਉਣ ਦੀ ਰਿਪੋਰਟ ਸਹੀ ਨਹੀਂ: ਟਰੰਪ

Trump's Corona Virus Investigation Negative

ਨਵੀ ਦਿੱਲੀ, ਏਜੰਸੀ।

ਭਾਰਤ ਅਤੇ ਅਮਰੀਕਾ ਦੇ ਵਿਦੇਸ਼ ਅਤੇ ਰੱਖਿਆ ਮੰਤਰੀਆਂ ਦੀ ਅੱਜ ਹੋਣ ਵਾਲੀ ‘ਟੂ ਪਲੱਸ ਟੂ’ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੀਡੀਆ ਦੀ ਰਿਪੋਰਟ ਦਾ ਖੰਡਨ ਕਰਦੇ ਹੋਏ ਕਿਹਾ ਕਿ ਉਹ ਰੱਖਿਆ ਮੰਤਰੀ ਜੇਮਸ ਮੈਟਿਸ ਦੇ ਕੰਮ ਤੋਂ ਖੁਸ਼ ਹਾਂ ਉਨ੍ਹਾਂ ਨੂੰ ਹਟਾਉਣ ਦਾ ਮਨ ਨਹੀਂ ਬਣਾ ਰਹੇ ਹਾਂ।

‘ਦ ਹਿਲ ਟੀਵੀ’ ਨੇ ਸ੍ਰੀ ਟਰੰਪ ਵੱਲੋਂ ਇਹ ਖਬਰ ਦਿੱਤੀ ਹੈ। ਰਾਸ਼ਟਰਪਤੀ ਨੇ ਕਿਹਾ, ਉਹ ਨਹੀਂ ਹਟਾਏ ਜਾਣਗੇ। ਅਸੀਂ ਉਸ ਤੋਂ ਬਹੁਤ ਖੁਸ਼ ਹਾਂ। ਅਸੀਂ ਇਕ ਨਾਲ ਜੀਤ ਦੇਖੀ ਹੈ। ਅਸੀਂ ਅਜਿਹੀਆਂ ਚੀਜਾਂ ‘ਤੇ ਸਫਲਤਾ ਪਾਈ ਹੈ ਜਿਸ ਬਾਰੇ ‘ਚ ਆਮ ਨਾਗਰਿਕਾਂ ਨੂੰ ਪਤਾ ਵੀ ਨਹੀਂ ਹੈ। ਮੈਟਿਸ ਨੂੰ ਵਿਸ਼ਵਭਰ ‘ਚ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।

ਇਸ ਤੋਂ ਪਹਿਲਾਂ ਵਾਂਸਿੰਗਟਨ ਪੋਸਟ ਦੇ ਲੇਖਕ ਜੋਸ਼ ਰੋਗਿਨ ਨੇ ਇਕ ਲੇਖ ‘ਚ ਦਾਅਵਾ ਕੀਤਾ ਸੀ ਕਿ ਡੋਨਾਲਡ ਟਰੰਪ ਪ੍ਰਸਾਸ਼ਨ ਅਤੇ ਵਾਈਟ ਹਾਊਸ ਦੇ ਬਹੁਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਅਗਲੇ ਕੁਝ ਮਹੀਨਿਆਂ ਤੋਂ ਮੈਟਿਸ ਨੂੰ ਰੱਖਿਆ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਜਾਵੇਗਾ। ਉਦੋ ਤੱਕ ਮੈਟਿਸ ਦਾ ਦੋ ਸਾਲ ਦਾ ਕਾਰਜ ਕਾਲ ਪੂਰਾ ਹੋ ਜਾਵੇਗਾ।

ਮੀਟਿੰਗ ‘ਚ ਸ਼ਾਮਲ ਹੋÎਣ ਅਮਰੀਕਾ ਵਿਦੇਸ਼ ਮੰਤਰੀ ਮਾਈਕ ਪੋਮਪਿਓ ਅਤੇ ਰੱਖਿਆ ਮੰਤਰੀ ਮੈਟਿਸ ਕੱਲ ਸ਼ਾਮ ਨਵੀ ਦਿੱਲੀ ਪਹੁੰਚ ਗਏ। ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਪਾਲਮ ਹਵਾਈਸੈਨਾ ਅੱਡੇ ‘ਤੇ ਮੈਟਿਸ ਦਾ ਸੁਵਾਗਤ ਕੀਤਾ ਜਦੋਂ ਕਿ ਇਸ ਦੇ ਇਕ ਘੰਟੇ ਬਾਦਅ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਕਿਸਤਾਨ ਤੋਂ ਜਿੱਥੇ ਪਹੁੰਚੇ ਪੋਮਪਿਓ ਦਾ ਸਵਾਗਤ ਕੀਤਾ। ਅਮਰੀਕਾ ਸੈਨਿਕ ਪ੍ਰਮੁੱਖਾਂ ਦੀ ਸੰਯੁਕਤ ਕਮੇਟੀ ਦੇ ਪ੍ਰਧਾਨ ਜਨਰਲ ਜੋਏ ਡਨਫੋਰਡ ਵੀ ਆਏ ਹਨ।

ਮੀਟਿੰਗ ‘ਚ ਭਾਰਤ-ਅਮਰੀਕਾ ਵਿਚਕਾਰ ਰੱਖਿਆ ਖੇਤਰ ‘ਚ ਉੱਚ ਤਕਨਾਲੋਜੀ ਵਾਲੇ ਨਵੀਨਤਾ ਅਤੇ ਵਪਾਰ ਦਾ ਰਾਸਤਾ ਖੁਲਣ ਤੇ ਹਿੰਦ-ਪ੍ਰਸ਼ਾਂਤ ਖੇਤਰ ਨੂੰ ਸਮਾਵੇਸ਼ੀ, ਸੁਰੱਖਿਅਤ, ਸ਼ਾਂਤੀਪੂਰਨ ਅਤੇ ਸਭ ਲਈ ਸਨਮਾਨ ਰੂਪ ਨਾਲ ਖੁੱਲਾ ਬਣਾਉਣ ਦੇ ਨਵੇਂ ਰੋਡਮੈਪ ‘ਤੇ ਚਰਚਾ ਦੀ ਸੰਭਾਵਨਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here