ਮਹਿਲ ਕਲਾਂ ਪੁਲਿਸ ਨੇ ਇੱਕੋ ਨੰਬਰ ਦੀਆ ਦੋ ਗੱਡੀਆਂ ਕੀਤੀਆਂ ਕਾਬੂ

ਕੈਂਟਰ ‘ਚੋਂ ਬਰਾਮਦ ਮਿਲਕ ਪਾਊਡਰ ਤੇ ਦੁੱਧ ਦੇ ਭਰੇ ਸੈਂਪਲ

ਮਹਿਲ ਕਲਾਂ, (ਜਸਵੰਤ ਸਿੰਘ ਲਾਲੀ) ਥਾਣਾ ਮਹਿਲ ਕਲਾਂ ਦੀ ਪੁਲਿਸ ਵੱਲੋਂ ਮੁਖ਼ਬਰ ਦੀ ਇਤਲਾਹ ਤੇ ਨਾਕਾਬੰਦੀ ਦੌਰਾਨ ਇੱਕੋ ਨੰਬਰ ਦੀਆਂ ਦੋ ਬਲੈਰੋ ਗੱਡੀਆਂ ਨੂੰ ਕਬਜ਼ੇ ‘ਚ ਲੈ ਕੇ ਇੱਕ ਵਿਅਕਤੀ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਇੱਕ ਕੈਂਦਰ ‘ਚੋਂ ਬਰਾਮਦ ਮਿਲਕ ਪਾਊਡਰ ਤੇ ਦੁੱਧ ਦੇ ਸੈਂਪਲ ਵੀ ਭਰ ਕੇ ਜਾਂਚ ਲਈ ਭੇਜ ਦਿੱਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਮਹਿਲ ਕਲਾ ਦੇ ਐਸਐਚÀ ਜਸਵਿੰਦਰ ਕੌਰ ਨੇ ਦੱਸਿਆ ਕਿ ਸਬ ਡਵੀਜ਼ਨ ਮਹਿਲ ਕਲਾਂ ਦੀ ਡੀਐਸਪੀ ਡਾ: ਪ੍ਰੀਗਿਆ ਜੈਨ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਮੁਖ਼ਬਰ ਵੱਲੋਂ ਦਿੱਤੀ

ਇਤਲਾਹ ਦੇ ਅਧਾਰ ‘ਤੇ ਪਿੰਡ ਮੂੰਮ ਦੇ ਨਜ਼ਦੀਕ ਲੰਘਦੇ ਰਜਵਾਹੇ ਕੋਲੋਂ ਏਐਸਆਈ ਗੁਰਸਿਮਰਨ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ ਨਾਕਾਬੰਦੀ ਦੌਰਾਨ ਇੱਕੋ ਨੰਬਰ ਦੀਆ ਦੋ ਬਲੈਰੋ ਪਿੱਕਅੱਪ ਗੱਡੀਆਂ ਨੂੰ ਕਬਜ਼ੇ ‘ਚ ਲਿਆ ਗਿਆ ਹੈ। ਜਿਸ ਦੇ ਚਲਦਿਆਂ ਵਿਜੈ ਕੁਮਾਰ ਵਾਸੀ ਮੂੰਮ ਦੇ ਖਿਲਾਫ ਆਈ ਪੀ ਸੀ ਦੀ ਧਾਰਾ 420,473 ਤਹਿਤ ਮਾਮਲਾ ਦਰਜ ਕੀਤਾ ਗਿਆ। ਉਹਨਾਂ ਦੱਸਿਆ ਕਿ ਕਿ ਦੋਸੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਪੁਲਿਸ ਰਿਮਾਂਡ ਲਿਆ ਜਾਵੇਗਾ ।

 

ਉਹਨਾਂ ਇਹ ਵੀ ਦੱਸਿਆ ਕਿ ਮੌਕੇ ਤੋ ਇੱਕ ਕੈਂਟਰ ‘ਚੋਂ 40 ਗੱਟੇ ਮਿਲਕ ਪਾਉਡਰ ਦੇ ਬਰਾਮਦ ਕੀਤੇ ਗਏ ਜਿੰਨਾਂ ਦੇ ਸਿਹਤ ਵਿਭਾਗ ਦੀ ਟੀਮ ਨੂੰ ਬੁਲਾਕੇ ਸੈਂਪਲ ਭਰਵਾ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਲਏ ਗਏ ਸੈਂਪਲਾਂ ਦੀ ਰਿਪੋਰਟ ਆਉਣ ਤੋ ਬਾਅਦ ਅਗਲੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਸੈਂਪਲਾਂ ਸਬੰਧੀ ਜਦ ਡੀਐਚÀ ਬਰਨਾਲਾ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਰਿਪੋਰਟ ਆਉਣ ‘ਤੇ ਅਗਲੇਰੀ ਕਾਰਵਾਈ ਕਰਨ ਦੀ ਗੱਲ ਆਖੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।