
ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਝੰਡੇ ਦੀ ਰਸਮ ਅਦਾ ਕੀਤੀ
- ਭਗਵਾਨ ਬਾਲਮੀਕਿ ਮੰਦਰ ਕਮੇਟੀ ਨੂੰ ਮੰਦਰ ਹਾਲ ਲਈ ਦਿੱਤੀ 10 ਲੱਖ ਦੀ ਗਰਾਂਟ
Valmiki Jayanti: (ਅਨਿਲ ਲੁਟਾਵਾ) ਅਮਲੋਹ। ਭਗਵਾਨ ਬਾਲਮੀਕਿ ਮੰਦਿਰ ਕਮੇਟੀ ਅਮਲੋਹ ਵੱਲੋਂ ਭਗਵਾਨ ਬਾਲਮੀਕਿ ਜੀ ਦਾ ਪ੍ਰਗਟ ਦਿਵਸ ਭਗਵਾਨ ਬਾਲਮੀਕਿ ਮੰਦਿਰ ਅਮਲੋਹ ‘ਚ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਮਾਰੋਹ ਦੇ ਮੁੱਖ ਮਹਿਮਾਨ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਝੰਡੇ ਦੀ ਰਸਮ ਅਦਾ ਕੀਤੀ ਗਈ ਅਤੇ ਸੰਗਤਾਂ ਨੂੰ ਮਹਾਂਰਿਸ਼ੀ ਬਾਲਮੀਕਿ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਗਈ ਅਤੇ ਭਗਵਾਨ ਬਾਲਮੀਕਿ ਜੀ ਦੇ ਮਿਲੇ ਉਪਦੇਸ਼ਾਂ ‘ਤੇ ਚੱਲਣ ਦੀ ਅਪੀਲ ਕੀਤੀ ਗਈ।
ਇਹ ਵੀ ਪੜ੍ਹੋ: MANGO Plant Care: ਗਮਲੇ ‘ਚ ਲਾਓ ਬਾਰਾਂ ਮਾਸੀ ਬੂਟੇ, ਸਾਲ ’ਚ ਦੋ ਵਾਰ ਮਿਲਣਗੇ ਤਾਜ਼ਾ ਮਿੱਠੇ ਅੰਬ

ਉਨ੍ਹਾਂ ਇਸ ਮੌਕੇ ਮੰਦਰ ਹਾਲ ਦੇ ਨਿਰਮਾਣ ਲਈ 10 ਲੱਖ ਦੀ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ ਸਮਾਗਮ ਦੌਰਾਨ ਮੰਦਰ ਕਮੇਟੀ ਦੇ ਪ੍ਰਧਾਨ ਯੋਗੇਸ਼ ਬੈਸ ਅਤੇ ਚੇਅਰਮੈਨ ਦਾਰਪਾਲ ਬੈਂਸ ਵੱਲੋਂ ਹਲਕਾ ਵਿਧਾਇਕ ਗੈਰੀ ਬੜਿੰਗ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਅਮਲੋਹ ਦੇ ਪ੍ਰਧਾਨ ਸਿਕੰਦਰ ਸਿੰਘ ਗੋਗੀ, ਸੀਨੀਅਰ ਮੀਤ ਪ੍ਰਧਾਨ ਕੌਂਸਲਰ ਵਿੱਕੀ ਮਿੱਤਲ, ਕਮੇਟੀ ਦੇ ਚੇਅਰਮੈਨ ਦਾਰਪਾਲ ਬੈਂਸ, ਸਰਪ੍ਰਸਤ ਲਾਲ ਚੰਦ ਕਾਲਾ, ਮਨੋਜ ਕੁਮਾਰ,ਸੰਦੀਪ ਬਾਬਾ, ਮਾ.ਬੱਬਲ,ਮਾ.ਬੱਬਲੂ ਬੈਂਸ, ਤਰਨਦੀਪ ਬਦੇਸ਼ਾਂ, ਕੌਂਸਲਰ ਲਵਪਰੀਤ ਲਵੀ, ਮੋਨੀ ਪੰਡਤ, ਅੰਮੂ ਕਲਿਆਣ, ਕਰਨ ਸੰਗਰ, ਸੱਤਿਆਪਾਲ ਬੈਸ,ਪ੍ਰਧਾਨ ਯੋਗੇਸ਼ ਬੈਸ ,ਰਾਜਪਾਲ ਖੰਗਰ, ਭੋਲੂ ਸੰਗਰ ਆਦਿ ਹਾਜ਼ਰ ਸਨ।